ਵਿਧਾਇਕ ਬਿਲਾਸਪੁਰ ਵਿਖੇ ਸੜਕਾਂ ਦੇ ਕੀਤੇ ਉਦਘਾਟਨ
ਹਲਕਾ ਨਿਹਾਲ ਸਿੰਘ ਵਾ
Publish Date: Tue, 20 Jan 2026 03:27 PM (IST)
Updated Date: Wed, 21 Jan 2026 04:00 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ
ਮੋਗਾ: ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਪਿੰਡ ਰਣਸੀਹ ਕਲਾਂ ਵਿਖੇ ਫਿਰਨੀ, ਨੰਗਲ ਤੋਂ ਬੀੜ ਰਾਊਕੇ, ਖੋਟੇ ਫਿਰਨੀ ਖਾਈ ਤੋਂ ਮਧੇਕੇ ਸੜਕਾਂ ਦਾ ਉਦਘਾਟਨ ਕੀਤਾ। ਜਿਨ੍ਹਾਂ ਦੀ ਲਾਗਤ ਦੋ ਕਰੋੜ 82 ਲੱਖ ਰੁਪਏ ਹੈ।
ਇਸ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚਰਨ ਸਿੰਘ ਬਰਸਟ ਦਾ ਵਿਸ਼ੇਸ਼ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਸਾਡੀ ਮੰਗ ਤੇ ਹਲਕਾ ਨਿਹਾਲ ਸਿੰਘ ਵਾਲੇ ਦੀਆਂ ਸੜਕਾਂ ਵਾਸਤੇ ਰਾਸ਼ੀ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਦੂਜੀਆਂ ਸਰਕਾਰਾਂ ਨੇ ਕਦੇ ਵੀ ਇਨ੍ਹਾਂ ਸੜਕਾਂ ਦਾ ਧਿਆਨ ਨਹੀਂ ਦਿੱਤਾ ਪਰ ਭਗਵੰਤ ਮਾਨ ਦੀ ਸਰਕਾਰ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਮੋਹਰੀ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵਰ੍ਹਾ ਪੰਜਾਬ ਸਰਕਾਰ ਵੱਲੋਂ ਵਿਕਾਸ ਵਰ੍ਹੇ ਦੇ ਤੌਰ ’ਤੇ ਮਨਾਇਆ ਜਾਵੇਗਾ ਅਤੇ ਉਹ ਹੋਰ ਵੀ ਵੱਡੀ ਪੱਧਰ ’ਤੇ ਗਰਾਂਟਾਂ ਪਿੰਡਾਂ ਵਿਚ ਦੇ ਰਹੇ ਹਨ ਤਾਂ ਕਿ ਪਿੰਡਾਂ ਦਾ ਸਰਬਪੱਖੀ ਵਿਕਾਸ ਹੋ ਸਕੇ।
ਸੜਕਾਂ ਦੇ ਨਾਲ ਸਕੂਲਾਂ ਦੀਆਂ ਸਮੱਸਿਆਵਾਂ ਜਿਵੇਂ ਚਾਰ ਦੀਵਾਰੀ, ਟੇਲਾਂ ਤੱਕ ਪਾਣੀ ਪਹੁੰਚਾਉਣਾ, ਪਿੰਡਾਂ ਵਿਚ ਨੌਜਵਾਨਾਂ ਦੀ ਖੇਡਣ ਲਈ ਖੇਡ ਗਰਾਊਂਡ ਜੰਗੀ ਪੱਧਰ ’ਤੇ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਗਰਾਉਂਡਾਂ ਵਿਚ ਲਿਆਉਣਾ ਮਾਨ ਸਰਕਾਰ ਦੀ ਪਹਿਲ ਹੈ। ਇਸ ਸਮੇਂ ਐੱਸਡੀਓ ਮੰਡੀ ਕਰਨ ਬੋਰਡ ਜਸਵੰਤ ਸਿੰਘ, ਜੇਈ ਹਰਵਿੰਦਰ ਸਿੰਘ, ਸਰਪੰਚ ਪ੍ਰੀਤ ਇੰਦਰ ਸਿੰਘ ਮਿੰਟੂ, ਪੰਚ ਨਿਰਮਲ ਸਿੰਘ, ਮਨਜੀਤ ਕੌਰ ਬਾਵਾ, ਗੁਰਪ੍ਰੀਤ ਕੌਰ ਜੱਸਲ, ਡਾ. ਹਰੀ ਚੰਦ ਨੰਗਲ, ਜਗਸੀਰ ਸਿੰਘ ਨੰਗਲ, ਅਮਰਜੀਤ ਸਿੰਘ ਨੰਗਲ, ਕਮਲਜੀਤ ਸਿੰਘ ਨੰਗਲ, ਸੇਵਕ ਸਿੰਘ ਨੰਗਲ, ਰਾਜਾ ਖੋਟੇ, ਐਕਸੀਅਨ ਨਿਰਮਲ ਸਿੰਘ, ਹਰਜਿੰਦਰ ਸਿੰਘ ਡਾ. ਮਨਜੀਤ ਸਿੰਘ ਖੋਟੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ।