ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਭਾਗੀਕੇ ਤੋਂ ਸੈਦੋਕੇ ਜਾਣ ਵਾਲੇ ਕੱਚੇ ਰਸਤੇ ਨੂੰ ਸੜਕ ਬਣਾਉਣ ਵਾਸਤੇ ਦੋ ਕਰੋੜ 7 ਲੱਖ ਅਤੇ 17ਹਜਾਰ ਦੀ ਲਾਗਤ ਨਾਲ ਬਣਨ ਵਾਲੇ ਇਸ ਕੱਚੇ ਰਸਤੇ ਨੂੰ ਸੜਕ ਦਾ ਰੂਪ ਦੇਣ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਬਹੁਤ ਜਲਦੀ ਹਲਕੇ ਦੀਆਂ ਸਾਰੀਆਂ ਸੜਕਾਂ ਮੁਕੰਮਲ ਹੋ ਜਾਣਗੀਆਂ ਜੋ ਰਹਿੰਦੇ ਹਨ, ਉਨ੍ਹਾਂ ’ਤੇ ਕੰਮ ਚੱਲ ਰਿਹਾ ਹੈ। ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਮਾਨ ਸਰਕਾਰ ਹਮੇਸ਼ਾ ਹੀ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਹਰੇਕ ਪਿੰਡ ਵਿਚ ਸਰਕਾਰ ਵੱਲੋਂ ਕੋਈ ਨਾ ਕੋਈ ਕੰਮ ਚਲਾਇਆ ਜਾ ਰਿਹਾ ਜਿਵੇਂ ਕਿ ਪਲੇਅ ਗਰਾਊਂਡ, ਪੰਚਾਇਤ ਘਰ, ਸਬ ਸੈਂਟਰ, ਆਂਗਣਵਾੜੀ ਸੈਂਟਰ ਤੋਂ ਇਲਾਵਾ ਪਿੰਡਾਂ ਵਿਚ ਨਹਿਰੀ ਪਾਣੀ ਪਹੁੰਚਾਉਣ ਲਈ ਖ਼ਾਲਿਆਂ ਦਾ ਕੰਮ ਚੱਲ ਰਿਹਾ ਹੈ। ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਇਹ ਵਰ੍ਹਾ ਵਿਕਾਸ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਤੇ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਵੱਡੇ ਪੱਧਰ ਤੇ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਸਮੇਂ ਹੋਰਾਂ ਤੋਂ ਇਲਾਵਾ ਸਰਪੰਚ ਬਾਦਲ ਸਿੰਘ ਹਿੰਮਤਪੁਰਾ, ਸੰਤ ਬਾਬਾ ਜਸਵੰਤ ਸਿੰਘ ਨਾਮਧਾਰੀ, ਜੇਈ ਹਰਵਿੰਦਰ ਸਿੰਘ, ਸਕੱਤਰ ਰੂਪ ਸਿੰਘ ਈਨਾ , ਬਲਾਕ ਸੰਮਤੀ ਮੈਂਬਰ ਇਕਬਾਲ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਲਖਵੀਰ ਸਿੰਘ ਧਾਲੀਵਾਲ ਕੈਨੇਡਾ,ਬੂਟਾ ਸਿੰਘ ਡੈਨਮਾਰਕ, ਚੇਤ ਸਿੰਘ ਅਮਰੀਕਾ, ਵੀਰ ਸਿੰਘ ਜਲਾਲ ਕਾ, ਵੀਰ ਸਿੰਘ ਨਿਊਜ਼ੀਲੈਂਡ, ਬੂਟਾ ਸਿੰਘ ਦੇੜਕੇ, ਪੰਚ ਸੁਰਜੀਤ ਸਿੰਘ, ਪੰਚ ਸੁਖਪਾਲ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਮੋਹਣ ਸਿੰਘ, ਪੰਚ ਜਗਸੀਰ ਸਿੰਘ, ਪੰਚ ਸੁਖਜਿੰਦਰ ਸਿੰਘ, ਪੰਚ ਮਿੱਠੂ ਸਿੰਘ, ਪੰਚ ਬੇਅੰਤ ਸਿੰਘ, ਸੁਸਾਇਟੀ ਪ੍ਰਧਾਨ ਕਲਦੀਪ ਸਿੰਘ ਕੀਪਾ, ਪਿੰਦਰ ਸਿੰਘ, ਮੇਜਰ ਸਿੰਘ ਸਕੈਨਰ, ਗੋਗਾ ਸਿੰਘ ਕੈਨੇਡਾ, ਨੰਬਰਦਾਰ ਸੁਖਦੇਵ ਸਿੰਘ, ਨੰਬਰਦਾਰ ਜੀਤ ਸਿੰਘ, ਨੰਬਰਦਾਰ ਸਤਿਨਾਮ ਸਿੰਘ ਮੰਤਰੀ , ਸਨਤੋਖ ਸਿੰਘ ਸੋਖਾ, ਮਾਸਟਰ ਅਗਰੇਜ ਸਿੰਘ, ਗਗਨਦੀਪ ਸਿੰਘ ਦੇੜਕੇ, ਸੁਰਜੀਤ ਸਿੰਘ ਸੀਤਾ, ਰਣਜੀਤ ਸਿੰਘ ਗੋਰਾ, ਫੌਜੀ ਹਰਭਜਨ ਸਿੰਘ, ਜਥੇਦਾਰ ਸਿੰਦਰ ਸਿੰਘ, ਮਲਕੀਤ ਸਿੰਘ ਖਾਲਸਾ, ਪਾਲ ਸਿੰਘ, ਗੁਰਦਿਆਲ ਸਿੰਘ, ਗੁਰਬਚਨ ਸਿੰਘ ਬੇਲੇਕਾ, ਡਾ ਗੁਰਮੀਤ ਸਿੰਘ, ਡਾ ਜਗਤਾਰ ਸਿੰਘ, ਮਨੀਸ਼ ਕੁਮਾਰ ਨਿਹਾਲ ਸਿੰਘ ਵਾਲਾ, ਭਿੰਦਾ ਸਿੰਘ, ਬਿੱਟੂ ਸਿੰਘ, ਹਰਦੀਪ ਸਿੰਘ ਈਨਾ, ਸੁਖਚੈਨ ਸਿੰਘ ਧਾਲੀਵਾਲ, ਕੈਪਟਨ ਗੁਰਮੇਲ ਸਿੰਘ ਗਿੱਲ, ਨਛੱਤਰ ਸਿੰਘ ਲੋਟੇ, ਬਿੰਦਰ ਸਿੰਘ ਏਬੀ, ਮਕੰਦ ਸਿੰਘ, ਸਰਬਨ ਸਿੰਘ, ਚਮਕੌਰ ਸਿੰਘ, ਬੱਬੂ ਸਿੰਘ, ਜਸਵੀਰ ਸਿੰਘ, ਬਿੰਦਰ ਸਿੰਘ ਮਾਨ, ਬੂਟਾ ਸਿੰਘ ਮਾਨ, ਪਰੇਮ ਸਿੰਘ ਗਿੱਲ, ਪ੍ਰਦੀਪ ਸਿੰਘ ਠੀਕਰ, ਨਿੰਮਾ ਜਲਾਲ ਕਾ, ਪਾਲ ਸਿੰਘ ਅਤੇ ਮਿਸਤਰੀ ਜੱਗਾ ਸਿੰਘ ਆਦਿ ਹਾਜ਼ਰ ਸਨ।