ਵਿਧਾਇਕ ਬਿਲਾਸਪੁਰ ਨੇ ਲਾਇਬ੍ਰੇਰੀ ਦੀ ਬਿਲਡਿੰਗ ਦਾ ਉਦਘਾਟਨ ਕੀਤਾ ਮੋਗਾ ਦੇ ਅਹਿਮ ਪਿੰਡ ਬਿਲਾਸਪੁਰ ਵਿਖੇ ਹਲਕਾ
Publish Date: Sat, 18 Jul 2026 03:40 PM (IST)
Updated Date: Sat, 18 Jul 2026 03:43 PM (IST)
ਪ੍ਰੋ. ਰਛਪਾਲ ਸਿੰਘ ਬਰਾੜ ਵੱਲੋਂ ਲਾਇਬ੍ਰੇਰੀ ਨੂੰ 51 ਹਜ਼ਾਰ ਰੁਪਏ ਸਹਾਇਤਾ ਦੇਣ ਦਾ ਐਲਾਨ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਮੋਗਾ ਦੇ ਅਹਿਮ ਪਿੰਡ ਬਿਲਾਸਪੁਰ ਵਿਖੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਮਰਹੂਮ ਸਵਰਨ ਬਰਾੜ ਯਾਦਗਾਰੀ ਲਾਇਬ੍ਰੇਰੀ ਦੀ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ। ਜ਼ਿਕਰਯੋਗ ਹੈ ਕਿ ਪਹਿਲਾਂ ਵਾਲੀ ਇਮਾਰਤ ਖਸਤਾ ਹਾਲਤ ਵਿਚ ਸੀ ਅਤੇ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਨਵੀਂ ਇਮਾਰਤ ਲਈ ਲੱਗਪਗ 17 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਹੋਈ ਸੀ। ਇਸ ਮੌਕੇ ਵਿਸ਼ੇਸ ਤੌਰ ’ਤੇ ਪਹੁੰਚੇ ਡਾ. ਨਿਰਮਲ ਜੌੜਾ, ਡਾਇਰੈਕਟਰ ਯੂਥ ਵੈੱਲਫੇਅਰ ਪੀਏਯੂ ਲੁਧਿਆਣਾ ਨੇ ਪਿੰਡ ਦੇ ਉੱਦਮੀ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਪਿੰਡ ਬਿਲਾਸਪੁਰ ਦੇ ਵਾਸੀਆਂ ਨੇ ਪਿੰਡ ਵਿਚ ਹੀ ਨਹੀਂ ਸਗੋਂ ਪਿੰਡੋਂ ਬਾਹਰ ਦੂਰ ਦੂਰ ਤੱਕ ਦੇ ਇਲਾਕਿਆਂ ਵਿਚ ਵੀ ਸਮਾਜ ਨੂੰ ਸੇਧ ਦੇਣ ਵਾਲੀਆਂ ਅਗਾਂਹਵਧੂ ਪੈੜਾਂ ਪਾਈਆਂ ਹਨ। ਪਿੰਡ ਵਾਸੀਆਂ ਦੇ ਭਰਵੇਂ ਇਕੱਠ ਵਿਚ ਹਲਕਾ ਵਿਧਾਇਕ ਨੇ ਲਾਇਬ੍ਰੇਰੀ ਟਰੱਸਟ ਦੇ ਅਹੁਦੇਦਾਰਾਂ ਅਮਨਦੀਪ, ਹਰਵਿੰਦਰ ਧਾਲੀਵਾਲ, ਹਰਵੀਰ ਹੈਰੀ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਗੇ ਤੋਂ ਵੀ ਕਿਸੇ ਵੀ ਕਿਸਮ ਦੀ ਸਹਾਇਤਾ ਦੀ ਲੋੜ ਹੋਵੇ ਉਹ ਸਹਾਇਤਾ ਹਰ ਹਾਲਤ ਉਪਲਭਦ ਕਰਵਾਈ ਜਾਵੇਗੀ। ਉਪਰੰਤ ਟਰੱਸਟ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨਾਂ ਵੱਲੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਡਾ. ਨਿਰਮਲ ਜੌੜਾ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਸ਼ੇਰ ਸਿੰਘ ਕੈਨੇਡੀਅਨ ਨੂੰ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਲਾਇਬ੍ਰੇਰੀ ਦੀ ਇਮਾਰਤ ਬਣਨ ਵੇਲੇ ਵਿਸ਼ੇਸ ਜਿੰਮੇਵਾਰੀ ਨਿਭਾਈ ਸੀ। ਇਥੇ ਜ਼ਿਕਰਯੋਗ ਹੈ ਕਿ ਇਹ ਲਾਇਬ੍ਰੇਰੀ ਐੱਨਆਰਆਈ ਵੀਰਾਂ ਅਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਦੀ ਹੈ, ਜਿਨ੍ਹਾਂ ਵਿਚ ਪ੍ਰੋਫ਼ੈਸਰ ਗੁਰਜੀਤ ਸਿੰਘ, ਪ੍ਰੋਫੈਸਰ ਰਛਪਾਲ ਸਿੰਘ ਬਰਾੜ, ਡਾ. ਨਿਰਮਲ ਜੌੜਾ, ਤਰਨਦੀਪ ਦਿਓਲ, ਮਾਤਾ ਜਰਨੈਲ ਕੌਰ, ਸ਼ੇਰ ਸਿੰਘ ਕਨੇਡੀਅਨ ਆਦਿ ਦਾ ਨਾਮ ਜ਼ਿਕਰਯੋਗ ਹੈ। ਬਿਲਡਿੰਗ ਦੇ ਉਦਘਾਟਨ ਮੌਕੇ ਵੀ ਪ੍ਰੋਫੈਸਰ ਰਛਪਾਲ ਸਿੰਘ ਬਰਾੜ ਨੇ ਫੋਨ ਕਰ ਕੇ 51000 ਹਜ਼ਾਰ ਰੁਪਏ ਦੀ ਸਹਾਇਤਾ ਭੇਜਣ ਦਾ ਐਲਾਨ ਕੀਤਾ, ਜਿਸਦੇ ਲਈ ਪ੍ਰਧਾਨ ਅਮਨਦੀਪ ਵੱਲੋਂ ਉਨ੍ਹਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਇਸ ਮੌਕੇ ਮਰਹੂਮ ਸਵਰਨ ਬਰਾੜ ਦੇ ਨੇੜੇ ਦੇ ਦੋਸਤ ਸੋਨੀ ਯੂਐੱਸਏ ਨੇ ਵੀ ਵਿਸ਼ਵਾਸ ਦੁਆਇਆ ਕਿ ਲਾਇਬ੍ਰੇਰੀ ਦੇ ਸਲਾਨਾ ਰੈਗੂਲਰ ਖ਼ਰਚੇ ਚਲਾਉਣ ਵਿਚ ਉਹ ਵੀ ਆਪਣਾ ਬਣਦਾ ਯੋਗਦਾਨ ਪਾਉਣਗੇ। ਇਸ ਮੌਕੇ ਉਘੇ ਰੰਗਕਰਮੀ ਡਾ. ਨਵਦੀਪ ਜੌੜਾ, ਡਿਪਟੀ ਡਾਇਰੈਕਟਰ, ਖੇਤੀਬਾੜੀ ਵਿਭਾਗ, ਪੰਜਾਬ ਅਤੇ ਬਰਿੰਦਰ ਸ਼ਰਮਾ, ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ, ਰਵਿੰਦਰ ਰੰਗੂਵਾਲ ਵੀਡੀਓ ਡਾਇਰੈਕਟਰ, ਪ੍ਰੋ. ਹਰਮੀਤ ਕਿੰਗਰਾ ਅਤੇ ਦਵਿੰਦਰ ਸਿੰਘ ਦੀਨਾ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਮਾਸਟਰ ਮਹਿੰਦਰ ਸਿੰਘ, ਮਹਿੰਦਰ ਸਿੰਘ ਭੋਲਾ, ਡਾ. ਪ੍ਰੇਮ ਸਿੰਘ, ਸੁਖਚੈਨ ਸਿੰਘ ਬੱਬੀ, ਜੋਗਿੰਦਰ ਸਿੰਘ ਮੈਂਬਰ, ਬਖਤੌਰ ਸਿੰਘ, ਗੀਤਾ, ਜੋਤ ਅਤੇ ਉਸਦੇ ਸਾਥੀ, ਮਾਸਟਰ ਜਸਵੰਤ ਸਿੰਘ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ। ਸਟੇਜ ਦੀ ਕਾਰਵਾਈ ਸੁਤੰਤਰ ਰਾਏ ਨੇ ਬੜੇ ਖੂਬਸੂਰਤ ਅਤੇ ਕਲਾਤਮਿਕ ਢੰਗ ਨਾਲ਼ ਚਲਾਈ। ਆਖ਼ਰ ਵਿਚ ਟਰੱਸਟ ਦੇ ਪ੍ਰਧਾਨ ਅਮਨਦੀਪ ਵੱਲੋਂ ਆਈਆਂ ਸ਼ਖ਼ਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ।