- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਵਿਖੇ ਰਾਮਗੜ੍ਹੀਆ ਵੈੱਲਫੇਅਰ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਮੋਗਾ ਵਿਖੇ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਦੀ ਮੀਟਿੰਗ ਹਰਮੇਲ ਸਿੰਘ ਡਰੋਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਸ਼ੁਰੂ ਹੋਏ ਮੀਰੀ ਪੀਰੀ ਖਾਲਸਾ ਮਾਰਚ ਦਾ 28 ਜੁਲਾਈ ਨੂੰ ਮੋਗਾ ਵਿਖੇ ਪੁੱਜਣ ਤੇ ਸਵਾਗਤ ਕੀਤਾ ਜਾਵੇਗਾ। ਹਰਮੇਲ ਸਿੰਘ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ 24 ਜੁਲਾਈ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮੀਰੀ ਪੀਰੀ ਖਾਲਸਾ ਮਾਰਚ ਅਰੰਭ ਕੀਤਾ ਗਿਆ ਹੈ ਜੋ ਵੱਖ ਵੱਖ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਤੇ ਪੜਾਅ ਦਰ ਪੜਾਅ ਹੁੰਦਾ ਹੋਇਆ 27 ਜੁਲਾਈ ਨੂੰ ਗੁਰਦੁਆਰਾ ਪਾਤਸਾਹੀ ਪਹਿਲੀ ਡੇਰਾ ਕਾਰ ਸੇਵਾ ਧਰਮਕੋਟ ਵਿਖੇ ਰਾਤੀ ਵਿਸ਼ਰਾਮ ਕਰੇਗਾ। ਉਨ੍ਹਾਂ ਦੱਸਿਆ ਕਿ 28 ਜੁਲਾਈ ਨੂੰ ਸਵੇਰੇ ਧਰਮਕੋਟ ਤੋੰ ਮੋਗਾ ਲਈ ਰਵਾਨਾ ਹੋਵੇਗਾ ਤੇ ਰਸਤੇ ਵਿਚ ਜਲਾਲਾਬਾਦ, ਚੀਮਾ, ਕੋਟ ਈਸੇ ਖਾਂ, ਗਗੜਾ, ਜਨੇਰ, ਲੋਹਾਰਾ, ਲੋਹਾਰਾ ਚੌੰਕ ਤੋਂ ਹੁੰਦਾ ਹੋਇਆ ਪਿੰਡ ਲੰਢੇਕੇ ਪੁੱਜੇਗਾ ਜਿਥੇ ਮੋਗਾ ਨਿਵਾਸੀਆਂ ਵੱਲੋਂ ਮਾਰਚ ਦਾ ਨਿੱਘਾ ਸਵਾਗਤ ਹੋਵੇਗਾ।ਮੀਰੀ ਪੀਰੀ ਮਾਰਚ ਬੱਸ ਸਟੈੱਡ ਚੌਕ ਅੰਮ੍ਰਿਤਸਰ ਰੋਡ ਤੋਂ ਹੁੰਦਾ ਹੋਇਆ ਮੇਨ ਬਜ਼ਾਰ ਦੇ ਮੁੱਖ ਚੌਕ ਤੋੰ ਸਰਵਿਸ ਰੋਡ ਰਾਂਹੀ ਬੁੱਘੀਪੁਰਾ ਚੌਂਕ ਵੱਲ ਰਵਾਨਾ ਹੋਵੇਗਾ। ਸਹਿਰ ਵਿਚ ਵੱਖ ਵੱਖ ਥਾਵਾਂ ਦੇ ਸਵਾਗਤੀ ਗੇਟ ਲਗਾਏ ਜਾਣਗੇ ਤੇ ਮਾਰਚ ਵਿਚ ਸਾਮਲ ਸੰਗਤਾਂ ਦੀ ਸੇਵਾ ਲਈ ਲੰਗਰ, ਛਬੀਲਾਂ ਲਗਾਈਆਂ ਜਾਣਗੀਆਂ। ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵੱਲੋਂ ਵਿਸ਼ਵਕਰਮਾ ਭਵਨ ਸਾਹਮਣੇ ਸਵਾਗਤੀ ਗੇਟ ਲਗਾਇਆ ਜਾਵੇਗਾ।ਸੁਸਾਇਟੀ ਵਲੋ ਸਿਰੋਪਾਓ ਤੇ ਭੇਟਾਵਾਂ ਭੇੰਟ ਕਰਨ ਦੇ ਨਾਲ ਨਾਲ ਸੰਗਤਾਂ ਲਈ ਲੱਡੂਆਂ ਦਾ ਪ੍ਰਸਾਦ ਵੰਡਿਆ ਜਾਵੇਗਾ। ਮੀਰੀ ਪੀਰੀ ਮਾਰਚ ਬੁੱਘੀਪੁਰਾ, ਡਾਲਾ, ਬੁੱਟਰ ਕਲਾ, ਬੱਧਣੀ ਕਲਾਂ, ਬੌਡੇ, ਲੁਹਾਰਾ, ਬਿਲਾਸਪੁਰ ਤੋ ਹੋ ਕੇ ਤਿੰਨ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਤਖਤੂਪੁਰਾ ਸਾਹਿਬ ਰਾਤ ਨੂੰ ਵਿਸ਼ਰਾਮ ਕਰੇਗਾ। ਮੀਰੀ ਪੀਰੀ ਮਾਰਚ 29 ਜੁਲਾਈ ਨੂੰ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਸਹਿਰ ਡਰੋਲੀ ਭਾਈ ਤੋਂ ਦਾਰਾਪੁਰ ਰਾਂਹੀ ਤਲਵੰਡੀ ਭਾਈ ਰਾਹੀਂ ਗੁਰਦੁਆਰਾ ਜਾਮਨੀ ਸਾਹਿਬ ਬਾਜੀਦਪੁਰ ਨੂੰ ਰਵਾਨਾ ਹੋਵੇਗਾ। ਹਰਮੇਲ ਸਿੰਘ ਨੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ 28 ਜੁਲਾਈ ਨੂੰ ਖਾਲਸਾ ਮਾਰਚ ਦੇ ਸਵਾਗਤ ਲਈ ਵਿਸ਼ਵਕਰਮਾ ਭਵਨ ਪਹੁੰਚਕੇ ਗੁਰੂ ਸਾਹਿਬਾਂ ਦਾ ਆਸ਼ੀਰਵਾਦ ਤੇ ਬਖਸਿਸ ਪ੍ਰਾਪਤ ਕਰਨ। ਇਸ ਮੀਟਿੰਗ ਵਿਚ ਰਾਜਾ ਸਿੰਘ ਭਾਰਤਵਾਲੇ, ਚਮਕੌਰ ਸਿੰਘ ਝੰਡੇਆਣਾ, ਮਾਸਟਰ ਇੰਦਰਜੀਤ ਸਿੰਘ ਤੇ ਪਿ੍ਤਪਾਲ ਸਿੰਘ ਓੰਕਾਰਵਾਲੇ ਸਾਬਕਾ ਪ੍ਰਧਾਨ, ਸੋਹਣ ਸਿੰਘ ਸੱਗੂ ਸਰਪ੍ਰਸਤ, ਚਰਨਜੀਤ ਸਿੰਘ ਝੰਡੇਆਣਾ, ਨਰਿੰਦਰਪਾਲ ਸਿੰਘ ਸਹਾਰਨ, ਬਚਿੱਤਰ ਸਿੰਘ ਕਲਸੀ, ਗੁਰਨਾਮ ਸਿੰਘ ਲਵਲੀ, ਹਾਕਮ ਸਿੰਘ ਖੋਸਾ, ਭਾਈ ਚਮਕੌਰ ਸਿੰਘ, ਸੁਰਿੰਦਰ ਸਿੰਘ ਭੁਲਰ, ਸੇਵਕ ਸਿੰਘ ਜੇਈ, ਬਲਦੇਵ ਸਿੰਘ ਭਾਰਤਵਾਲੇ, ਨਛੱਤਰ ਸਿੰਘ, ਸ਼ਰਨਜੀਤ ਸਿੰਘ ਜੰਡੂ, ਨਾਇਬ ਸਿੰਘ ਬਿੱਟੂ, ਕਰਮ ਸਿੰਘ ਜੰਡੂ, ਗੁਰਬਖਸ ਸਿੰਘ, ਮਲਕੀਤ ਸਿੰਘ ਖੋਸਾ, ਸਤਵੀਰ ਸਿੰਘ ਖੀਵਾ, ਜੋਗਿੰਦਰ ਸਿੰਘ ਕੋਕਰੀ, ਗੁਰਜੰਟ ਸਿੰਘ ਤੇ ਗਿਆਨ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ ਸਾਮਲ ਹੋਏ।