ਮੀਰੀ ਪੀਰੀ ਖ਼ਾਲਸਾ ਮਾਰਚ ਦਾ ਬੱਧਨੀ ਕਲਾਂ ਪੁੱਜਣ ’ਤੇ ਸਵਾਗਤ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਏ
Publish Date: Wed, 29 Jul 2026 04:26 PM (IST)
Updated Date: Wed, 29 Jul 2026 04:28 PM (IST)
ਅਨੰਦ ਈਸ਼ਵਰ ਦਰਬਾਰ ਠਾਠ ਨਾਨਕਸਰ ਨੇ ਕੀਤੀ ਫੁੱਲਾਂ ਦੀ ਵਰਖਾ ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ ਬੱਧਨੀ ਕਲਾਂ : ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਏ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਬੱਧਨੀ ਕਲਾਂ ਪਹੁੰਚਣ ’ਤੇ ਅਨੰਦ ਈਸ਼ਵਰ ਦਰਬਾਰ ਠਾਠ ਨਾਨਕਸਰ ਬੱਧਨੀ ਕਲਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਸਮੇਂ ਬੱਧਨੀ ਕਲਾਂ ਵਾਲੇ ਬਾਬਾ ਜੋਰਾ ਸਿੰਘ, ਬਾਬਾ ਗੁਰਬਖ਼ਸ਼ ਸਿੰਘ, ਬਾਬਾ ਜਗਤਾਰ ਸਿੰਘ, ਗੁਰਸੇਵਕ ਸਿੰਘ ਉੱਭੀ, ਭਾਈ ਜਰਨੈਲ ਸਿੰਘ, ਜਗਜੀਤ ਸਿੰਘ ਜੱਜੀ ਮੁੱਖ ਸੇਵਾਦਾਰ ਦਿੱਲੀ ਠਾਠ ਤੋਂ ਇਲਾਵਾ ਅਨੇਕਾਂ ਹੀ ਸੇਵਾਦਾਰਾਂ ਨੇ ਮੀਰੀ ਪੀਰੀ ਖ਼ਾਲਸਾ ਮਾਰਚ ਨੂੰ ਜੀ ਆਇਆਂ ਆਖਦਿਆਂ ਫੁੱਲਾਂ ਦੀ ਵਰਖ਼ਾ ਕੀਤੀ। ਅਨੰਦ ਈਸ਼ਵਰ ਦਰਬਾਰ ਠਾਠ ਵੱਲ ਮੀਰੀ ਪੀਰੀ ਖ਼ਾਲਸਾ ਮਾਰਚ ਮੁੱਖ ਰੱਖਦਿਆਂ ਕਸਬੇ ਮੁੱਖ ਬਾਜ਼ਾਰ ’ਚ ਬੈਨਰ, ਫਲੈਕਸਾਂ ਤੋਂ ਇਲਾਵਾ ਸਜਾਵਟੀ ਗੇਟ ਵੀ ਬਣਾਏ ਗਏ। ਸੰਗਤਾਂ ਲਈ ਦੁੱਧ, ਚਾਹ, ਸਮੋਸੇ, ਕੋਲਡ ਡਰਿੰਕਸ ਪਾਣੀ ਆਦਿ ਦਾ ਲੰਗਰ ਅਤੁੱਟ ਵਰਤਾਇਆ ਗਿਆ। ਬਾਬਾ ਜਗਤਾਰ ਸਿੰਘ, ਭਾਈ ਜਰਨੈਲ ਸਿੰਘ, ਜਗਜੀਤ ਸਿੰਘ ਜੱਜੀ ਨੇ ਪੰਜ ਪਿਆਰਿਆਂ ਨੂੰ ਸਿਰਾਪਾਓ ਪਾ ਕੇ ਸਨਮਾਨਿਤ ਕਰਦਿਆਂ ਫੁੱਲਾਂ ਦੀ ਵਰਖ਼ਾ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤਾ ਗਿਆ। ਖ਼ਾਲਸਾ ਮਾਰਚ ਨਾਲ ਚੱਲ ਰਹੀ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਦੇ ਸ਼ਾਸ਼ਤਰਾਂ ਵਾਲੀ ਬੱਸ ਅਤੇ ਵੱਖ-ਵੱਖ ਗੱਡੀਆਂ ’ਤੇ ਸ਼ਹੀਦ ਸਿੰਘਾਂ ਦੇ ਲਗਾਏ ਗਏ ਸਚਿੱਤਰ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਿੰਦੂ ਰਹੇ। ਇਸ ਸਮੇਂ ਬੱਧਨੀ ਕਲਾਂ ਵਾਲੇ ਬਾਬਾ ਜੀ ਨੇ ਨੌਜਵਾਨ ਪੀੜੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਅਤੇ ਉਸਦੀ ਆਨ ਸ਼ਾਨ ਦੀ ਬਰਕਰਾਰਤਾ ਅਤੇ ਮੀਰੀ ਪੀਰੀ ਦੇ ਸਿਧਾਤਾਂ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ। ਪਹੁੰਚੀਆਂ ਹੋਈਆਂ ਮੁੱਖ ਸਖਸ਼ੀਅਤਾਂ ਨੂੰ ਸਿਰਾਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਗੁਰਸੇਵਕ ਸਿੰਘ ਉੱਭੀ, ਭਾਈ ਜਰਨੈਲ ਸਿੰਘ, ਜਗਜੀਤ ਸਿੰਘ ਜੱਜੀ, ਰਣਜੀਤ ਸਿੰਘ ਕੈਨੇਡਾ, ਹਰਦੇਵ ਸਿੰਘ ਕੈਨੇਡਾ, ਜਗਦੀਸ਼ ਸਿੰਘ ਦੀਸ਼ਾ, ਲਖਵੀਰ ਸਿੰਘ ਰੱਤੀ ਰੋੜੀ, ਭੁਪਿੰਦਰ ਸਿੰਘ ਮੋਗਾ, ਸੁਖਪਾਲ ਸਿੰਘ ਚਿੰਟੂ, ਰੇਸ਼ਮ ਸਿੰਘ, ਉਪਿੰਦਰ ਸਿੰਘ, ਬਲਜਿੰਦਰ ਸਿੰਘ ਮਠਾੜੂ, ਪਰਮਿੰਦਰ ਸਿੰਘ ਨੰਗਲ, ਜਗਜੋਤ ਸਿੰਘ, ਦਿੱਲੀ ਦੀ ਸੰਗਤ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਬ) ਸੀਨੀਅਰ ਆਗੂ ਖਣਮੁੱਖ ਭਾਰਤੀ, ਰਾਜਵਿੰਦਰ ਸਿੰਘ ਧਰਮਕੋਟ, ਬੀਬੀ ਬੇਅੰਤ ਕੌਰ ਖਹਿਰਾ ਅਬਜਰਵਰ ਹਲਕਾ ਨਿਹਾਲ ਸਿੰਘ ਵਾਲਾ, ਅਜੀਤਪਾਲ ਸਿੰਘ ਰਣੀਆਂ, ਰਣਵਿੰਦਰ ਸਿੰਘ ਪੱਪੂ, ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਸੁਖਚੈਨ ਸਿੰਘ ਧਾਲੀਵਾਲ, ਅਤਿੰਦਰ ਸਿੰਘ ਦੀਨਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜਰ ਸਨ।