- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਦੇ ਮੇਨ ਬਾਜ਼ਾਰ ਵਿਖੇ ਫੌਜੀ

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਮੋਗਾ ਦੇ ਮੇਨ ਬਾਜ਼ਾਰ ਵਿਖੇ ਫੌਜੀ ਮਾਰਕੀਟ ਦੇ ਨੇੜੇ ਚੁੰਨੀਆਂ ਰੰਗਣ ਵਾਲੇ ਪ੍ਰਵਾਸੀ ਵਿਅਕਤੀ ਦਾ ਨਾਬਾਲਿਗ ਲੜਕਾ ਜੋਕਿ 20 ਅਕਤੂਬਰ ਦੀ ਸਵੇਰੇ ਘਰੋ ਗਿਆ ਸੀ ਪਰ ਵਾਪਿਸ ਨਹੀਂ ਆਇਆ। ਪੁਲਿਸ ਨੇ ਨਾਬਾਲਿੰਗ ਲੜਕੇ ਦੇ ਪਿਤਾ ਦੇ ਬਿਆਨ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਬੱਚੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਸਾਊਥ ਪੁਲਿਸ ਦੇ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਵਾਸੀ ਵਿਅਕਤੀ ਰਾਧੇ ਸ਼ਾਮ ਪੁੱਤਰ ਲਾਲੂ ਚੌਹਾਨ ਵਾਸੀ ਮਾਗੀ ਕੋਥਿਲਵਾ ਕੁਸ਼ੀ ਨਗਰ ਉੱਤਰ ਪ੍ਰਦੇਸ਼ ਹਾਲ ਆਬਾਦ ਨੇੜੇ ਦੇਵ ਹੋਟਲ ਦੇ ਨੇੜੇ ਰਹਿਣ ਵਾਲਾ ਹਾਂ ਤੇ ਫੌਜੀ ਮਾਰਕੀਟ ਦੇ ਕੋਲ ਚੁੰਨੀਆਂ ਰੰਗਣ ਦਾ ਕੰਮ ਕਰਦਾ ਹਾਂ। ਮੇਰਾ 13 ਸਾਲ ਦਾ ਲੜਕਾ ਆਕਾਸ਼ ਜੋਕਿ 2 ਕਲਾਸ ਵਿਚ ਪੜ੍ਹਦਾ ਹੈ। ਉਸ ਨੇ ਕਿਹਾ ਕਿ ਮਿਤੀ 20 ਅਕਤੂਬਰ ਦੀ ਸਵੇਰੇ ਉਸ ਦਾ ਲੜਕਾ ਘਰੋ ਤਿਆਰ ਹੋਕੇ ਕੱਪੜਿਆਂ ਵਾਲਾ ਬੈਗ ਲੈਕੇ ਘਰੋਂ ਬਿਨ੍ਹਾਂ ਦੱਸੇ ਕਿੱਧਰੋ ਚਲਾ ਗਿਆ ਹੈ ਜੋ ਹੁਣ ਤੱਕ ਘਰ ਵਾਪਿਸ ਨਹੀਂ ਅਇਆ ਹੈ। ਉਸ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਮੇਰੇ ਲੜਕੇ ਅਕਾਸ਼ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਕਿਤੇ ਲੁਕਾ ਛੁਪਾ ਕੇ ਰੱਖਿਆ ਰੱਖਿਆ ਹੈ। ਪੁਲਿਸ ਨੇ ਲਾਪਤਾ ਲੜਕੇ ਆਕਾਸ਼ ਦੇ ਪਿਤਾ ਰਾਧੇ ਸ਼ਾਮ ਦੇ ਬਿਆਨ ਲੈਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਸਾਊਥ ਵਿਖੇ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।