- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੇ ਸੰਵਿਧਾਨ ਦੇ ਨਿਰਮਾਤਾ

ਕੁਲਵਿੰਦਰ ਸਿੰਘ ਸਹੋਤਾ ਪੰਜਾਬੀ ਜਾਗਰਣ ਘੱਲ ਕਲਾਂ: ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤਾਂ ਦੀ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਬਸਪਾ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜਗਤਾਰ ਸਿੰਘ ਚੜਿੱਕ ਦੀ ਅਗਵਾਈ ਵਿਚ ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਨੂੰ ਮੈਮੋਰੰਡਮ ਦਿੱਤਾ ਗਿਆ ਅਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਅਨਸਰਾਂ ਵਿਰੁੱਧ ਸਮਾਂਬੱਧ ਕਾਰਵਾਈ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਬਣਦੀਆਂ ਸਜ਼ਾਵਾਂ ਦਿਵਾਏ ਜਾਣ ਲਈ ਕਿਹਾ ਗਿਆ। ਇਸ ਦੇ ਨਾਲ ਹੀ ਪੂਰੇ ਪੰਜਾਬ ਅੰਦਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤਾਂ ਦੇ ਨਾਲ-ਨਾਲ ਬਹੁਜਨ ਸਮਾਜ ਦੇ ਹੋਰ ਰਹਿਬਰਾਂ ਦੇ ਬੁੱਤਾਂ, ਜਿੱਥੇ-ਜਿੱਥੇ ਲੱਗੇ ਹਨ, ਦੀ ਸੁਰੱਖਿਆ ਲਈ ਸਥਾਈ ਨਿਗਰਾਨੀ ਕਰਨ ਦਾ ਪੁਖ਼ਤਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਸੀ ਪਰੰਤੂ ਇਸ ਸਭ ਦੇ ਬਾਵਜੂਦ ਵੀ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਥਾਈ ਨਿਗਰਾਨੀ ਦਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਗੈਰ-ਸਮਾਜਿਕ ਕਾਰਕੁਨਾਂ/ਦੋਸ਼ੀਆਂ ਦੇ ਹੌਂਸਲੇ ਸਗੋਂ ਹੋਰ ਬੁਲੰਦ ਹੋਏ ਹਨ ਅਤੇ ਇਹ ਘਟਨਾਵਾਂ ਬਿਨ੍ਹਾਂ ਰੋਕ-ਟੋਕ ਜਾਰੀ ਹਨ। ਇਹ ਘਟਨਾ ਮੌਜੂਦਾ ਸਰਕਾਰ ਦੇ ਸਾਢੇ ਚਾਰ ਸਾਲ ਦੇ ਸਮੇਂ ਅੰਦਰ 11ਵੀਂ ਵਾਰ ਘਟੀ ਘਟਨਾ ਹੈ, ਜੋ ਇਸ ਸਰਕਾਰ ਦੀ ਇੱਕ ਵੱਡੀ ਅਸਫ਼ਲਤਾ ਨੂੰ ਦਰਸਾਉਂਦੀ ਹੈ ਅਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੱਡਾ ਪ੍ਰਸ਼ਨ ਚਿੰਨ੍ਹ ਵੀ ਲਾਉਂਦੀ ਹੈ। ਸੂਬੇ ਦੀ ਸਭ ਤੋਂ ਵੱਡੀ ਆਬਾਦੀ ਲਗਭਗ 35 ਫ਼ੀਸਦੀ ਅਨੁਸੂਚਿਤ ਜਾਤੀ ਦੇ ਸਤਿਕਾਰਯੋਗ ਆਗੂ ਪ੍ਰਤੀ ਸਰਕਾਰ ਦਾ ਇਸ ਪੱਧਰ ਦਾ ਰਵੱਈਆ ਇਸ ਦੀ ਇਸ ਖ਼ਾਸ ਫਿਰਕੇ ਪ੍ਰਤੀ ਸੋਚ ਨੂੰ ਉਜਾਗਰ ਕਰਦਾ ਹੈ। ਇਸ ਦੇ ਨਾਲ ਹੀ ਸਾਢੇ ਚਾਰ ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਭੋਲੇ-ਭਾਲੇ ਲੋਕਾਂ ਦੇ ਪੱਲੇ ਬਦਲਾਅ ਦੇ ਨਾਮ ’ਤੇ ਸਿਰਫ਼ ਨਿਰਾਸ਼ਾ ਹੀ ਪਈ ਹੈ। ਇਸ ਵਿਚ ਸੂਬਾ ਜਨਰਲ ਸਕੱਤਰ ਸੰਤ ਰਾਮ ਮੱਲ੍ਹੀਆਂ, ਜ਼ਿਲ੍ਹਾ ਲੇਡੀਜ਼ ਵਿੰਗ ਪ੍ਰਧਾਨ ਕੁਲਵਿੰਦਰ ਕੌਰ ਚੀਮਾ, ਹਲਕਾ ਬਾਘਾ ਪੁਰਾਣਾ ਪ੍ਰਧਾਨ ਬਲਵਿੰਦਰ ਸਿੰਘ, ਹਲਕਾ ਮੋਗਾ ਪ੍ਰਧਾਨ ਦੇਵ ਸਿੰਘ ਘਾਲ਼ੀ, ਹਲਕਾ ਇੰਚਾਰਜ ਨੱਥਾ ਸਿੰਘ ਬੁੱਧ ਸਿੰਘ ਵਾਲਾ, ਹਲਕਾ ਇੰਚਾਰਜ ਬਲਵਿੰਦਰ ਸਿੰਘ ਬੱਬੂ, ਹਲਕਾ ਇੰਚਾਰਜ ਕੇਵਲ ਸਿੰਘ ਸੈਦੋਕੇ, ਸੀਨੀ ਆਗੂ ਬਿੱਕਰ ਸਿੰਘ ਬੱਧਨੀ ਕਲਾਂ, ਭਾਗ ਸਿੰਘ ਮਾਣੂੰਕੇ, ਸੁਖਮੰਦਰ ਸਿੰਘ ਬਾਘਾ ਪੁਰਾਣਾ ਅਤੇ ਹੋਰ ਸਾਥੀ ਸ਼ਾਮਲ ਸਨ।