- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਬਲਿਕ ਗਊਸ਼ਾਲਾ ਦਾਣਾ ਮੰਡੀ ਮੋਗਾ ਦੀ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਪਬਲਿਕ ਗਊਸ਼ਾਲਾ ਦਾਣਾ ਮੰਡੀ ਮੋਗਾ ਦੀ ਮੀਟਿੰਗ ਕਨਵੀਨਰ ਇੰਦਰ ਸੂਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਇੰਦਰ ਸੂਦ ਨੇ ਲੇਬਰ ਦੀ ਘਾਟ ਨੂੰ ਪੂਰਾ ਕਰਨ ਲਈ ਸਮੂਹ ਮੈਂਬਰਾਂ ਤੋਂ ਸੁਝਾਅ ਮੰਗੇ। ਉਨ੍ਹਾਂ ਕਿਹਾ ਕਿ ਲੇਬਰ ਪ੍ਰਤੀ ਨਰਮ ਅਤੇ ਹਮਦਰਦੀ ਭਰਿਆ ਰਵੱਈਆ, ਮੈਡੀਕਲ ਖਰਚਾ, ਪਹਿਲ ਦੇ ਆਧਾਰ ’ਤੇ ਤਨਖ਼ਾਹ ਅਤੇ ਸਾਲਾਨਾ ਉਚਿਤ ਵਾਧਾ, ਘਰ ਵਰਗਾ ਖਾਣਾ, ਰਿਹਾਇਸ਼ੀ ਪ੍ਰਬੰਧ ਅਤੇ ਹਰ ਸਮੱਸਿਆ ਦਾ ਤੁਰੰਤ ਹਲ ਆਦਿ ਇਸ ਗਊਸ਼ਾਲਾ ਦੇ ਸਿਧਾਂਤਕ ਤੌਰ ’ਤੇ ਮੁੱਢਲੇ ਨਿਯਮ ਹਨ। ਸੰਸਥਾ ਹਮੇਸ਼ਾ ਮਜ਼ਦੂਰ ਵਰਗ ਦੀ ਭਲਾਈ ਲਈ ਤਤਪਰ ਰਹਿੰਦੀ ਹੈ। ਇਸੇ ਕੜੀ ਨੂੰ ਹੋਰ ਅਗੇ ਵਧਾਉਂਦਿਆਂ ਪ੍ਰਦੀਪ ਗਰਗ ਨੇ ਲੇਬਰ ਲਈ ਸਵੇਰ ਸ਼ਾਮ ਦਾ ਭੋਜਨ ਦੇਣ ਸਬੰਧੀ ਸੁਝਾਅ ਪੇਸ਼ ਕੀਤਾ ਤਾਂ ਜੋ ਕਾਮਿਆਂ ਵਿਚ ਹੋਰ ਵਧੇਰੇ ਕੰਮ ਕਰਨ ਦੀ ਇੱਛਾ ਸ਼ਕਤੀ ਪੈਦਾ ਹੋਵੇ ਅਤੇ ਗਊਸ਼ਾਲਾ ਅਪਣੇ ਆਦਰਸ਼ ਗਊਸ਼ਾਲਾ ਦੇ ਮੁਕਾਮ ਨੂੰ ਬਰਕਰਾਰ ਰੱਖ ਸਕੇ। ਕਨਵੀਨਰ ਸੂਦ ਨੇ ਵਿਜੇ ਸ਼ਰਮਾਂ ਦੇ ਦਫ਼ਤਰੀ ਕੰਮ ਤੋਂ ਪ੍ਰਭਾਵਤ ਹੋਕੇ ਉਨ੍ਹਾਂ ਨੂੰ ਪੀਆਰਓ ਦਾ ਅਹੁਦਾ ਦੇਣ ਦੀ ਸਿਫਾਰਸ਼ ਕੀਤੀ। ਮੀਟਿੰਗ ਵਿਚ ਸਨਾਤਨ ਸੇਵਾ ਸੰਮਤੀ ਮਾਲਵਾ ਜੋਨ ਦੇ ਇੰਚਾਰਜ ਜੋਗਿੰਦਰਪਾਲ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ, ਜਿੰਨ੍ਹਾਂ ਨਾਲ ਰਜਿਸਟਰਡ ਗਊਸ਼ਾਲਾ ਨੂੰ ਕਾਰਪੋਰੇਸ਼ਨ ਮੋਗਾ ਤੋਂ ਮਿਲਣ ਵਾਲੇ ਫੰਡ ਸਬੰਧੀ ਪ੍ਰਗਤੀ ਰਿਪੋਰਟ ਦਾ ਜਾਇਜ਼ਾ ਲਿਆ ਗਿਆ ਤਾਂ ਜੋ ਫ਼ੰਡ ਪ੍ਰਾਪਤੀ ’ਤੇ ਗਊਵੰਸ਼ ਦਾ ਹੋਰ ਵਧੇਰੇ ਕਾਰਗਰ ਢੰਗ ਨਾਲ ਪਾਲਣ ਪੋਸ਼ਣ ਹੋ ਸਕੇ। ਅੱਜ ਦੀ ਮੀਟਿੰਗ ’ਚ ਇਕਬਾਲ ਸਿੰਘ ਲੋਹਾਮ ਸਾਬਕਾ ਪ੍ਰਿੰਸੀਪਲ ਨੇ ਸ਼ਾਮਲ ਹੋਕੇ ਗਊਸ਼ਾਲਾ ਦੀਆਂ ਸੇਵਾਵਾਂ ਤੋਂ ਪ੍ਰਭਾਵਤ ਹੋ ਕੇ ਅਧਿਕਾਰਿਆਂ ਨੂੰ ਗਊਵੰਸ਼ ਨਾਲ ਸਬੰਧਤ ਹਰ ਤਰ੍ਹਾਂ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਖਿੜੇ ਮੱਥੇ ਸਵੀਕਾਰ ਕੀਤਾ ਗਿਆ। ਮੀਟਿੰਗ ਵਿਚ ਅਧਿਕਾਰੀ ਦਮਨ ਸੂਦ, ਸੁਰੇਸ਼ ਕੁਮਾਰ, ਬਲਵਿੰਦਰ ਸਿੰਘ, ਪਰਮਜੀਤ ਗਰਗ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਅੰਤ ਵਿਚ ਦਮਨ ਸੂਦ ਨੇ ਸਾਰੇ ਮੈਂਬਰਾਂ ਦਾ ਮੀਟਿੰਗ ’ਚ ਆਉਣ ’ਤੇ ਧੰਨਵਾਦ ਕੀਤਾ।