- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਇਕਾਈ ਦੀ ਮੀਟਿੰਗ ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਸੁਤੰਤਰਤਾ ਸੈਨਾਨੀ ਭਵਨ ਵਿਖੇ ਹੋਈ। ਮੀਟਿੰਗ ਦੀ ਸਟੇਜ ਦਾ ਸੰਚਾਨਨ ਸਰਬਜੀਤ ਦੌਧਰ ਸਕੱਤਰ ਨੇ ਬਾਖ਼ੂਬੀ ਨਿਭਾਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਵੇਰਵਾ ਵਿਸਥਾਰ ਨਾਲ ਪੇਸ਼ ਕੀਤਾ ਅਤੇ ਇੰਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਇਕੋ ਇਕੋ ਠੀਕ ਰਾਹ - ਏਕੇ ਤੇ ਸੰਘਰਸ਼ ਦਾ, ਦੇ ਨਾਹਰੇ ’ਤੇ ਜ਼ੋਰ ਦਿੱਤਾ । ਉਨ੍ਹਾਂ 10 ਅਕਤੂਬਰ ਨੂੰ ਸੰਗਰੂਰ ਰੈਲੀ ਦੀ ਤਿਆਰੀ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਧਰਮਕੋਟ, ਮੋਗਾ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਦੇ ਪੈਨਸ਼ਨਰ ਸੈਂਕੜਿਆਂ ਦੀ ਗਿਣਤੀ ਵਿਚ 4 ਚਾਰ ਪੰਜ ਵਹੀਕਲ ਲੈ ਕੇ ਸੰਗਰੂਰ ਵੱਲ ਸੰਗਰਾਮੀ ਕਾਫ਼ਲੇ ਦੇ ਰੂਪ ਵਿਚ ਰੈਲੀ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 8 ਫ਼ੀਸਦੀ ਡੀਏ ਵਾਲਾ ਜਾਰੀ ਕੀਤਾ ਪੱਤਰ ਮੁਲਾਜ਼ਮ/ਪੈਨਸ਼ਨਰ ਵਿਰੋਧੀ ਹੈ। ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ 18 ਸਤੰਬਰ ਦੀ ਮੁੱਖ ਮੰਤਰੀ ਨਾਲ ਹੋਈ ਮੀਟਿੰਗ , 27 ਸਤੰਬਰ ਦੀ ਸਾਂਝੀ ਤੇਲ ਮੇਲ ਕਮੇਟੀ ਦੀ ਲੁਧਿਆਣਾ ਵਿਖੇ ਹੋਈ ਮੀਟਿੰਗ ਦੇ ਵੇਰਵੇ ਸਾਂਝੇ ਕੀਤੇ ਅਤੇ ਸੰਘਰਸ਼ ਦੀ ਲਾਟ ਨੂੰ ਜਗਦੀ ਰੱਖਣ ਅਤੇ ਏਕਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਸਰਕਾਰ ਅਤੇ ਮੁਲਾਜਮਾਂ ਦੇ ਰਿਸ਼ਤੇ ਬਾਰੇ ਆਪਣੇ ਵਿਚਾਰ ਰੱਖੇ ਅਤੇ ਕਾਰਪੋਰੇਟ ਘਰਾਣਿਆਂ ਦੁਆਰਾ ਆਪਣੇ ਮੁਨਾਫੇ ਵਧਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੀ ਬਾਂਹ ਮਰੋੜ ਕੇ ਆਪਣੀਆਂ ਲੋਕ ਮਾਰੂ ਨੀਤੀਆਂ ਲਾਗੂ ਕਰਨ ਲਈ ਦਬਾਅ ਬਣਾਇਆ ਹੋਇਆ ਹੈ ਜਿਸ ਕਰਕੇ ਸਰਕਾਰਾਂ ਇਕ ਇਕ ਕਰਕੇ ਦਿੱਤੀਆਂ ਹੋਈਆਂ ਸਹੂਲਤਾਂ ਕੱਟਣ ਦੇ ਲੋਕ ਮਾਰੂ ਰਾਹ ਤੁਰੀਆਂ ਹੋਈਆਂ ਹਨ। ਜਿੰਨ੍ਹਾਂ ਦਾ ਖਮਿਆਜ਼ਾ ਆਉਣ ਵਾਲੇ ਸਮੇਂ ਵਿਚ ਕਿਰਤੀ ਲੋਕਾਂ ਨੂੰ ਭੁਗਤਣਾ ਪਵੇਗਾ, ਇਸ ਲਈ ਕਿਰਤੀ ਲੋਕਾਂ ਨੂੰ ਚੇਤਨ ਹੋਣ ਅਤੇ ਇਕ ਮੁੱਠ ਹੋਣ ਦੀ ਲੋੜ ਹੈ। ਪ੍ਰੇਮ ਕੁਮਾਰ ਨੇ ਆਪਣਾ ਇਨਕਲਾਬੀ ਗੀਤ ਪੇਸ਼ ਕੀਤਾ। ਬਿੱਕਰ ਸਿੰਘ ਮਾਛੀਕੇ ਨਾਇਬ ਸਿੰਘ , ਮਨਜੀਤ ਸਿੰਘ ਧਰਮਕੋਟ , ਤੇਜਾ ਸਿੰਘ ਘੱਲ ਕਲਾਂ ਨੇ ਵੀ ਆਪਣੇ ਵਿਚਾਰ ਪਰਗਟ ਕੀਤੇ। ਮੀਟਿੰਗ ਵਿਚ ਸਦੀਵੀ ਵਿਛੋੜਾ ਦੇ ਗਏ ਉੱਘੇ ਵਿਅੰਗਕਾਰ ਕੇਐੱਲ ਗਰਗ , ਦਰਸ਼ਨ ਕੌਰ ਸੀਐੱਚ ਟੀ ਮੋਗਾ ਅਤੇ ਅਮਰਜੀਤ ਕੌਰ ਚੰਦ ਨਵਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਗਿਆਨ ਸਿੰਘ ਜ਼ਿਲ੍ਹਾ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿਚ ਪ੍ਰੀਤਮ ਸਿੰਘ ਕੈਂਥ , ਇੰਦਰਜੀਤ ਸਿੰਘ , ਬਲੌਰ ਸਿੰਘ ਘਾਲੀ, ਬਲਵਿੰਦਰ ਸਿੰਘ ਗਿੱਲ, ਰਾਮ ਜੀ ਦਾਸ, ਗੁਰਦਿਆਲ ਸਿੰਘ ਰੌਲੀ , ਬਚਿੱਤਰ ਸਿੰਘ ਮਟਵਾਣੀ, ਸਮਸ਼ੇਰ ਸਿੰਘ ਸੰਧੂ , ਰਾਜ ਕਪੂਰ, ਅੰਮ੍ਰਿਤ ਨਾਲ ਮੋਗਾ ਭੁਪਿੰਦਰ ਸਿੰਘ, ਮਹਿਤਾ ਗੁਰਦੀਪ ਸਿੰਘ ਦੌਧਰ ਅਤੇ ਗਿੰਦਰ ਸਿੰਘ ਲੰਢੇ ਕੇ ਸਮੇਤ ਬਹੁਤ ਸਾਰੇ ਆਗੂ ਸਰਗਰਮ ਵਰਕਰ ਸ਼ਾਮਲ ਹੋਏ।