ਕਿਰਤੀ ਕਿਸਾਨ ਯੂਨੀਅਨ ਬਲਾਕ ਮੋਗਾ 2 ਦੀ ਹੋਈ ਮੀਟਿੰਗ
ਕਿਰਤੀ ਕਿਸਾਨ ਯੂਨੀਅਨ ਦੇ
Publish Date: Sat, 04 Apr 2026 03:42 PM (IST)
Updated Date: Sun, 05 Apr 2026 03:59 AM (IST)
ਕੁਲਵਿੰਦਰ ਸਿੰਘ ਸਹੋਤਾ ਪੰਜਾਬੀ ਜਾਗਰਣ ਘੱਲ ਕਲਾਂ: ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਮੋਗਾ 2 ਵੱਲੋਂ ਪਿੰਡ ਜੋਗੇਵਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ ਦੀ ਅਗਵਾਈ ਹੇਠ ਬਲਾਕ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਦੌਰਾਨ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਮੁਖ਼ਤਿਆਰ ਸਿੰਘ ਕਾਹਨ ਸਿੰਘ ਵਾਲਾ ਅਤੇ ਤੀਰਥਵਿੰਦਰ ਸਿੰਘ ਘੱਲ ਕਲਾਂ ਨੇ ਪ੍ਰੈੱਸ ਨੂੰ ਦੱਸਿਆ ਕਿ 6 ਅਪ੍ਰੈਲ ਨੂੰ ਸੰਯੁਕਤ ਮੋਰਚੇ ਦੇ ਸੱਦੇ ’ਤੇ ਡੀਸੀ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਭਾਰਤ ਸਰਕਾਰ ਵੱਲੋਂ ਅਮਰੀਕੀ ਸਾਮਰਾਜ ਨਾਲ ਟੈਕਸ ਫ਼ਰੀ ਸਮਝੌਤਾ ਕੀਤਾ ਗਿਆ ਹੈ, ਜੋ ਆਪਣੇ ਦੇਸ਼ ਦੀ ਸਰਕਾਰ ਅਮਰੀਕੀ ਸਾਮਰਾਜੀਆਂ ਨੂੰ ਦੇਸ਼ ਦਾ ਸਰਮਾਇਆ ਲੁਟਾਉਣ ਜਾ ਰਹੀ ਹੈ । ਜਿਸ ਦਾ ਸਿੱਧਾ ਬੌਝ ਦੇਸ਼ ਦੇ ਕਿਸਾਨਾਂ ਉੱਪਰ ਪਵੇਗਾ ਜਿਸ ਕਰਕੇ ਕਿਸਾਨਾਂ ਨੂੰ ਲਾਮਬੰਦੀ ਕਰਕੇ ਵੱਡੀ ਲਹਿਰ ਉਸਾਰਨੀ ਪਵੇਗੀ। ਇਸ ਧਰਨੇ ਵਿਚ ਬਲਾਕ ਮੋਗਾ 2 ਵੱਲੋਂ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ, ਜਿਸ ਲਈ ਪਿੰਡ-ਪਿੰਡ ਬਲਾਕ ਕਮੇਟੀ ਪਹੁੰਚ ਕਰੇਗੀ ਅਤੇ ਪਿੰਡ ਇਕਾਈਆਂ ਦੀ ਮੀਟਿੰਗ ਕਰਵਾ ਕੇ ਲੋਕਾਂ ਨੂੰ ਲਾਮਬੰਦੀ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਸੁਖਦੇਵ ਸਿੰਘ ਝੰਡੇਆਣਾ ਬਲਾਕ ਮੀਤ ਪ੍ਰਧਾਨ, ਕੁਲਦੀਪ ਸਿੰਘ ਖੁਖਰਾਣਾ ਬਲਾਕ ਸਕੱਤਰ, ਲਖਵੀਰ ਸਿੰਘ ਲੱਖਾ ਬਲਾਕ ਪ੍ਰਧਾਨ, ਜਸਵੰਤ ਸਿੰਘ ਮਹੇਸ਼ਰੀ ਅਤੇ ਨਗਿੰਦਰ ਸਿੰਘ ਮਹੇਸ਼ਰੀ ਆਦਿ ਹਾਜ਼ਰ ਹੋਏ।