ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਹੋਈ ਮੀਟਿੰਗ
ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼
Publish Date: Mon, 16 Feb 2026 03:52 PM (IST)
Updated Date: Tue, 17 Feb 2026 04:01 AM (IST)

ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਮੋਗਾ: ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲਾ ਮੋਗਾ ਦੀ ਇਕ ਅਹਿਮ ਮੀਟਿੰਗ ਚਮਕੌਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਬੱਸ ਸਟੈਂਡ ਮੋਗਾ ਵਿਖ਼ੇ ਹੋਈ। ਮੀਟਿੰਗ ਨੂੰ ਨਾਇਬ ਸਿੰਘ ਨੇ ਵੀ ਸੰਬੋਧਨ ਕੀਤਾ। ਮੀਟਿੰਗ ਦੌਰਾਨ ਐੱਸਐੱਮਓ ਢੁੱਡੀਕੇ, ਡਰੋਲੀ ਭਾਈ ਅਤੇ ਮੋਗਾ ਨਾਲ ਹੋਈਆਂ ਮੀਟਿੰਗਾਂ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪੈਂਡਿੰਗ ਸੋਧੀ ਹੋਈ ਲੀਵ ਇਨਕਸ਼ਮੈਂਟ, ਹੋਰ ਬਕਾਇਆ ਪੈਨਸ਼ਨਰੀ ਲਾਭਾ ਦੀ ਜਲਦੀ ਅਦਾਇਗੀ ਕਰਵਾਉਣ ਲਈ ਕੇਸਾਂ ਦੀ ਪੈਰਵਾਈ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਪੈਨਸ਼ਨਰਾਂ ਲਈ 2.59 ਦਾ ਗੁਨਾਕ ਦੇਣ ਅਤੇ 16 ਫ਼ੀਸਦੀ ਡੀਏ ਦੇਣ ਬਾਰੇ ਸਰਕਾਰ ਵੱਲੋਂ ਕੀਤੀ ਜਾ ਰਹੀ ਆਨਾਕਾਨੀ ਦੀ ਸਖ਼ਤ ਨਿੰਦਿਆ ਕੀਤੀ ਗਈ। ਮੀਟਿੰਗ ਸਮੇਂ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਮੁਲਾਜ਼ਮ ਅਤੇ ਸਾਂਝੇ ਫ਼ਰੰਟ ਵੱਲੋਂ ਮਾਰਚ ਮਹੀਨੇ ਦੌਰਾਨ ਉਲੀਕੇ ਸੰਗਰੂਰ ਅਤੇ ਵਿਧਾਨ ਸਭਾ ਸੈਸ਼ਨ ਦੌਰਾਨ ਚੰਡੀਗੜ੍ਹ ਵਿਖ਼ੇ ਹੋ ਰਹੇ ਰੋਸ ਪ੍ਰਦਰਸ਼ਨਾਂ ਵਿਚ ਸਿਹਤ ਵਿਭਾਗ ਦੇ ਸਾਥੀ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਣਗੇ। ਅੱਜ ਦੀ ਇਸ ਮੀਟਿੰਗ ਵਿਚ ਸੁਸ਼ਮਾ ਭੰਡਾਰੀ, ਕ੍ਰਿਸ਼ਨਾ ਸ਼ਰਮਾ, ਸ਼ਿੰਦਰਪਾਲ ਕੌਰ, ਹਰਭਜਨ ਕੌਰ, ਸਵਰਨ ਲਤਾ, ਮੋਹਿੰਦਰ ਕੌਰ, ਨਛੱਤਰ ਕੌਰ, ਅਜਮੇਰ ਕੌਰ, ਹਰਦੀਸ਼ ਕੌਰ, ਸਰਬਜੀਤ ਕੌਰ, ਅਮਰਜੀਤ ਮਹੇਸ਼ਰੀ, ਸ਼ਾਮ ਸੁੰਦਰ, ਰਣਜੀਤ ਵਾਲੀਆ, ਜੀਤਪਾਲ, ਰਾਜਿੰਦਰਪ੍ਰਤਾਪ, ਕੁਲਵੰਤ ਸਿੰਘ, ਬਲੌਰ ਸਿੰਘ, ਮਲਕੀਤ ਸਿੰਘ ਡਗਰੂ, ਪ੍ਰੇਮ ਕਟਾਰੀਆ ਅਤੇ ਬਲਵਿੰਦਰ ਗਿੱਲ ਸ਼ਾਮਿਲ ਹੋਏ।