- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿੰਨੀ ਸਕੱਤਰੇਤ ਵਿਖੇ ਮੀਟਿੰਗ ਹਾਲ

ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ ਮੋਗਾ: ਮਿੰਨੀ ਸਕੱਤਰੇਤ ਵਿਖੇ ਮੀਟਿੰਗ ਹਾਲ ਤਹਿਸੀਲ ਦਫਤਰ ਮੋਗਾ ਵਿਖੇ ਰਿਟਾਇਰਡ ਡੀਸੀ ਆਫਿਸ ਇੰਪਲਾਈਜ਼ ਐਸੋਸ਼ੀਏ਼ਸਨ ਦੀ ਮੀਟਿੰਗ ਸਤਨਾਮ ਸਿੰਘ ਸਾਬਕਾ ਰੀਡਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਪੰਜਾਬ ਸਰਕਾਰ ਵੱਲੋ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਜਿਵੇਂ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਹੁਕਮ ਦੇਣ ਦੇ ਬਾਵਜੂਦ ਡੀਏ ਨਾ ਦੇਣਾ, ਨਵੇਂ ਕਰਮਚਾਰੀਆ ਨੂੰ ਪੁਰਾਣੀ ਪੈਨਸ਼ਨ ਨਾ ਦੇਣ, 2.59 ਦਾ ਫੈਕਟਰ ਲਾਗੂ ਨਾ ਕਰਨ, ਕੱਚੇ ਮੁਲਾਜ਼ਮ ਪੱਕੇ ਨਾ ਕਰਨ ਕਰਕੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਇਸ ਮੀਟਿੰਗ ਵਿਚ ਸ਼ਾਮਲ ਪਰਮਜੀਤ ਸਿੰਘ ਸੁਪਰਡੰਟ ਗਰੇਡ 1 ਰਿਟਾ: ਸੁਰਿੰਦਰ ਕੌਰ ਸੁਪਰਡੰਟ ਰਿਟਾ:, ਬੀਪੀ ਸਿੰਘ ਸੀਨੀਅਰ ਸਹਾਇਕ ਰਿਟਾ:, ਤੇਜਿੰਦਰ ਸਿੰਘ ਖਹਿਰਾ ਸੀਨੀਅਰ ਸਹਾਇਕ ਰਿਟਾ, ਸਕੁੰਤਲਾ ਰਾਣੀ ਸੀਨੀਅਰ ਸਹਾਇਕ ਰਿਟਾ, ਰਣਜੀਤ ਕੋਰ ਸੀਨੀਅਰ ਸਹਾਇਕ ਰਿਟਾ, ਮਹਿੰਦਰ ਕੌਰ ਜੂਨੀਅਰ ਸਹਾਇਕ ਰਿਟਾ, ਅਮਰੀਕ ਸਿੰਘ ਸੀਨੀਅਰ ਸਹਾਇਕ ਰਿਟਾ ਆਦਿ ਮੁਲਾਜ਼ਮਾਂ ਵੱਲੋ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਪੈਨਸ਼ਨਰ ਮੁਲਾਜ਼ਮਾਂ ਦੇ ਨਾਲ ਮਿਲਕੇ ਸਰਕਾਰ ਵਿਰੁੱਧ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।