- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨ ਮੋਲ ਵੈੱਲ ਫੇਅਰ

ਸਟਾਫ ਰਿਪੋਰਟਰ ਪੰਜਾਬੀ ਜਾਗਰਣ ਮੋਗਾ : ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਵੱਲੋਂ ਨਵਰਾਤਰਿਆਂ ਦੇ ਪਾਵਨ ਮੌਕੇ ’ਤੇ 11 ਅਕਤੂਬਰ ਤੋਂ 20 ਅਕਤੂਬਰ ਤੱਕ ਪੁਰਾਣੀ ਦਾਣਾ ਮੰਡੀ ਵਿਚ ਕਰਵਾਏ ਜਾ ਰਹੇ ‘ਮੇਲੇ ਮਈਆ ਦੇ’ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਸਬੰਧੀ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਮਾਗਮ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਵੱਖ-ਵੱਖ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਸਰਪ੍ਰਸਤ ਹਰੀ ਸਿੰਗਲਾ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਕੈਸ਼ੀਅਰ ਐਡਵੋਕੇਟ ਪ੍ਰਵੀਣ ਸਚਦੇਵਾ, ਵਾਈਸ ਪ੍ਰਧਾਨ ਗੌਰਵ ਜਿੰਦਲ, ਸਹਿ ਸਕੱਤਰ ਰਾਜੇਸ਼ ਧੀਮਾਨ, ਪ੍ਰੋਜੈਕਟ ਚੇਅਰਮੈਨ ਪ੍ਰਲ੍ਹਾਦ ਕਾਲੜਾ, ਸਲਾਹਕਾਰ ਗਗਨਦੀਪ ਮਿੱਤਲ, ਪ੍ਰੈੱਸ ਸਕੱਤਰ ਕਪਿਲ ਕਪੂਰ, ਰਮਿਕਾਂਤ ਜੈਨ, ਵਿਸ਼ਾਲ ਢੀਂਗਰਾ, ਅਜੈ ਮੋਂਗਾ, ਅਕਸ਼ੈ ਗੁਲਾਟੀ, ਸੇਵਾ ਪ੍ਰਭਾਰੀ ਚਮਨ ਲਾਲ ਮਿੱਤਲ ਤੋਂ ਇਲਾਵਾ ਮੈਂਬਰ ਰਾਘਵ ਗੁਪਤਾ, ਸਾਹਿਲ ਅਰੋੜਾ, ਰਾਹੁਲ ਗਰੋਵਰ, ਸਚਿਨ ਮੋਂਗਾ, ਮਾਨਵ ਕਾਲੜਾ, ਦੀਪਕ ਸ਼ਰਮਾ, ਪੰਡਿਤ ਰਾਹੁਲ ਗੌੜ ਆਦਿ ਹਾਜ਼ਰ ਸਨ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਦੱਸਿਆ ਕਿ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਵਾਸੀਆਂ ਅਤੇ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ‘ਮੇਲੇ ਮਈਆ ਦੇ’ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸਮਾਗਮ ਵਿਚ ਪਹਿਲੀ ਵਾਰ ਨੇਪਾਲ ਤੋਂ ਮਾਂ ਭਗਵਤੀ ਦੀ ਪਾਵਨ ਜੋਤ ਵੀ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਲਿਆਂਦੀ ਜਾ ਰਹੀ ਹੈ, ਜੋ ਸਮਾਗਮ ਦੌਰਾਨ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗੀ। ਉਨ੍ਹਾਂ ਦੱਸਿਆ ਕਿ 26 ਸਿੱਧਪੀਠਾਂ ਤੋਂ ਮਹਾਮਾਈ ਦੀਆਂ ਪਵਿੱਤਰ ਜੋਤਾਂ ਤੋਂ ਇਲਾਵਾ ਸ੍ਰੀ ਬਾਲਾਜੀ ਮਹਾਰਾਜ ਸਾਲਾਸਰ ਧਾਮ ਅਤੇ ਭੈਰਵ ਨਾਥ ਬਾਬਾ ਜੀ ਦੀ ਪਵਿੱਤਰ ਜੋਤ ਵੀ ਜੰਮੂ-ਕਸ਼ਮੀਰ ਸਥਿਤ ਕਟੜਾ ਤੋਂ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਲਿਆਂਦੀ ਜਾਵੇਗੀ। ਰਾਜੇਸ਼ ਅਰੋੜਾ ਨੇ ਦੱਸਿਆ ਕਿ 10 ਅਕਤੂਬਰ ਨੂੰ ਮੋਗਾ ਤੋਂ ਪਾਵਨ ਜੋਤੀਆਂ ਦੀ ਵਿਸ਼ਾਲ ਸ਼ੋਭਾ ਯਾਤਰਾ ਗੀਤਾ ਭਵਨ ਤੋਂ ਧੂਮਧਾਮ ਨਾਲ ਕੱਢੀ ਜਾਵੇਗੀ। ਇਸ ਉਪਰੰਤ 11 ਅਕਤੂਬਰ ਤੋਂ 20 ਅਕਤੂਬਰ ਤੱਕ ਰੋਜ਼ਾਨਾ ਮਾਂ ਭਗਵਤੀ ਦੀਆਂ ਚੌਕੀਆਂ ਸਜਾਈਆਂ ਜਾਣਗੀਆਂ, ਜਿਨ੍ਹਾਂ ਵਿਚ ਪ੍ਰਸਿੱਧ ਭਜਨ ਗਾਇਕਾਂ ਵੱਲੋਂ ਮਾਂ ਭਗਵਤੀ ਦਾ ਗੁਣਗਾਨ ਕੀਤਾ ਜਾਵੇਗਾ।