- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕਲ ਗੁਰਪੁਰਬ ਕਮੇਟੀ ਰਜਿ:

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਲੋਕਲ ਗੁਰਪੁਰਬ ਕਮੇਟੀ ਰਜਿ: ਮੋਗਾ ਦੀ ਜ਼ਰੂਰੀ ਮੀਟਿੰਗ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਬਲਜੀਤ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਦਾ ਸੰਚਾਲਨ ਬਲਦੇਵ ਸਿੰਘ ਛਾਬੜਾ ਜਨਰਲ ਸਕੱਤਰ ਵੱਲੋਂ ਕੀਤਾ ਗਿਆ। ਮੀਟਿੰਗ ਦੌਰਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਪ੍ਰਭਾਤ ਫੇਰੀਆਂ ਦੇ ਪ੍ਰੋਗਰਾਮ ਉਲੀਕੇ ਗਏ। ਇੰਨ੍ਹਾਂ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ ਸਹਿਗਲ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਪ੍ਰਭਾਤ ਫੇਰੀਆਂ ਦੀ ਆਰੰਭਤਾ ਮਿਤੀ 28 ਅਕਤੂਬਰ 2026 ਦਿਨ ਬੁੱਧਵਾਰ ਨੂੰ ਸਵੇਰੇ 5:00 ਵਜੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੱਤ ਰੋਡ ਤੋਂ ਹੋਵੇਗੀ। ਉਪਰੰਤ 29 ਅਕਤੂਬਰ ਨੂੰ ਗੁਰਦੁਆਰਾ ਮਾਤਾ ਹਰ ਕੌਰ ਸ਼ਾਂਤਸਰ 30 ਅਕਤੂਬਰ ਗੁਰਰਦੁਆਰਾ ਗੁਰੂ ਤੇਗ ਬਹਾਦਰ ਦੁਸਾਂਝ ਰੋਡ, 31 ਅਕਤੂਬਰ ਗੁਰਦੁਆਰਾਗੁਰੂ ਰਾਮਦਾਸ ਸ਼ਹੀਦ ਭਗਤ ਸਿੰਘ ਨਗਰ, 1 ਨਵੰਬਰ ਗੁਰਦੁਆਰਾ ਵਿਸ਼ਵਕਰਮਾ ਭਵਨ, 2 ਨਵੰਬਰ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ, 3 ਨਵੰਬਰ ਗੁਰਦੁਆਰਾ ਮਾਈ ਜਾਨਕੀ, 4 ਨਵੰਬਰ ਗੁਰਦੁਆਰਾ ਨਾਨਕ ਨਿਵਾਸ ਬੇਦ ਨਗਰ, 5 ਨਵੰਬਰ ਗੁਰਦੁਆਰਾ ਟਾਂਕ ਕਸ਼ੱਤ੍ਰੀ ਬਿਲਡਿੰਗ, 6 ਨਵੰਬਰ ਗੁਰਦੁਆਰਾ ਡੇਰਾ ਬਾਬਾ ਮੱ ਸਿੰਘ, 7 ਨਵੰਬਰ ਗੁਰਦੁਆਰਾ ਗੁਰੂ ਨਾਨਕ ਦੇਵ ਜੀ, 8 ਨਵੰਬਰ ਗੁਰਦੁਆਰਾ ਸ੍ਰੀ ਅਕਾਲਸਰ ਸਾਹਿਬ, 9 ਨਵੰਬਰ ਗੁਰਦੁਆਰਾ ਗੁਰੂਕੁਲ, 10 ਨਵੰਬਰ ਗੁਰਦੁਆਰਾ ਬਾਬਾ ਹਿੰਮਤ ਸਿੰਘ, 11 ਨਵੰਬਰ ਗੁਰਦੁਆਰਾ ਦਸਮੇਸ਼ ਪ੍ਰਕਾਸ਼, 12 ਨਵੰਬਰ ਬਲਬੀਰ ਮਕੈਨੀਕਲ ਨਾਨਕਸਰ, 13 ਨਵੰਬਰ ਗੁਰਦੁਆਰਾ ਸਰਦਾਰ ਨਗਰ, 14 ਨਵੰਬਰ ਗੁਰਦੁਆਰਾ ਗੋਬਿੰਦਸਰ ਬਾਬਾ ਈਸ਼ਰ ਸਿੰਘ ਨਗਰ, 15 ਨਵੰਬਰ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ, 16 ਨਵੰਬਰ ਗੁਰਦੁਆਰਾ ਕਰਤਾਰ ਭਵਨ, 17 ਨਵੰਬਰ ਗੁਰਦੁਆਰਾ ਬਾਬਾ ਜੀਵਨ ਸਿੰਘ ਮਥੁਰਾਪਰੀ, 18 ਨਵੰਬਰ ਗੁਰਦੁਆਰਾ ਬੀਬੀ ਕਾਹਨ ਕੌਰ, 19 ਨਵੰਬਰ ਗੁਰਦੁਆਰਾ ਰਾਮਦਾਸਸਰ ਨੈਸਲੇ, 20 ਨਵੰਬਰ ਗੁਰਦੁਆਰਾ ਸੰਤ ਗੁਲਾਬ ਸਿੰਘ ਘੋਲੀਆ ਵਾਲੇ, 21 ਨਵੰਬਰ ਗੁਰਦੁਆਰਾ ਗੁਰਦੁਆਰਾ ਧਰਮਸਾਲਾ ਰਾਜਪੂਤਾਂ, 22 ਨਵੰਬਰ ਗੁਰਦੁਆਰਾ ਸ੍ਰੀ ਸਿੰਘ ਸਭਾ ਤੋਂ ਆਰੰਭਤਾ ਕੀਤੀ ਜਾਵੇਗੀ। ਸੰਗਤਾਂ ਦੀ ਜਾਣਕਾਰੀ ਹਿੱਤ ਪ੍ਰਭਾਤ ਫੇਰੀਆਂ ਦੇ ਸਮੁੱਚੇ ਪ੍ਰੋਗਰਾਮ ਦਾ ਇਸ਼ਹਾਰ ਵੀ ਇਸ ਮੀਟਿੰਗ ਦੌਰਾਨ ਜਾਰੀ ਕੀਤਾ ਗਿਆ। ਇਸ਼ਤਹਾਰ ਜਾਰੀ ਕਰਨ ਸਮੇਂ ਬਲਜੀਤ ਸਿੰਘ ਵਿੱਕੀ ਪ੍ਰਧਾਨ, ਬਲਦੇਵ ਸਿੰਘ ਛਾਬੜਾ ਜਨਰਲ ਸਕੱਤਰ, ਗੁਰਮੇਜਰ ਸਿੰਘ ਵਿੱਤ ਸਕੱਤਰ, ਬਲਜਿੰਦਰ ਸਿੰਘ ਸਹਿਗਲ, ਸਤਨਾਮ ਸਿੰਘ ਬੀਏ, ਕੁਲਦੀਪ ਸਿੰਘ ਗਿਆਨੀ ਬ੍ਰਦਰਜ਼, ਦਰਸ਼ਨ ਸਿੰਘ ਅਰੋੜਾ, ਹਰਦੀਪ ਸਿੰਘ ਫੌਜੀ, ਗੁਰਵਿੰਦਰ ਸਿੰਘ ਟੱਕਰ, ਜਸਵੰਤ ਸਿੰਘ ਖ਼ਾਲਸਾ, ਜਸਵੰਤ ਸਿੰਘ ਨਾਗੀ, ਅਮਰੀਕ ਸਿੰਘ ਬਾਰਦਾਨੇ ਵਾਲੇ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਹੋਏ।