
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤੀ ਕਿਸਾਨ ਯੂਨੀਅਨ ਏਕਤਾ

ਮੋਰਚੇ ਦੌਰਾਨ ਖੁਰਦ ਬੁਰਦ ਹੋਏ ਸਾਮਾਨ ਦੀ ਭਰਪਾਈ ਕਰਨ ਦੀ ਮੰਗ
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਵੱਲੋਂ ਜ਼ਿਲਾ ਮੋਗਾ ਦੀ ਮੀਟਿੰਗ ਜ਼ਿਲ੍ਹਾ ਆਗੂ ਜਗਰਾਜ ਸਿੰਘ ਦੱਦਾਹੂਰ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿੱਚ ਵੱਖ ਵੱਖ-ਵੱਖ ਪਿੰਡ ਇਕਾਈਆਂ ਦੇ ਆਗੂਆਂ ਤੋਂ ਇਲਾਵਾ ਬਲਾਕ ਆਗੂਆਂ ਨੇ ਸ਼ਮੂਲੀਅਤ ਕੀਤੀ। ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਤੇ ਲਖਵੀਰ ਸਿੰਘ ਜੰਗ ਦਾਉਧਰ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ 25 ਅਗਸਤ ਨੂੰ ਪਿੰਡ ਪਿੰਡ ਵੱਡੇ ਪੋਸਟਰ ਲਗਾਏ ਜਾਣਗੇ । ਇਨ੍ਹਾਂ ਪੋਸਟਰਾਂ ਤੇ ਲੋਗੋ ਹੋਵੇਗਾ ਕਿ “ਟਰਾਲੀ ਚੋਰੋ ਸੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ” ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਦੀ ਫੋਟੋ ਵੀ ਐਡ ਕੀਤੀ ਗਈ ਹੈ, ਕਿਉਂਕਿ ਸੰਭੂ ਖਨੌਰੀ ਮੋਰਚੇ ਕੇਂਦਰ ਸਰਕਾਰ ਨਾਲ ਸਬੰਧਿਤ ਮੰਗਾਂ ਤੇ ਕੇਂਦਰ ਸਰਕਾਰ ਖ਼ਿਲਾਫ਼ ਲੱਗੇ ਹੋਏ ਸਨ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਲਿਸ ਜਬਰ ਤਹਿਤ ਮੋਰਚੇ ਉਖੇੜ ਕੇ ਮੋਰਚੇ ਵਿਚੋਂ ਟ੍ਰਾਲੀਆਂ ਤੋਂ ਇਲਾਵਾ ਲੋੜੀਂਦਾ ਸਾਰਾ ਸਾਮਾਨ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਲੁੱਟਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਕੱਲੇ ਸੰਭੂ ਤੋ 3 ਕਰੋੜ 77 ਲੱਖ 948 ਰੁਪਏ ਦਾ ਸਮਾਨ ਲੁੱਟਿਆ ਗਿਆ ਸੀ, ਜਿਸ ਦੀ ਸਰਕਾਰ ਨੇ ਅੱਜ ਤੱਕ ਭਰਪਾਈ ਨਹੀਂ ਕੀਤੀ, ਜਿਸ ਦੇ ਰੋਸ ਵਜੋਂ ਇਹ ਪੋਸਟਰ ਸਾਰੇ ਪੰਜਾਬ ਦੇ ਪਿੰਡਾਂ ਅੰਦਰ ਲਗਾਏ ਜਾਣਗੇ। ਇਸ ਤੋਂ ਇਲਾਵਾ 31 ਅਗਸਤ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਵੱਡੇ ਇਕੱਠ ਕਰਕੇ ਪੰਜਾਬ ਸਰਕਾਰ ਨੂੰ ਕਿਸਾਨੀ ਮੰਗਾਂ ਨਾਲ ਸਬੰਧਿਤ ਮੰਗ ਪੱਤਰ ਡਿਪਟੀ ਕਮਿਸ਼ਨਰਾਂ ਰਾਹੀਂ ਭੇਜੇ ਜਾਣਗੇ । ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੀ 14 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਗੇਟ ਅੱਗੇ 5 ਦਿਨਾਂ ਦਾ ਟਰੈਕਟਰ ਟਰਾਲੀਆਂ ਸਮੇਤ ਪੱਕਾ ਮੋਰਚਾ ਲਾਇਆ ਜਾਵੇਗਾ। ਆਉਣ ਵਾਲੇ ਸਮੇਂ ਅੰਦਰ ਜੇਕਰ ਸਰਕਾਰ ਨੇ ਸੰਭੂ ਖਨੌਰੀ ਮੋਰਚੇ ਦੀ ਭਰਪਾਈ ਨਾਂ ਕੀਤੀ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। 5 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਪਹਿਲੇ ਸ਼ਹੀਦ ਪ੍ਰੀਤਮ ਸਿੰਘ ਮੰਡੇਰ ਕਲਾਂ ਦੇ ਸ਼ਹੀਦੀ ਦਿਵਸ ਮੰਡੇਰਕਲਾਂ ਦੀ ਅਨਾਜ ਮੰਡੀ ਵਿਚ ਮਨਾਇਆ ਜਾਵੇਗਾ। ਮੀਟਿੰਗ ਵਿਚ ਜ਼ਿਲ੍ਹਾ ਆਗੂ ਰਾਜੂ ਪੱਤੋ, ਬਲਜਿੰਦਰ ਸਿੰਘ ਅਜਮੇਰ ਸਿੰਘ ਸੁਖਬਿੰਦਰ ਸਿੰਘ ਕਿਸ਼ਨਪੁਰਾ ਗਿਆਨ ਸਿੰਘ ਬੁੱਟਰ ਸੁਖਜੀਤ ਸਿੰਘ ਅਵਤਾਰ ਸਿੰਘ ਕਰਮਜੀਤ ਸਿੰਘ ਗੁਰਦੀਪ ਸਿੰਘ ਦੌਧਰ ਗੁਰਮੀਤ ਪੱਤੋ ਸਿਰਮਜੀਤ ਸਿੰਘ ਚਮਕੌਰ ਸਿੰਘ ਦੱਦਾਹੂਰ ਲਖਵੀਰ ਸਿੰਘ ਰਾਮੂਵਾਲੀਆ ਮਲਕੀਤ ਸਿੰਘ ਜਗਜੀਤ ਸਿੰਘ ਇੰਦਗੜ੍ਹ ਗੁਰਜੀਤ ਸਿੰਘ ਕਾਲੀਆ ਵਾਲੇ ਤੇਜਾ ਮਿਸ਼ਰੀਵਾਲਾ ਜਸਪ੍ਰੀਤ ਰਾੳਕੇ ਗੁਰਪ੍ਰੀਤ ਸਿੰਘ ਬਲਜਿੰਦਰ ਦੋਸਾਂਝ ਸੋਹਣ ਸਿੰਘ ਝੰਡੇਆਣਾ ਜੰਟਾ ਬਹਾਦਰ ਪੁਰਾ ਇਕਬਾਲ ਮੀਨੀਆ ਆਦ ਹਾਜ਼ਰ ਹੋਏ।