- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਡੀਸਨ ਮੈਨ ਰਾਜਿੰਦਰ ਸਿੰਘ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਮੈਡੀਸਨ ਮੈਨ ਰਾਜਿੰਦਰ ਸਿੰਘ ਖੋਟੇ ਵੱਲੋ ਮਨੁੱਖਤਾ ਪ੍ਰਤੀ ਸਾਨਦਾਰ ਸੇਵਾਵਾਂ ਲਗਾਤਾਰ ਜਾਰੀ ਹਨ। ਉਨ੍ਹਾਂ ਦੀਆਂ ਸੇਵਾਵਾਂ ਦੇ ਸਫ਼ਰ ਵਿਚ ਮੈਡੀਕਲ ਅਫ਼ਸਰਾਂ, ਟੀਬੀ ਦੇ ਮਾਹਿਰ ਡਾਕਟਰਾਂ ਜਿੰਨ੍ਹਾਂ ਵਿਚ ਜ਼ਿਲ੍ਹਾ ਟੀਬੀ ਅਫ਼ਸਰ ਡਾਕਟਰ ਜੀਪੀਐੱਸ ਸੋਢੀ ਤੋਂ ਇਲਾਵਾ ਨਰਸਾਂ, ਆਸ਼ਾ ਵਰਕਰਾਂ, ਲਾਇਨਜ਼ ਕਲੱਬ ਨਿਹਾਲ ਸਿੰਘ ਵਾਲਾ ਤੋਂ ਇਲਾਵਾ ਅਨੇਕਾਂ ਸੰਸਥਾਵਾਂ ਅਤੇ ਆਮ ਲੋਕ ਆਪਣਾ ਹਿੱਸਾ ਪਾ ਰਹੇ ਹਨ । ਜਿਵੇਂ ਜਿਵੇਂ ਉਨ੍ਹਾਂ ਦੀਆਂ ਸੇਵਾਵਾਂ ਦਾ ਘੇਰਾ ਵੱਧਦਾ ਜਾ ਰਿਹਾ ਹੈ, ਉਸੇ ਤਰ੍ਹਾਂ ਮਰੀਜਾਂ ਦੀਆਂ ਲਾਈਨਾਂ ਵੀ ਲੰਬੀਆਂ ਹੁੰਦੀਆਂ ਜਾ ਰਹੀਆ ਹਨ,ਟੀਬੀ ਦੇ ਮਰੀਜਾਂ ਦੀਆਂ ਵਿਸ਼ੇਸ਼ ਸੇਵਾਵਾਂ ਤੋਂ ਇਲਾਵਾ ਹੋਰ ਮਰੀਜ ਜਿੰਨ੍ਹਾਂ ਵਿਚ ਐੱਚਆਈਵੀ, ਕੈਸਰ, ਲੋੜਵੰਦ ਗਰਭਵਤੀ ਮਹਿਲਾਵਾਂ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੇ ਮਰੀਜ ਜਿੰਨ੍ਹਾਂ ਵਿਚ ਕੰਮ ਕਰਨ ਵਾਲੇ ਗਰੀਬ ਲੇਬਰ ਵਾਲੇ, ਘਰਾਂ ਅੰਦਰ ਅਤੇ ਝੁੱਗੀਆਂ ਵਿਚ ਵੱਸਦੇ ਮਰੀਜਾਂ ਨੂੰ ਡਾਕਟਰਾਂ ਦੀਆਂ ਹਦਾਇਤਾਂ ਦੇ ਮੁਤਾਬਕ ਦਵਾਈਆਂ ਅਤੇ ਖਾਣਾ ਮੁਹੱਈਆਂ ਕਰਵਾ ਰਹੇ ਹਨ । ਉਨਾਂ ਦੱਸਿਆ ਕਿ 16 ਸਾਲਾਂ ਦੇ ਆਪਣੀਆਂ ਸੇਵਾਵਾਂ ਦੇ ਸਫ਼ਰ ਵਿਚ ਦਿਨ ਰਾਤ ਇਕ ਕਰਕੇ ਹੁਣ ਤੱਕ ਇਕ ਲੱਖ ਤੋਂ ਜ਼ਿਆਦਾ ਲੋਕਾਂ ਤੱਕ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਅਤੇ ਇਹ ਸੇਵਾਵਾਂ ਬਦਸਤੂਰ ਜਾਰੀ ਹਨ ਉਨਾਂ ਦੱਸਿਆਂ ਕਿ ਸੇਵਾ ਦੌਰਾਨ ਉਨਾਂ ਨੇ ਕਦੇ ਗਰਮੀ, ਸਰਦੀ ਨਹੀ ਵੇਖੀ ਮਰੀਜਾਂ ਦਾ ਪਤਾ ਲੱਗਣ ’ਤੇ ਸੇਵਾਵਾਂ ਤਰੁੰਤ ਦਿੱਤੀਆਂ ਜਾਂਦੀਆਂ ਹਨ ਇਕ ਹੀ ਨਿਸ਼ਾਨਾ ਹੈ, ਮਰੀਜ ਦੀ ਜਾਨ ਬਚਾਉਣਾ ਹੈ। ਇਸ ਦੌਰਾਨ ਪਿੰਕਾ ਸ਼ਰਮਾ ਉਨ੍ਹਾਂ ਦਾ ਸਾਥ ਦਿੰਦੇ ਹਨ।