- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਬਲਾਕ ਮੋਗਾ ਵੰਨ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਪੰਜਾਬ ਬਲਾਕ ਮੋਗਾ ਵੰਨ ਵੱਲੋਂ ਨਸ਼ਿਆਂ ਦੀ ਹਨ੍ਹੇਰੀ ਖ਼ਿਲਾਫ਼ ਲੰਬੇ ਸਮੇਂ ਤੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਬਹੋਨਾ ਵਿਖੇ ਜਾਗਰੂਕਤਾ ਕੈਂਪ ਲਾਇਆ ਗਿਆ ਜਿਸ ਵਿਚ ਸਮੁੱਚੀ ਨਗਰ ਪੰਚਾਇਤ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਸ਼ਾਮਲ ਹੋਏ। ਜਥੇਬੰਦੀ ਦੇ ਜ਼ਿਲ੍ਹਾ ਚੇਅਰਮੈਨ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਜਥੇਬੰਦੀ ਦੇ ਮੁੱਖ ਨਿਸ਼ਾਨੇ ਮਾਨਵ ਸੇਵਾ ਪਰਮੋ ਧਰਮ ਦੇ ਆਸ਼ੇ ਅਨੁਸਾਰ ਜਿੱਥੇ ਪਿੰਡਾਂ ਕਸਬਿਆਂ ਵਿਚ ਲੋਕਾਂ ਨੂੰ ਸਸਤੀ ਸਿਹਤ ਸੇਵਾ ਦੇ ਰਹੇ ਹਨ, ਉੱਥੇ ਸਾਰੇ ਪੰਜਾਬ ਅੰਦਰ ਸਮਾਜ ਸੇਵਾ ਅਤੇ ਨਸ਼ਾ ਵਿਰੋਧੀ ਮੁਹਿੰਮ ਵਿਚ ਸਰਕਾਰ ਅਤੇ ਲੋਕਾਂ ਦਾ ਸਹਿਯੋਗ ਕਰਦੇ ਹਨ। ਲੋਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਅਡਵਾਈਜਰ ਡਾਕਟਰ ਅਵਤਾਰ ਸਿੰਘ ਝੰਡੇਵਾਲਾ ਅਤੇ ਜ਼ਿਲ੍ਹਾ ਕੈਸ਼ੀਅਰ ਡਾਕਟਰ ਬਲਜਿੰਦਰ ਸਿੰਘ ਰੌਲੀ ਨੇ ਕਿਹਾ ਕਿ ਨਸ਼ੇ ਦੇ ਖਾਤਮੇ ਵਾਸਤੇ ਸਾਰੇ ਵਰਗਾਂ ਨੂੰ ਮਿਲਕੇ ਕੰਮ ਕਰਨਾ ਚਾਹੀਦਾ ਹੈ ਤਾਂ ਹੀ ਪੰਜਾਬ ਏਸ ਮਹਾਂਮਾਰੀ ਤੋਂ ਬਚੇਗਾ। ਬਲਾਕ ਪ੍ਰਧਾਨ ਡਾ. ਅਵਤਾਰ ਕੋਕਰੀ, ਸੀਨੀਅਰ ਮੀਤ ਪ੍ਰਧਾਨ ਡਾ. ਧਰਮਿੰਦਰ ਕੁਮਾਰ ਬਿੱਟੂ, ਅਡਵਾਈਜ਼ਰ ਹਰਜੀਤ ਨੱਥੂਵਾਲਾ ਅਤੇ ਡਾ. ਹਰਿੰਦਰਪਾਲ ਮਹਿਰੋਂ ਨੇ ਕਿਹਾ ਕਿ ਪੰਜਾਬ ਸਾਡਾ ਹੈ ਸਾਨੂੰ ਇਸ ਦਾ ਦਰਦ ਹੈ ਤੇ ਸਾਨੂੰ ਹੀ ਮਿਲਕੇ ਇਸਨੂੰ ਬਚਾਉਣਾ ਪਵੇਗਾ। ਸਾਬਕਾ ਸਰਪੰਚ ਹਰਭਜਨ ਬਹੋਨਾ ਸਾਬਕਾ ਸਰਪੰਚ ਬਲਰਾਜ ਸਿੰਘ ਅੰਤ ਡਾ. ਜਸਵੰਤ ਜੋਸਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੇਂਡੂ ਡਾਕਟਰਾਂ ਅਤੇ ਲੋਕਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਇਸਨੂੰ ਲੋਕਾਂ ਦੇ ਭਲੇ ਵਾਸਤੇ ਇਸਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ। ਬਹੋਨਾ ਦੇ ਮਜੂਦਾ ਸਰਪੰਚ ਪਰਮਜੀਤ ਸਿੰਘ ਅਤੇ ਸਮੁੱਹ ਨਗਰ ਪੰਚਾਇਤ ਨੇ ਮੈਡੀਕਲ ਪਰੈਕਟੀਸ਼ਨਰਾਂ ਦੀ ਸੇਵਾ ਨੂੰ ਦੇਖਦਿਆਂ ਜਥੇਬੰਦੀ ਦੇ ਹਰ ਸੰਘਰਸ਼ ਅਤੇ ਦੁੱਖ ਸੁੱਖ ਵਿਚ ਡਟਕੇ ਸਾਥ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਇਕੱਠ ਵਿਚ ਡਾ. ਗੁਰਲਾਲ ਚੜਿੱਕ, ਡਾ. ਜਗਸੀਰ ਡਾਲਾ, ਡਾ. ਸੁਖਦੇਵ ਬਹੋਨਾ, ਡਾ. ਗਗਨ ਬਹੋਨਾ ਅਤੇ ਬੂਟਾ ਸਿੰਘ ਧੂੜਕੋਟ ਤੋਂ ਇਲਾਵਾ ਵੱਡੀ ਇਲਾਕੇ ਵਿਚੋਂ ਵੱਡੀ ਗਿਣਤੀ ਵਿਚ ਡਾਕਟਰਾਂ ਨੇ ਸ਼ਮੂਲੀਅਤ ਕੀਤੀ।