ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ ਮਾਸਟਰ ਕੇਡਰ ਯੂਨੀਅਨ ਪੰਜਾਬ
Publish Date: Tue, 03 Nov 2026 05:20 PM (IST)
Updated Date: Wed, 04 Nov 2026 04:02 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਨਵੇਂ ਚੁਣੇ ਸੂਬਾਈ ਆਗੂ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ, ਸੂਬਾ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਮੁੱਖ ਸਲਾਹਕਾਰ ਹਰਿਮੰਦਰ ਸਿੰਘ ਉੱਪਲ, ਮਨਜਿੰਦਰ ਸਿੰਘ ਢਿੱਲੋਂ, ਮਨਜਿੰਦਰ ਸਿੰਘ ਝੰਡੇਰ ਨੇ ਕਿਹਾ ਕੀ ਪਿਛਲੇ ਦਿਨੀ ਮੋਗਾ ਵਿਖੇ ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਇਕ ਵਿਸ਼ਾਲ ਇਜਲਾਸ ਅਧਿਆਪਕਾਂ ਦੀਆਂ ਹੱਕੀ ਮੰਗਾਂ ਦੇਸ਼ ਸੰਘਰਸ਼ ਸਬੰਧੀ ਹੋਇਆ ਸੀ ਜਿਸ ਵਿੱਚ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਵੱਖ-ਵੱਖ ਜਿਲਿਆਂ ਤੋਂ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਨਵੇਂ ਚੁਣੇ ਸੂਬਾਈ ਆਗੂਆਂ ਨੂੰ ਵੱਡੀ ਜਿੰਮੇਵਾਰੀ ਦਿੱਤੀ ਗਈ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਜੋ ਕਿ ਅਧਿਆਪਕਾਂ ਅਤੇ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਆਖੋ ਪਰੋਖੇ ਕਰਕੇ ਡੰਗ ਟਪਾ ਰਹੀ ਹੈ, ਉਸ ਖਿਲਾਫ ਤਿੱਖੇ ਸੰਘਰਸ਼ ਵਿੱਢੇ ਜਾਣ। ਨਵੇਂ ਚੁਣੇ ਸੁਬਾਈ ਆਗੂ ਸੂਬਾ ਜੁਇੰਟ ਸਕੱਤਰ ਦਲਜੀਤ ਸਿੰਘ ਸਬਰਵਾਲ, ਸੀਨੀਅਰ ਮੀਤ ਪ੍ਰਧਾਨ ਅਮਰ ਬੀਰ ਸਿੰਘ ਰੰਧਾਵਾ, ਜਥੇਬੰਦਕ ਸਕੱਤਰ ਹਰ ਸੇਵਕ ਸਿੰਘ ਸਾਧੂਵਾਲਾ, ਰਜਿੰਦਰ ਫਰੀਦਕੋਟ ਅਤੇ ਸੂਬਾ ਮੀਤ ਪ੍ਰਧਾਨ ਜਤਿੰਦਰ ਕੁਮਾਰ ਹੰਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 253 ਅਧਿਆਪਕ ਨੌਕਰੀ ਤੋਂ ਵਾਂਝੇ ਕਰਤੇ ਇਹਨਾਂ 4161 ਅਧਿਆਪਕਾਂ ਦੇ ਮੂੰਹ ਚੋਂ ਸਰਕਾਰ ਦੀਆਂ ਆਵਦੀਆਂ ਗਲਤ ਨੀਤੀਆਂ ਕਾਰਨ ਰੋਟੀ ਖੋਈ ਗਈ ਹੈ। ਇਸ ਦਾ ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਸੂਬਾ ਪ੍ਰੈੱਸ ਸਕੱਤਰ ਰਾਜਪਾਲ ਸਿੰਘ, ਸੂਬਾ ਮੀਡੀਆ ਕੋਆਰਡੀਨੇਟਰ ਅਮਨਦੀਪ ਸਿੰਘ, ਸਟੇਟ ਕਮੇਟੀ ਮੈਂਬਰ ਅਸ਼ਵਨੀ ਕੁਮਾਰ, ਹਰਪ੍ਰੀਤ ਸਿੰਘ ਅੰਮ੍ਰਿਤਸਰ, ਸੁਰਿੰਦਰ ਕੰਬੋਜ ਫਾਜ਼ਿਲਕਾ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈ ਕੇ ਸਿੱਖਿਆ ਕ੍ਰਾਂਤੀ ਦਾ ਨਾਰਾ ਲਾ ਕੇ ਸਿੱਖਿਆ ਦਾ ਭੋਗ ਪਾ ਰਹੀ ਹੈ ਅਤੇ ਇਸ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਸਿੱਖਿਆ ਦਾ ਮਿਆਰ ਬਹੁਤ ਡਿੱਗ ਚੁੱਕਾ ਹੈ ਜੋ ਕਿ ਵਿਦਿਆਰਥੀਆਂ ਦੇ ਆਉਣ ਵਾਲੇ ਭਵਿੱਖ ਤੇ ਸਵਾਲੀਆ ਨਿਸ਼ਾਨ ਲਗਾਉਣਗੇ। ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹੀ ਸਰਕਾਰੀ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੁਣ ਵੀ ਸਰਕਾਰ ਮੁਲਾਜ਼ਮਾਂ ਦੀਆਂ ਆਰਥਿਕ ਮੰਗਾਂ ਤੋਂ ਮੂੰਹ ਮੋੜਦੇ ਨਜ਼ਰ ਆ ਰਹੀ ਹੈ ਜਿਸ ਕਾਰਨ ਅਧਿਆਪਕਾਂ ਅਤੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਜਨਰਲ ਇਜਲਾਸ ਵਿਚ ਵੱਖ-ਵੱਖ ਜ਼ਿਲਿਆਂ ਤੋਂ ਆਏ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਸਰਕਾਰ ਖਿਲਾਫ ਤੇਖੇ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਆਉਣ ਵਾਲੇ ਦਿਨਾਂ ਵਿਚ ਜਿਹੜੇ ਵੀ ਐਕਸ਼ਨ ਸਾਂਝਾ ਮੁਲਾਜ਼ਮਾਂ ਮੰਚ ਤੇ ਸਾਂਝਾ ਮੁਲਾਜ਼ਮ ਫਰੰਟ ਵੱਲੋਂ ਦਿੱਤੇ ਜਾਣਗੇ ਉਹਨਾਂ ਐਕਸ਼ਨਾਂ ਵਿਚ ਵੱਡੀ ਗਿਣਤੀ ਵਿਚ ਮਾਸਟਰ ਕੇਡਰ ਯੂਨੀਅਨ ਸ਼ਮੂਲੀਅਤ ਕਰੇਗੀ। ਇਸ ਸਮੇਂ ਜ਼ਿਲਾ ਪ੍ਰਧਾਨ ਫਰੀਦਕੋਟ ਧਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ ਸ਼ਮਸ਼ੇਰ ਸਿੰਘ ਜਿਲਾ ਪ੍ਰਧਾਨ ਗੁਰਦਾਸਪੁਰ ਇੰਦਰਪਾਲ ਸਿੰਘ ਜਿਲਾ ਜਰਨਲ ਸਕੱਤਰ ਹਰਜਿੰਦਰ ਸਿੰਘ ਫਾਜ਼ਲਕਾ ਸੁਰਿੰਦਰ ਕੰਬੋਜ ਇੰਦਰਪਾਲ ਸਿੰਘ ਮੋਗਾ ਗੁਰਿੰਦਰ ਸਿੰਘ ਬਰਾੜ ਜ਼ਿਲਾ ਪ੍ਰਧਾਨ ਫਿਰੋਜ਼ਪੁਰ ਸੁਖਦੇਵ ਰਾਜ ਪੱਟੀ, ਬੱਬੂ ਸਿੰਘ ਲੁਧਿਆਣਾ, ਸੁਧੀਰ ਕੁਮਾਰ ਲੁਧਿਆਣਾ, ਵਿਨੇ ਕੁਮਾਰ ਨਵਾਂ ਸ਼ਹਿਰ ਦਿਲਰਾਜ ਜੀਤ ਸਿੰਘ ਕਪੂਰਥਲਾ ਪਰਮਿੰਦਰ ਸਿੰਘ ਕਪੂਰਥਲਾ ਓਮ ਪ੍ਰਕਾਸ਼ ਮੁਕਤਸਰ ਅਮਨਦੀਪ ਸਿੰਘ ਚੱਕ ਬਖਤੂ ਬਠਿੰਡਾ ਆਦਿ ਸਾਥੀ ਹਾਜ਼ਰ ਸਨ।