ਲਿੰਕ ਰੋਡ ’ਤੇ ਪੁਲ਼ ਬਣਾਉਣ ਦੀ ਮੰਗ ਨੂੰ ਲੈ ਕੇ ਹੋਇਆ ਵੱਡਾ ਇਕੱਠ ਨੈਸ਼ਨਲ ਹਾਈਵੇ ਨੰਬਰ 703
Publish Date: Tue, 13 Oct 2026 05:50 PM (IST)
Updated Date: Wed, 14 Oct 2026 04:06 AM (IST)
17 ਮੈਂਬਰੀ ਕਮੇਟੀ ਦੀ ਕੀਤਾ ਗਠਨ, ਆਉਦੇਂ ਦਿਨਾਂ ’ਚ ਹੋਰ ਭਾਰੀ ਇਕੱਠ ਕਰ ਕੇ ਅਗਲੇ ਸੰਘਰਸ਼ ਸਬੰਧੀ ਵਿਊਂਤਬੰਦੀ ਕੀਤੀ ਜਾਵੇਗੀ : ਬੁਲਾਰੇ ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ, ਬੱਧਨੀ ਕਲਾਂ : ਨੈਸ਼ਨਲ ਹਾਈਵੇ ਨੰਬਰ 703 ਨੂੰ ਜੋੜਦੀ ਲੋਪੋਂ ਬੱਧਨੀ ਲਿੰਕ ਰੋਡ ਤੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਕਸਬਾ ਬੱਧਨੀ ਕਲਾਂ ਦੇ ਗੁਰਦੁਆਰਾ ਸਾਹਿਬ ’ਚ ਵੱਖ-ਵੱਖ ਪਿੰਡਾਂ ਦੇ ਨੁੰਮਾਇਦਿਆਂ, ਧਾਰਮਿਕ, ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਦਾ ਇਕੱਠ ਹੋਇਆ, ਜਿਸ ਵਿਚ ਨਗਰ ਪੰਚਾਇਤ ਦੇ ਪ੍ਰਧਾਨ ਜਗਜੀਤ ਸਿੰਘ ਦੀਸ਼ਾ, ਸਹਿਕਾਰੀ ਸਭਾ ਦੇ ਪ੍ਰਧਾਨ ਸੁਖਚੈਨ ਸਿੰਘ ਧਾਲੀਵਾਲ, ਬਲਦੇਵ ਸਿੰਘ ਭੰਗੂ, ਕਰਨੈਲ ਸਿੰਘ ਫੌਜ਼ੀ, ਬੰਤ ਸਿੰਘ ਪ੍ਰਧਾਨ, ਨਿਰਮਲ ਸਿੰਘ ਨਿੰਮਾ, ਕਾਮਰੇਡ ਲਾਲ ਸਿੰਘ, ਕੁਲਵੰਤ ਸਿੰਘ, ਬਸੰਤ ਸਿੰਘ ਭੋਲਾ ਆਦਿ ਸਮੇਤ ਹੋਰਨਾਂ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਬੀਤੇ ਲੰਮੇ ਸਮੇਂ ਤੋਂ ਬੱਧਨੀ ਕਲਾਂ ਤੋਂ ਲੋਪੋਂ ਵੱਲ ਨੂੰ ਜਾਂਦੀ ਸੜਕ ਜੋ ਕਿ ਆਸ ਪਾਸ ਦੇ ਹੋਰਨਾਂ ਪਿੰਡਾਂ ਨੂੰ ਵੀ ਜੋੜਦੀ ਹੈ ਉਸ ਨੂੰ ਇਸ ਨਵੇਂ ਬਣੇ ਨੈਸ਼ਨਸਲ ਹਾਈਵੇ ਨੇ 2 ਹਿੱਸਿਆ ’ਚ ਵੰਡਿਆਂ ਹੋਇਆ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਦੇ ਇੱਕ ਪਾਸੇ ਬੱਧਨੀ ਕਲਾਂ ਸ਼ਹਿਰ ਅਤੇ ਦੂਸਰੇ ਪਾਸੇ ਬਹੁਤ ਵੱਡੀ ਅਨਾਜ ਮੰਡੀ, ਮਾਰਕੀਟ ਕਮੇਟੀ ਦੇ ਦਫ਼ਤਰ ਤੋਂ ਇਲਾਵਾ ਅਨੇਕਾਂ ਹੀ ਧਾਰਮਿਕ ਅਸਥਾਨ ਵੀ ਉਸ ਲੋਪੋਂ ਵਾਲੀ ਸੜਕ ਰਾਹੀਂ ਹੀ ਹਰ ਰੋਜ਼ ਸੈਕੜਿਆਂ ਦੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੋਣ ਪਹੁੰਚਦੇ ਹਨ ਅਤੇ ਆਪਣੀ ਫ਼ਸਲ ਵੇਚਣ ਲਈ ਵੀ ਕਿਸਾਨਾਂ ਨੂੰ ਇਸੇ ਸੜਕ ਤੇ ਬਣੀ ਨਵੀਂ ਅਨਾਜ਼ ਮੰਡੀ ’ਚ ਜਾਣਾ ਪੈਂਦਾ ਹੈ ਪਰ ਇਸ ਨੈਸ਼ਨਲ ਹਾਈਵੇ ਤੇ ਪੁਲ ਬਣਾਉਣ ਦੀ ਜਗ੍ਹਾ ਇਸ ਤੇ ਕੱਟ ਹੈ ਜੋ ਕਿ ਅਕਸਰ ਹੀ ਹਾਦਸਿਆਂ ਨੂੰ ਅੰਜ਼ਾਮ ਦਿੰਦਾ ਹੈ ਅਨੇਕਾਂ ਹੀ ਵਿਅਕਤੀ ਇਸ ਕੱਟ ਤੇ ਆਪਣੀਆਂ ਕੀਮਤੀ ਜਾਨਾਂ ਵੀ ਗੁਆ ਚੁੱਕੇ ਹਨ। ਇਸ ਸਬੰਧੀ ਅੱਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ 17 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਆਉਦੇਂ ਦਿਨਾਂ ’ਚ ਹੋਰ ਭਾਰੀ ਇਕੱਠ ਕਰਕੇ ਅਗਲੇ ਸੰਘਰਸ਼ ਸਬੰਧੀ ਵਿਊਂਤਬੰਦੀ ਕਰੇਗੀ। ਇਸ ਮੌਕੇ ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਸਹਿਕਾਰੀ ਸਭਾ ਦੇ ਪ੍ਰਧਾਨ ਸੁਖਚੈਨ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਅਮਨਦੀਪ ਸਿੰਘ ਬੰਟੀ, ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਸੁਰਜੀਤ ਸਿੰਘ ਸਾਬਕਾ ਪ੍ਰਧਾਨ, ਅਮਰ ਸਿੰਘ ਧਾਲੀਵਾਲ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਕਾਮਰੇਡ ਲਾਲ ਸਿੰਘ ,ਕੁਲਦੀਪ ਸਿੰਘ ਬਾਬੇ ਕੇ, ਕਲਿਆਣ ਸਿੰਘ, ਚਮਕੌਰ ਸਿੰਘ, ਕਾਲਾ, ਜਗਦੀਪ ਸਿੰਘ ਬਾਬੇ ਕੇ, ਬਲਵੀਰ ਸਿੰਘ ਆੜ੍ਹਤੀ, ਚੰਨਾਂ ਨੰਬਰਦਾਰ, ਬਲਜਿੰਦਰ ਸਿੰਘ, ਕੈਪਟਨ ਬਿੱਕਰ ਸਿੰਘ, ਗੁਰਮੀਤ ਸਿੰਘ, ਜਰਨੈਲ ਸਿੰਘ ਜੈਲਾ, ਨਾਹਰ ਸਿੰਘ ਪ੍ਰਧਾਨ, ਪਰਮਜੀਤ ਸਿੰਘ, ਕਮਲ, ਸਾਧੂ ਸਿੰਘ ਮੱਲੇਆਣਾ, ਮਹਿੰਦਰ ਸਿੰਘ, ਚਰਨਜੀਤ ਸਿੰਘ ਗਿੱਲ, ਸ਼ਾਮ ਸਿੰਘ, ਮੰਦਰ ਖਹਿਰਾ ਸਮੇਤ ਵੱਡੀ ਗਿਣਤੀ ’ਚ ਪਿੰਡਾਂ ਦੇ ਨੁੰਮਾਇਦੇ ਹਾਜ਼ਰ ਸਨ।