ਮਨੋਜ ਭੱਲਾ ਜਰਨਲਿਸਟ ਯੂਨੀਅਨ ਮੋਗਾ ਦੇ ਕਾਰਜਕਾਰੀ ਪ੍ਰਧਾਨ ਚੁਣੇ
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ
Publish Date: Thu, 19 Feb 2026 06:07 PM (IST)
Updated Date: Fri, 20 Feb 2026 04:09 AM (IST)
ਜਗਸੀਰ ਸ਼ਰਮਾ ਬਣੇ ਜ਼ਿਲ੍ਹਾ ਸਰਪ੍ਰਸਤ
ਮਨਦੀਪ ਸਿੰਘ ਝਾਂਜੀ 0 ਪੰਜਾਬੀ ਜਾਗਰਣ, ਬੱਧਨੀ ਕਲਾਂ : ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜ਼ਿਲ੍ਹਾ ਮੋਗਾ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਬੱਧਨੀ ਕਲਾਂ ਦੇ ਇਕ ਪੈਲੇਸ ਵਿਖੇ ਸੂਬਾ ਪ੍ਰਧਾਨ ਜੈ ਸਿੰਘ ਛਿੱਬਰ ਦੀ ਪ੍ਰਧਾਨਗੀ ਹੇਠ ਸੂਬਾ ਸਕੱਤਰ ਜਨਰਲ ਸੰਤੋਖ ਸਿੰਘ ਗਿੱਲ ਨੇ ਨਵੀਂ ਟੀਮ ਦੇ ਅਹੁਦੇਦਾਰਾਂ ਦੀ ਚੋਣ ਦਾ ਐਲਾਨ ਕੀਤਾ, ਜਿਸ ਨੂੰ ਹਾਊਸ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ। ਇਸ ਮੌਕੇ ਮਨੋਜ ਭੱਲਾ ਕਾਰਜਕਾਰੀ ਪ੍ਰਧਾਨ, ਜਗਸੀਰ ਸ਼ਰਮਾ ਜ਼ਿਲ੍ਹਾ ਸਰਪ੍ਰਸਤ, ਸੁਰਿੰਦਰ ਸਿੰਘ ਮਾਨ ਚੇਅਰਮੈਨ, ਗੋਪੀ ਰਾਊਕੇ ਵਾਈਸ ਚੇਅਰਮੈਨ, ਰਣਜੀਤ ਬਾਵਾ ਸੀਨੀਅਰ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਮੱਲੇਆਣਾ ਸਕੱਤਰ ਜਨਰਲ, ਤਰਸੇਮ ਸਚਦੇਵਾ, ਨਿਰਭੈ ਸਿੰਘ ਦਾਰਾ ਭਾਗੀਕੇ ਤੇ ਕਿਰਨਦੀਪ ਸਿੰਘ ਬੰਬੀਹਾ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਦੌਧਰ, ਬਿੱਟੂ ਗਰੋਵਰ ਤੇ ਜਗਜੀਤ ਸਿੰਘ ਖਾਈ ਸਕੱਤਰ, ਮਿੰਟੂ ਖੁਰਮੀ ਹਿੰਮਤਪੁਰਾ ਪ੍ਰੈੱਸ ਸਕੱਤਰ, ਰਾਜਿੰਦਰ ਸਿੰਘ ਖੋਟੇ ਖਜ਼ਾਨਚੀ, ਨਿਰਮਲਜੀਤ ਸਿੰਘ ਧਾਲੀਵਾਲ, ਜਗਵੀਰ ਸਿੰਘ ਅਜ਼ਾਦ, ਸੰਜੀਵ ਬਾਵਾ, ਰਾਜਵਿੰਦਰ ਸਿੰਘ ਰੌਂਤਾ, ਰਾਜੇਸ਼ ਤ੍ਰਿਪਾਠੀ, ਵਕੀਲ ਮਹਿਰੋਂ ਅਤੇ ਨਿਰਮਲ ਕਾਲੜਾ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਸੂਬਾ ਪ੍ਰਧਾਨ ਜੈ ਸਿੰਘ ਛਿੱਬਰ ਨੇ ਕਿਹਾ ਕਿ ਅਜੋਕੇ ਸਮੇਂ ਦੀਆਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਤ ਜਥੇਬੰਦੀ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਨੇ ਜਥੇਬੰਦੀ ਦੀਆਂ ਪ੍ਰਾਪਤੀਆਂ ਅਤੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਇਸ ਦੀ ਬਣਤਰ ਬਾਰੇ ਵੀ ਦੱਸਿਆ। ਸਕੱਤਰ ਜਨਰਲ ਸੰਤੋਖ ਸਿੰਘ ਗਿੱਲ ਨੇ ਅੰਕੜਿਆਂ ਸਾਹਿਤ ਪੱਤਰਕਾਰਤਾ ਦੇ ਖ਼ੇਤਰ ਦੀਆਂ ਸਮੱਸਿਆਵਾਂ ਬਾਰੇ ਰੌਸ਼ਨੀ ਪਾਉਂਦਿਆਂ ਸਾਰਿਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਸੁਖਨੈਬ ਸਿੰਘ ਸਿੱਧੂ ਮੈਂਬਰ ਕੌਮੀ ਕੌਂਸਲ ਨੇ ਵੀ ਜੱਥੇਬੰਦੀ ਦੀ ਲੋੜ ਬਾਰੇ ਰੌਸ਼ਨੀ ਪਾਉਂਦਿਆਂ ਨਵੀਂ ਟੀਮ ਨੂੰ ਮੁਬਾਰਕਬਾਦ ਦਿੱਤੀ। ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਮੰਚ ਸੰਚਾਲਕ ਦੇ ਫਰਜ਼ ਬਾਖ਼ੂਬੀ ਨਿਭਾਏ। ਇਸ ਮੌਕੇ ਯੂਨੀਅਨ ਦੇ ਸੂਬਾ ਸਕੱਤਰ ਵੀਰਪਾਲ ਸਿੰਘ ਭਗਤਾ, ਸੂਬਾ ਕਮੇਟੀ ਮੈਂਬਰ ਗੁਰਤੇਜ ਸਿੰਘ ਸਿੱਧੂ, ਸੁਖਪਾਲ ਸਿੰਘ ਸੋਨੀ ਪ੍ਰਧਾਨ ਪ੍ਰੈੱਸ ਕਲੱਬ ਭਗਤਾ ਅਤੇ ਰਾਜਿੰਦਰਪਾਲ ਸ਼ਰਮਾ ਆਦਿ ਵੀ ਮੌਜ਼ੂਦ ਸਨ। ਇਸ ਮੌਕੇ ਜ਼ਿਲ੍ਹਾ ਮੋਗਾ ਦੇ ਵੱਖ ਵੱਖ ਖ਼ੇਤਰਾਂ ਦੇ ਪੱਤਰਕਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ।