- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਵਿਧਾਨ ਸਭਾ ਹਲਕੇ ਵਿਚ ਆਉਣ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਮੋਗਾ ਵਿਧਾਨ ਸਭਾ ਹਲਕੇ ਵਿਚ ਆਉਣ ਵਾਲੀਆਂ 2027 ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸ ਦੌਰਾਨ ਕਾਂਗਰਸ ਪਾਰਟੀ ਵੱਲੋਂ ਮਾਲਵਿਕਾ ਸੂਦ ਇਕ ਮਜ਼ਬੂਤ ਅਤੇ ਕੁਦਰਤੀ ਉਮੀਦਵਾਰ ਵਜੋਂ ਸਾਹਮਣੇ ਆ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਨਾਲ ਜੁੜੀ ਮਾਲਵਿਕਾ ਸੂਦ ਨੇ ਆਪਣੇ ਕੰਮ ਅਤੇ ਜ਼ਮੀਨੀ ਪਹੁੰਚ ਦੇ ਜ਼ਰੀਏ ਮੋਗਾ ਹੀ ਨਹੀਂ ਸਗੋਂ ਸੂਬੇ ਭਰ ਵਿਚ ਇਕ ਵੱਖਰੀ ਪਛਾਣ ਬਣਾਈ ਹੈ। ਮਾਲਵਿਕਾ ਸੂਦ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਟਿਕਟ ’ਤੇ ਮੋਗਾ ਹਲਕੇ ਤੋਂ ਚੋਣ ਲੜ ਚੁੱਕੀ ਹੈ। ਭਾਵੇਂ ਉਹ ਉਸ ਸਮੇਂ ਜਿੱਤ ਦਰਜ ਨਾ ਕਰ ਸਕੀ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਸਰਗਰਮੀ ਅਤੇ ਲੋਕਾਂ ਨਾਲ ਜੁੜਾਅ ਵਿਚ ਕੋਈ ਘਾਟ ਨਹੀਂ ਆਈ। ਉਹ ਲਗਾਤਾਰ ਹਲਕੇ ਵਿਚ ਦੌਰੇ ਕਰਦੀਆਂ ਰਹੀਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੇ ਹੱਲ ਲਈ ਯਤਨ ਕਰਦੀਆਂ ਰਹੀਆਂ। ਮਾਲਵਿਕਾ ਸੂਦ ਜੋ ਪ੍ਰਸਿੱਧ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਹਨ, ਨੇ ਆਪਣੇ ਭਰਾ ਦੀ ਤਰ੍ਹਾਂ ਹੀ ਸਮਾਜ ਸੇਵਾ ਦੇ ਖੇਤਰ ਵਿਚ ਵੱਡਾ ਯੋਗਦਾਨ ਦਿੱਤਾ ਹੈ। ਖ਼ਾਸ ਕਰਕੇ ਕੋਰੋਨਾ ਮਹਾਮਾਰੀ ਦੌਰਾਨ ਅਤੇ ਇਸ ਤੋਂ ਬਾਅਦ ਦੇ ਸਮੇਂ ਵਿਚ ਵੀ ਉਨ੍ਹਾਂ ਵੱਲੋਂ ਲੋੜਵੰਦ ਲੋਕਾਂ ਦੀ ਮਦਦ ਲਗਾਤਾਰ ਜਾਰੀ ਰਹੀ। ਇਸ ਕਾਰਨ ਉਨ੍ਹਾਂ ਦੀ ਛਵੀ ਇਕ ਸਮਰਪਿਤ ਸਮਾਜ ਸੇਵਕ ਵਜੋਂ ਬਣੀ, ਜੋ ਸਿਆਸਤ ਵਿਚ ਉਨ੍ਹਾਂ ਲਈ ਮਜ਼ਬੂਤ ਅਧਾਰ ਸਾਬਤ ਹੋ ਰਹੀ ਹੈ। ਮਾਲਵਿਕਾ ਸੂਦ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਉਹ ਸਿਰਫ਼ ਚੋਣਾਂ ਦੇ ਸਮੇਂ ਹੀ ਨਹੀਂ, ਸਗੋਂ ਆਮ ਦਿਨਾਂ ਵਿਚ ਵੀ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਦੀਆਂ ਹਨ। ਹਲਕੇ ਵਿਚ ਕਿਸੇ ਵੀ ਸਮੱਸਿਆ ਨੂੰ ਲੈ ਕੇ ਆਉਣ ਵਾਲੇ ਵਿਅਕਤੀ ਨੂੰ ਉਹ ਖ਼ੁਦ ਸੁਣਦੇ ਹਨ ਅਤੇ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਕਾਰਨ ਮੋਗਾ ਹਲਕੇ ਦੇ ਲੋਕਾਂ ਵਿਚ ਉਨ੍ਹਾਂ ਪ੍ਰਤੀ ਵਿਸ਼ਵਾਸ ਅਤੇ ਪਿਆਰ ਦੋਵੇਂ ਹੀ ਲਗਾਤਾਰ ਵਧ ਰਹੇ ਹਨ ਕਾਂਗਰਸ ਹਾਈਕਮਾਂਡ ਵੱਲੋਂ ਵੀ ਮਾਲਵਿਕਾ ਸੂਦ ਨੂੰ ਸੂਬਾ ਪੱਧਰੀ ਮੀਟਿੰਗਾਂ ਅਤੇ ਪ੍ਰੋਗਰਾਮਾਂ ਵਿਚ ਸ਼ਾਮਲ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਉਨ੍ਹਾਂ ਨੂੰ ਭਵਿੱਖ ਦੇ ਨੇਤਾ ਵਜੋਂ ਦੇਖ ਰਹੀ ਹੈ। ਉਨ੍ਹਾਂ ਦੀ ਜਨਤਕ ਪਹੁੰਚ, ਸਾਫ਼ ਸਿਆਸੀ ਅਕਸ ਅਤੇ ਸੇਵਾ ਭਾਵਨਾ ਕਾਂਗਰਸ ਲਈ ਵੱਡੀ ਤਾਕਤ ਬਣ ਸਕਦੀ ਹੈ। ਵੱਖ ਵੱਖ ਪਿੰਡਾਂ ਦੇ ਆਗੂਆਂ ਦਾ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਮੋਗਾ ਹਲਕੇ ਦੇ ਪਿੰਡ ਕੋਰੇ ਵਾਲਾ ਖੁਰਦ ਤੋਂ ਸਾਬਕਾ ਸਰਪੰਚ ਚਰਨਜੀਤ ਸਿੰਘ, ਸਾਬਕਾ ਸਰਪੰਚ ਪਰਉਕਾਰ ਸਿੰਘ ਸੋਨੀ , ਸੁਖਜਿੰਦਰ ਸਿੰਘ ਸਾਬਕਾ ਮੈਂਬਰ, ਗੁਰਸੇਵਕ ਸਿੰਘ ਸੰਘਾ, ਦਰਸ਼ਨ ਸਿੰਘ ਸੰਘਾ ਅਤੇ ਬਲਦੇਵ ਸਿੰਘ ਆਗੂਆਂ ਦਾ ਕਹਿਣਾ ਹੈ ਕਿ ਮਾਲਵਿਕਾ ਸੂਦ ਨੇ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਕੰਮ ਕੀਤਾ ਹੈ ਅਤੇ ਉਹ ਹੀ ਹਲਕੇ ਦੀ ਸਹੀ ਪ੍ਰਤੀਨਿਧਤਾ ਕਰ ਸਕਦੀਆਂ ਹਨ।