ਜ਼ਿਲ੍ਹਾ ਪੁਲਿਸ ਮੋਗਾ ਵੱਲੋਂ ਅਕਤੂਬਰ ਮਹੀਨੇ ’ਚ ਮਿਲੀ ਵੱਡੀ ਸਫਲਤਾ ਜਿਲ੍ਹਾ ਮੋਗਾ ਪੁਲਿਸ ਵੱਲੋਂ
Publish Date: Tue, 03 Nov 2026 05:57 PM (IST)
Updated Date: Wed, 04 Nov 2026 04:03 AM (IST)
ਪੁਲਿਸ ਵੱਲੋਂ 199 ਮੁਕੱਦਮੇ, 283 ਮੁਲਜ਼ਮਾ ਨੂੰ ਕੀਤਾ ਗ੍ਰਿਫਤਾਰ : ਐੱਸਐੱਸਪੀ ਸਰਤਾਜ ਸਿੰਘ। ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਮੋਗਾ : ਜ਼ਿਲ੍ਹਾ ਮੋਗਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਲਗਾਤਾਰ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸ ਪੀ ਮੋਗਾ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮੋਗਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਮੋਗਾ ਪੁਲਿਸ ਨੇ ਅਕਤੂਬਰ ਮਹੀਨੇ ਵਿਚ 199 ਮੁਕੱਦਮੇ ਦਰਜ ਕਰਕੇ 283 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾ ਕਿਹਾ ਪੁਲਿਸ ਵੱਲੋਂ 2 ਕਿਲੋ 592 ਗ੍ਰਾਮ ਹੈਰੋਇਨ, 500 ਗ੍ਰਾਮ, 8 ਕੁਵਿੰਟਲ 12 ਕਿਲੋਗਾ੍ਰਮ ਭੁੱਕੀ ਚੂਰਾ ਪੋਸਤ, 1 ਕਿਲੋ 100 ਗ੍ਰਾਮ ਗਾਂਜਾ 3410 ਨਸ਼ੀਲੀ ਗੋਲੀਆ, 719300 ਡਰੱਗ ਮਨੀ, 594.000 ਲੀਟਰ ਸ਼ਰਾਬ ਠੇਕਾ, 160.000 ਲਾਹਣ, 11 ਵਹੀਕਲ 4 ਪਿਸਟਲ, 4 ਮੈਗਜੀਨ ਅਤੇ 15 ਰੌਦ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਨਸ਼ਿਆ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਇਸ ਮਹੀਨੇ ਦੌਰਾਨ 15 ਕੈਸੋ ਅਪ੍ਰੇਸ਼ਨ ਕੀਤੇ ਤੇ ਡਰੱਗ ਹਾਟ ਸਪਾਟ ਏਰੀਆ ਦੀ ਸਰਚ ਦੌਰਾਨ ਡਰੱਗ ਦੇ 31 ਮੁਕੱਦਮੇ ਦਰਜ ਕਰਕੇ 44 ਦੋਸ਼ੀਆਂ ਨੂੰ ਕਾਬੂ ਕਰ ਕੇ 1.837 ਗ੍ਰਾਮ ਹੈਰੋਇਨ, 87 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ, 1335 ਨਸ਼ੀਲੀਆਂ ਗੋਲੀਆਂ, 415200 ਰੁਪੈ ਡਰੱਗ ਮਨੀ ਅਤੇ 04 ਵਹੀਕਲ ਬਰਾਮਦ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਂਹ ਦੌਰਾਨ 03 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 08 ਕੁਇੰਟਲ ਭੁੱਕੀ ਚੂਰਾ ਪੋਸਤ, 01 ਕਿੱਲੋ 100 ਗ੍ਰਾਮ ਗਾਂਜਾ, 300 ਪਤੇ ਪ੍ਰੈਗਾ ਕੈਪਸੂਲ, 1,500/ ਰੁਪਏ ਨਕਦੀ, 02 ਮੋਬਾਈਲ ਫੋਨ, 01 ਕੈਂਟਰ ਬਰਾਮਦ ਕੀਤਾ। ਐੱਸਐੱਸਪੀ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੋਗਾ ਵੱਲੋਂ “ਯੁੱਧ ਨਸ਼ਿਆਂ ਵਿਰੁੱਧ ਅਤੇ ਪਿੰਡਾਂ ਦੇ ਪਹਿਰੇਦਾਰ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਅਕਤੂਬਰ ਮਹੀਨੇ ਦੌਰਾਨ 15 ਪੀ.ਓ ਗਿਰਫਤਾਰ ਕੀਤੇ ਹਨ। ਇਸ ਤੋਂ ਇਲਾਵਾ ਲੁੱਟ—ਖੋਹ/ਚੋਰੀਆਂ ਕਰਨ ਵਾਲੇ 10 ਦੋਸ਼ੀਆਂ ਨੂੰ ਗਿਰਫਤਾਰ ਕਰਕੇ, ਉਹਨਾ ਪਾਸੋਂ 2/3 ਕਿੱਲੋਗ੍ਰਾਮ ਤਾਬੇ ਦੀਆਂ ਤਾਰਾਂ 02 ਮੋਟਰਸਾਈਕਲ, 01 ਐਕਟਿਵਾ ਸਕੂਟਰੀ, 02 ਮੋਬਾਇਲ ਫੋਨ, 1520/ਰੁਪਏ ਅਤੇ ਕੁੱਲ 08 ਸਰਿੰਜਾਂ ਬਰਾਮਦ ਕੀਤੀਆ ਹਨ। ਉਨ੍ਹਾਂ ਪਬਲਿਕ ਨੂੰ ਨਸ਼ਾ ਵਿਰੋਧੀ ਮੁਹਿੰਮ ਵਿਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਅਤੇ ਪਰਾਲੀ ਸਾੜਣ ਦੇ ਮਾੜੇ ਪ੍ਰਭਾਵ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਬਰ ਵਿਅਕਤੀਆਂ/ਕਿਸਾਨਾਂ/ਕਾਸਤਕਾਰਾ ਨਾਲ ਮੀਟਿੰਗਾਂ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਅਰਸੇ ਦੌਰਾਨ ਵੱਖ ਵੱਖ ਗਜਟਿਡ ਅਫਸਰ/ਮੁੱਖ ਅਫਸਰਾਨ/ਪੁਲਿਸ ਕ੍ਰਮਚਾਰੀਆਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਸ਼ਿਆ ਦੀ ਰੋਕਥਾਮ ਕਰਨ ਲਈ 149 ਸੈਮੀਨਾਰ/ਮੀਟਿੰਗਾਂ ਅਤੇ ਪਰਾਲੀ ਨਾ ਸਾੜਣ ਸਬੰਧੀ 786 ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੂਕਤ ਕੀਤਾ ਗਿਆ ਅਤੇ ਪਬਲਿਕ ਨੂੰ ਨਸ਼ੇ ਦਾ ਧੰਦਾ ਕਰਨ ਵਾਲੇ ਸਮੱਲਗਰਾਂ ਸਬੰਧੀ ਪੁਲਿਸ ਨੂੰਇਤਲਾਹ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਸ਼ਿਆਂ ਖਿਲਾਫ ਜੰਗ ਜਾਰੀ ਹੈ।