- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਸੇਵਾ ਦੇ ਨਾਲ-ਨਾਲ

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਸਮਾਜ ਸੇਵਾ ਦੇ ਨਾਲ-ਨਾਲ ਗਊ ਸੇਵਾ ਦੇ ਕਾਰਜਾਂ ਵਿਚ ਆਪਣਾ ਅਹਿਮ ਯੋਗਦਾਨ ਪਾਉਂਦਿਆਂ ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਬੁੱਕਣਵਾਲਾ ਰੋਡ ਸਥਿਤ ਮਹੇਸ਼ ਗਾਊਸ਼ਾਲਾ ਵਿਖੇ ਗਾਊਆ ਦੇ ਇਲਾਜ ਲਈ ਦਵਾਈਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਅਮੋਲ ਸੂਦ ਦੀ ਅਗਵਾਈ ਹੇਠ ਕਲੱਬ ਦੇ ਮੈਂਬਰ ਮਹੇਸ਼ ਗਾਊਸ਼ਾਲਾ ਵਿਖੇ ਪਹੁੰਚੇ ਅਤੇ ਗਊਆਂ ਦੇ ਇਲਾਜ ਲਈ ਦਵਾਈਆਂ ਗਾਊਸ਼ਾਲਾ ਦੇ ਸੇਵਾਦਾਰ ਮਨੋਜ ਅਰੋੜਾ ਨੂੰ ਸੌਂਪੀਆਂ। ਇਸ ਉਪਰਾਲੇ ਦਾ ਮੁੱਖ ਉਦੇਸ਼ ਬਿਮਾਰ ਅਤੇ ਲੋੜਵੰਦ ਗਊਵੰਸ਼ ਦੇ ਇਲਾਜ ਵਿੱਚ ਸਹਿਯੋਗ ਦੇਣਾ ਅਤੇ ਗਊ ਸੇਵਾ ਦੇ ਕਾਰਜਾਂ ਨੂੰ ਹੋਰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਕਲੱਬ ਦੇ ਪ੍ਰਧਾਨ ਅਮੋਲ ਸੂਦ ਅਤੇ ਪ੍ਰੋਜੈਕਟ ਚੇਅਰਮੈਨ ਪੁਰਸ਼ੋਤਮ ਸ਼ਰਮਾ ਨੇ ਕਿਹਾ ਕਿ ਗਊ ਸੇਵਾ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਅਹਿਮ ਹਿੱਸਾ ਹੈ। ਗਊਆਂ ਦੀ ਸੇਵਾ ਕਰਨਾ, ਉਨ੍ਹਾਂ ਦੀ ਦੇਖਭਾਲ ਕਰਨਾ ਅਤੇ ਬਿਮਾਰ ਹੋਣ ਦੀ ਸੂਰਤ ਵਿਚ ਉਨ੍ਹਾਂ ਦੇ ਇਲਾਜ ਲਈ ਸਹਿਯੋਗ ਦੇਣਾ ਇੱਕ ਨੇਕ ਅਤੇ ਪੁੰਨ ਵਾਲਾ ਕਾਰਜ ਹੈ। ਪ੍ਰੋਜੈਕਟ ਚੇਅਰਮੈਨ ਪੁਰਸ਼ੋਤਮ ਸ਼ਰਮਾ ਨੇ ਕਿਹਾ ਕਿ ਰੋਟਰੀ ਕਲੱਬ ਮੋਗਾ ਰਾਇਲ ਹਮੇਸ਼ਾ ਸਮਾਜ ਸੇਵਾ ਦੇ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਲਈ ਯਤਨਸ਼ੀਲ ਰਿਹਾ ਹੈ। ਇਸ ਮੌਕੇ ਮਹੇਸ਼ ਗਾਊਸ਼ਾਲਾ ਦੇ ਸੇਵਾਦਾਰ ਮਨੋਜ ਅਰੋੜਾ ਨੇ ਰੋਟਰੀ ਕਲੱਬ ਮੋਗਾ ਰਾਇਲ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਊ ਮਾਤਾਵਾਂ ਦੇ ਇਲਾਜ ਲਈ ਦਵਾਈਆਂ ਮੁਹੱਈਆ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਕਲੱਬ ਦੇ ਸਕੱਤਰ ਰੁਪੇਸ਼ ਮਜੀਠੀਆ, ਖ਼ਜ਼ਾਨਚੀ ਰਵੀ ਸ਼ੰਕਰ ਬਾਂਸਲ, ਪ੍ਰੋਜੈਕਟ ਚੇਅਰਮੈਨ ਪੁਰਸ਼ੋਤਮ ਸ਼ਰਮਾ, ਸਾਬਕਾ ਪ੍ਰਧਾਨ ਸੀਏ ਸੁਭਾਸ਼ ਬਾਂਸਲ, ਜਗਮੀਤ ਖੁਰਮੀ, ਕਪਿਲ ਕੰਡਾ, ਗਗਨਦੀਪ ਗਰਗ ਅਤੇ ਵਿਜੇ ਅਰੋੜਾ ਸਮੇਤ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਰ ਸਨ।