ਨੀਲਕੰਠ ਮਹਾਂਦੇਵ ਕਾਵੜ ਸੰਘ ਨੇ ਮਹਾਂਮਾਈ ਦੀ ਚੌਂਕੀ ਕਰਵਾਈ ਸ਼ਿਵ ਸ਼ਕਤੀ ਸੇਵਾ ਸੰਮਤੀ, ਭਾਲਾ ਪਰਿਵਾਰ,
Publish Date: Tue, 13 Oct 2026 06:49 PM (IST)
Updated Date: Wed, 14 Oct 2026 04:06 AM (IST)
ਕਲਾਕਾਰ ਗੋਪੀ ਸਿੱਧੂ ਨੇ ਮਾਤਾ ਦੀਆਂ ਭੇਟਾਂ ਦਾ ਕੀਤਾ ਗੁਣਗਾਨ, ਮਾਂ ਭਗਵਤੀ ਕਥਾ ਦਾ ਪੰਜ ਦਿਨਾਂ ਦਾ ਵਿਸ਼ੇਸ਼ ਧਾਰਮਿਕ ਸਮਾਗਮ ਅੱਜ ਤੋਂ : ਪ੍ਰਬੰਧਕ ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ, ਬੱਧਨੀ ਕਲਾਂ : ਸ਼ਿਵ ਸ਼ਕਤੀ ਸੇਵਾ ਸੰਮਤੀ, ਭਾਲਾ ਪਰਿਵਾਰ, ਸਮੂਹ ਨਗਰ ਨਿਵਾਸੀਆਂ ਦੇ ਭਰਪੂਰ ਸਹਿਯੋਗ ਨਾਲ ਮਹਾਂਮਾਈ ਜੀ ਦੀ ਅਪਾਰ ਕਿਰਪਾ ਸਦਕਾ ਨੀਲਕੰਠ ਮਹਾਂਦੇਵ ਕਾਵੜ ਸੰਘ ਰਜਿ. ਬੱਧਨੀ ਕਲਾਂ ਵਲੋਂ ਨਰਾਤਿਆਂ ਦੀ ਖੁਸ਼ੀ ’ਚ ਇਸ ਪਵਿੱਤਰ ਮੌਕੇ ’ਤੇ ਭਾਲਿਆਂ ਦੇ ਮੰਦਰ ’ਚ ਮਹਾਂਮਾਈ ਦੀ ਇਕ ਸ਼ਾਨਦਾਰ ਚੌਕੀਂ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਪ੍ਰਸਿੱਧ ਕਲਾਕਾਰ ਗੋਪੀ ਸਿੱਧੂ ਬੱਧਨੀ , ਚੈਨਾ ਸਹੋਤਾ, ਤੇ ਪ੍ਰੇਮ ਜੋਸ਼ੀ ਨੇ ਆਪਣੀ ਸੁਰੀਲੀ ਅਵਾਜ ’ਚ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕਰਦਿਆਂ ਹਾਜਰ ਸੰਗਤਾਂ ਨੂੰ ਮੰਤਰ- ਮੁਗਧ ਕਰ ਦਿੱਤਾ ਅਤੇ ਪੂਰਾ ਪੰਡਾਲ ਮਾਤਾ ਦੇ ਜੈਕਾਰਿਆਂ ਨਾਲ ਗੂੰਜ ਉਠਿੱਆ। ਕਾਵੜ ਸੰਘ ਦੇ ਪ੍ਰਧਾਨ ਸੁਖਵੰਤ ਸ਼ਰਮਾ, ਗਿਆਨ ਭੂਸ਼ਨ ਤਾਇਲ, ਪਰਦੀਪ ਕੁਮਾਰ ਨੀਲਾ, ਦੀਪਕ ਕੁਮਾਰ ਦੀਪਾ, ਰਿੰਕੂ, ਅਜੈ ਸ਼ਰਮਾ, ਗੋਲਡੀ ਤਾਇਲ ਆਦਿ ਨੇ ਪਹੁੰਚੀਆਂ ਮੁੱਖ ਸਖ਼ਸ਼ੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਮਾਗਮ ਦੀ ਲੜੀ ਤਹਿਤ ਅੱਜ ਤੋਂ ਮਾਂ ਭਗਵਤੀ ਕਥਾ ਦਾ ਪੰਜ ਦਿਨਾਂ ਦਾ ਵਿਸ਼ੇਸ਼ ਆਯੋਜਨ ਕੀਤਾ ਜਾ ਰਿਹਾ ਹੈ ਉਨ੍ਹਾਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਕਿ ਕਿ ਉਹ ਇਸ ਪੰਜ ਦਿਨਾਂ ਧਾਰਮਿਕ ਸਮਾਗਮ ’ਚ ਹੁੰਮ-ਹੁਮਾਂ ਕੇ ਪਹੁੰਚਣ ਅਤੇ ਮਾਂ ਭਗਵਤੀ ਦੀ ਕਥਾ ਸ਼ਰਵਣ ਕਰਕੇ ਮਹਾਂਮਾਈ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਮਨੋਜ ਭੱਲਾ, ਰਾਜਨ ਸਿੰਗਲਾ, ਵਿਨੋਦ ਕੁਮਾਰ, ਆਸ਼ੂ ਤਾਇਲ, ਜਗਚਕਸ਼ੂ ਗੋਇਲ, ਟੇਕ ਰਿਸ਼ੀ ਕੋਛੜ, ਸੰਜੀਵ ਕੋਛੜ, ਨਵੀਨ ਜੈਨ, ਸੰਦੀਪ ਖਰਾਣਾ, ਮੋਹਿਤ ਮਲਹੋਤਰਾ, ਦਿਨੇਸ਼ ਬਾਂਸਲ , ਭਾਰਤ ਭੂਸ਼ਨ ਗੋਲਡੀ, ਹਰਦੀਪ ਕਮਲ, ਗੋਲਡਨ ਮਨੀ, ਰਾਮਸੱਤ ਭੂਸ਼ਨ, ਰਣਜੀਤ ਕੁਮਾਰ ਟੋਮੀ , ਲਾਡੀ ਜਿੰਦਲ, ਵਿਕਾਸ ਜਿੰਦਲ, ਪ੍ਰਵੀਨ ਕੁਮਾਰ ਹੈਪੀ, ਦੀਪਕ ਕੁਮਾਰ ਦੀਪਾ, ਰੋਸ਼ਨ ਜੈਨ, ਬਲਕਾਰ ਕਾਕਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਔਰਤਾਂ ਤੇ ਹੋਰ ਸੰਗਤਾਂ ਹਾਜ਼ਰ ਸਨ। ਸਮਾਗਮ ਦੇ ਅੰਤ ’ਚ ਆਈਆਂ ਹੋਈਆਂ ਸੰਗਤਾਂ ਲਈ ਪ੍ਰਸ਼ਾਦ ਦੇ ਅਤੁੱਟ ਲੰਗਰ ਵਰਤਾਏ ਗਏ।