ਪੌਦੇ ਸੰਭਾਲਣ ਵਾਲਿਆਂ ਦਾ ਲੱਕੀ ਡਰਾਅ ਕੱਢਿਆ ਮਹਾਨ ਤਪੱਸਵੀ ਧੰਨ ਧੰਨ ਬਾਬਾ
Publish Date: Sat, 03 Oct 2026 04:22 PM (IST)
Updated Date: Sun, 04 Oct 2026 04:02 AM (IST)
ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ ਚੜਿੱਕ : ਮਹਾਨ ਤਪੱਸਵੀ ਧੰਨ ਧੰਨ ਬਾਬਾ ਪੂਰਨ ਦਾਸ ਜੀ ਦੇ ਗੁਰਦੁਆਰਾ ਸਾਹਿਬ ਬਾਬਾ ਪੂਰਨ ਦਾਸ ਜੀ ਰਾਮੂੰਵਾਲਾ ਨਵਾਂ ਵਿਖੇ ਸ਼ਰਧਾ ਨਾਲ ਮਨਾਏ ਜਾ ਰਹੇ ਬਰਸੀ ਸਮਾਗਮ ਦੇ ਪਹਿਲੇ ਦਿਨ ਸਵ. ਚਰਨ ਸਿੰਘ ਮਠਾੜੂ ਦੀ ਯਾਦ ਅੰਦਰ ਉਨ੍ਹਾਂ ਦੇ ਪੁੱਤਰਾਂ ਸਰਬਜੀਤ ਸਿੰਘ ਬਹਿਰੀਨ ਤੇ ਗੁਰਪ੍ਰੀਤ ਸਿੰਘ ਮਠਾੜੂ ਵੱਲੋਂ ਜੋ ਪਿਛਲੇ ਸਾਲ ਭੋਗ ਸਮਾਗਮ ਤੇ ਸੰਗਤ ਨੂੰ ਪੌਦੇ ਵੰਡੇ ਸਨ ਦਾ ਲੱਕੀ ਡਰਾਅ ਕੱਢਿਆ ਗਿਆ। ਇਸ ਮੌਕੇ ਨਿੱਕੀ ਬੱਚੀ ਅਸੀਸ ਕੌਰ ਸੰਧੂ ਵੱਲੋਂ ਪਰਚੀਆਂ ਚੱਕੀਆਂ ਗਈਆਂ। ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਨੇ ਪ੍ਰੀਵਾਰ ਦੀ ਪ੍ਰਸੰਸਾ ਕਰਦਿਆਂ ਦੱਸਿਆ ਕਿ ਪ੍ਰੀਵਾਰ ਵੱਲੋਂ ਪਿਛਲੇ 7 ਸਾਲ ਤੋਂ ਹਰ ਬਰਸੀ ਸਮਾਗਮ ਤੇ ਪੌਦੇ ਵੰਡੇ ਜਾਂਦੇ ਹਨ ਜਿੰਨ੍ਹਾਂ ਦੀ ਸੰਭਾਲ ਕਰਨ ਵਾਲਿਆਂ ਨੂੰ ਡਰਾਅ ਕੱਢ ਕੇ ਨਕਦ ਇਨਾਮ ਦਿੱਤੇ ਜਾਂਦੇ ਹਨ। ਗੁਰਮੀਤ ਸਿੰਘ ਕਾਕਾ ਨੰਬਰਦਾਰ ਨੇ ਦੱਸਿਆ ਕਿ ਪਹਿਲਾ ਇਨਾਮ 5100 ਲਖਵੀਰ ਸਿੰਘ, ਦੂਜੇ ਦੋ ਸੁਖਜੀਤ ਸਿੰਘ ਤੇ ਸਰਬਾ ਸਿੰਘ 3100-3100 ਤੋਂ ਇਲਾਵਾ ਪੰਜ ਇਨਾਮ 2000-2000 ਅਤੇ ਦਸ ਇਨਾਮ 1000-1000 ਦੇ ਕੱਢੇ ਗਏ। ਪ੍ਰਧਾਨ ਪਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਇਨਾਮ ਭੋਗ ਵਾਲੇ ਦਿਨ ਵੰਡੇ ਜਾਣਗੇ। ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ ਪਿੰਦਾ ਸੰਧੂ ਪ੍ਰਧਾਨ ਪ੍ਰਬੰਧਕ ਕਮੇਟੀ, ਗੁਰਪ੍ਰੀਤ ਸਿੰਘ ਮਠਾੜੂ, ਜਿੰਦਰ ਬਾਰਵਾਲਾ ਮੈਂਬਰ ਪੰਚਾਇਤ, ਗੁਰਮੀਤ ਕਾਕਾ ਨੰਬਰਦਾਰ, ਗੁਰਦਿਆਲ ਸਿੰਘ ਫੌਜ਼ੀ, ਬੇਅੰਤ ਸਿੰਘ ਠੱਠੀਵਾਲਾ, ਬਿੱਕਰ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।