ਦੌਲਤਪੁਰਾ ਨੀਵਾਂ ’ਚ ਸਕਿੱਲ ਸੈਂਟਰ ਦਾ ਆਗਾਜ਼
ਵਿਦਿਆਰਥੀ ਭਲਾਈ ਗਰੁੱਪ ਅਤੇ
Publish Date: Fri, 03 Apr 2026 04:16 PM (IST)
Updated Date: Sat, 04 Apr 2026 04:04 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਵਿਦਿਆਰਥੀ ਭਲਾਈ ਗਰੁੱਪ ਅਤੇ ਗ੍ਰਾਂਮ ਪੰਚਾਇਤ ਦੇ ਸਹਿਯੋਗ ਨਾਲ ਲਾਇਨਜ਼ ਕਲੱਬ ਮੋਗਾ ਵਿਸ਼ਾਲ ਵੱਲੋਂ ਪਿੰਡ ਦੌਲਤਪੁਰਾ ਨੀਵਾਂ ਵਿਖੇ ਸਕਿੱਲ ਸੈਂਟਰ ਦਾ ਉਦਘਾਟਨ ਕੀਤਾ ਗਿਆ, ਜਿੱਥੇ ਤਿੰਨ ਮਹੀਨੇ ਦੇ ਬਿਊਟੀਸ਼ੀਅਨ ਕੋਰਸ ਦੀ ਸ਼ੁਰਆਤੂ ਕੀਤੀ ਗਈ। ਉਦਘਾਟਨ ਮੌਕੇ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੱਸਲ, ਸੈਕਟਰੀ ਵਿਕਾਸ ਸਿੰਗਲਾ, ਕੈਸ਼ੀਅਰ ਖੁਸ਼ੀਲ ਬਾਂਸਲ, ਮੈਂਬਰ ਸੋਨੂ ਦੂਆ, ਪ੍ਰੋ. ਬਲਵਿੰਦਰ ਸਿੰਘ, ਪ੍ਰਿੰ. ਸੁਖਦੇਵ ਸਿੰਘ, ਟਰੇਨਰ ਵੀਰਪਾਲ, ਹੈਲਪਰ ਸੀਤਾ ਤੋਂ ਇਲਾਵਾ ਟਰੇਨਿੰਗ ਲੈਣ ਵਾਲੀਆਂ ਲੱਗਭਗ 35 ਸਿਖਿਆਰਥਣਾਂ ਹਾਜ਼ਰ ਸਨ। ਸ਼ੁਰੂ ’ਚ ਪ੍ਰੋ. ਬਲਵਿੰਦਰ ਸਿੰਘ ਨੇ ਪਿੰਡ ਵਿਚ ਚੱਲ ਰਹੇ ਸਕਿੱਲ ਸੈਂਟਰ ਵਿਚ ਪਹਿਲਾਂ ਕਰਵਾਏ ਗਏ ਸਕਿੱਲ ਕੋਰਸਾਂ ਜਿਵੇਂ ਸਿਲਾਈ, ਕਢਾਈ, ਫੈਸ਼ਨ ਡਿਜ਼ਾਈਨਿੰਗ, ਅਚਾਰ ਪਾਪੜ ਅਤੇ ਬੇਕਰੀ ਆਦਿ ਕੋਰਸਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਗੁਰਪ੍ਰੀਤ ਜੱਸਲ ਨੇ ਕਿਹਾ ਕਿ ਪਰਿਵਾਰ ਨੂੰ ਚਲਾਉਣ ਲਈ ਔਰਤਾਂ ਦਾ ਹੁਨਰਮੰਦ ਬਣ ਕੇ ਕਮਾਈ ਕਰਨਾ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਵੈ-ਵਿਸ਼ਵਾਸ਼ ਨਾਲ ਹੀ ਜ਼ਿੰਦਗੀ ’ਚ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ।ਵਿਕਾਸ ਸਿੰਗਲਾ ਨੇ ਦੱਸਿਆ ਇਹ ਕੋਰਸ ਬਿਲਕੁਲ ਮੁਫ਼ਤ ਕਰਵਾਇਆ ਜਾਵੇਗਾ ਅਤੇ ਕੋਰਸ ਲਈ ਹਰ ਤਰ੍ਹਾਂ ਦੀ ਸਹੂਲਤ ਕਲੱਬ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਖੁਸ਼ੀਲ ਬਾਂਸਲ ਨੇ ਕਿਹਾ ਕਿ ਵਧ ਰਹੀ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਲੜਕੀਆਂ ਦਾ ਹੁਨਰਮੰਦ ਹੋਣਾ ਬਹੁਤ ਲਾਜ਼ਮੀ ਹੋ ਗਿਆ ਹੈ।