ਦਿੱਲੀ ਵਰਲਡ ਪਬਲਿਕ ਸਕੂਲ ’ਚ ਗਣਿਤ ਸਿੱਖਣਾ ਬਣਿਆ ਮਜ਼ੇਦਾਰ
ਸਕੂਲ ਦੇ ਅਧਿਆਪਕਾਂ ਨੇ ਹਰੇਕ ਜਮਾਤ ਦੇ ਵਿਦਿਆਰਥੀਆਂ ਦੀ ਉਮਰ ਅਤੇ ਸਿੱਖਣ ਦੇ ਪੱਧਰ ਦੇ ਅਨੁਕੂਲ ਗਤੀਵਿਧੀਆਂ ਤਿਆਰ ਕਰਨ ਲਈ ਭਰਪੂਰ ਯਤਨ ਕੀਤੇ। ਅਧਿਆਪਕਾਂ ਦੁਆਰਾ ਖੁਦ ਤਿਆਰ ਕੀਤੀ ਗਈ ਦਿਲਚਸਪ ਪ੍ਰਦਰਸ਼ਨੀ ਸਮੱਗਰੀ, ਗਣਿਤਕ ਮਾਡਲ ਅਤੇ ਵੱਖ-ਵੱਖ ਸਿੱਖਿਆ-ਸਹਾਇਕ ਸਾਧਨਾਂ ਨੇ ਵਿਦਿਆਰਥੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
Publish Date: Fri, 25 Sep 2026 03:35 PM (IST)
Updated Date: Fri, 25 Sep 2026 03:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮੋਗਾ: ਦਿੱਲੀ ਵਰਲਡ ਪਬਲਿਕ ਸਕੂਲ ਮੋਗਾ ਵਿਖੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼, ਜਮਾਤ-ਅਨੁਸਾਰ ਅਤੇ ਮਨੋਰੰਜਕ ਗਣਿਤਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇੰਨ੍ਹਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਮਨਾਂ ’ਚੋਂ ਗਣਿਤ ਪ੍ਰਤੀ ਕਿਸੇ ਵੀ ਤਰ੍ਹਾਂ ਦੇ ਡਰ ਜਾਂ ਝਿਜਕ ਨੂੰ ਦੂਰ ਕਰਨਾ ਅਤੇ ਗਣਿਤਕ ਸੰਕਲਪਾਂ ’ਤੇ ਤਰਕ ਨੂੰ ਸਰਲ, ਸਹਿਜ ਅਤੇ ਮਜ਼ੇਦਾਰ ਢੰਗ ਨਾਲ ਸਮਝਾਉਣਾ ਸੀ। ਇਸ ਸਮਾਗਮ ਦੌਰਾਨ ਵੱਖ-ਵੱਖ ਗਣਿਤਕ ਸੰਕਲਪਾਂ ਨੂੰ ਸਮਝਾਉਣ ਲਈ ਕਈ ਤਰ੍ਹਾਂ ਦੇ ਸਾਧਨਾਂ ਜਿਵੇਂ ਕਿ ਗਣਿਤਕ ਖੇਡਾਂ, ਬੁਝਾਰਤਾਂ, ਤਸਵੀਰਾਂ ਵਾਲੀ ਸਮੱਗਰੀ, ਪ੍ਰਦਰਸ਼ਨੀ ਸਮੱਗਰੀ, ਗਣਿਤਕ ਮਾਡਲ, ਫਲੈਸ਼-ਕਾਰਡ ਅਤੇ ਆਡੀਓ-ਵਿਜ਼ੁਅਲ ਮਾਧਿਅਮ ਦੀ ਵਰਤੋਂ ਕੀਤੀ ਗਈ। ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਖੇਡ-ਖੇਡ ਵਿਚ ਸਿੱਖਣ ਦੀ ਪ੍ਰਕਿਰਿਆ ਰਾਹੀਂ ਗਣਿਤਕ ਸਵਾਲਾਂ ਨੂੰ ਹੱਲ ਕਰਨ ਅਤੇ ਉਨ੍ਹਾਂ ਦੇ ਪਿੱਛੇ ਕੰਮ ਕਰਦੇ ਤਰਕ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।
ਸਕੂਲ ਦੇ ਅਧਿਆਪਕਾਂ ਨੇ ਹਰੇਕ ਜਮਾਤ ਦੇ ਵਿਦਿਆਰਥੀਆਂ ਦੀ ਉਮਰ ਅਤੇ ਸਿੱਖਣ ਦੇ ਪੱਧਰ ਦੇ ਅਨੁਕੂਲ ਗਤੀਵਿਧੀਆਂ ਤਿਆਰ ਕਰਨ ਲਈ ਭਰਪੂਰ ਯਤਨ ਕੀਤੇ। ਅਧਿਆਪਕਾਂ ਦੁਆਰਾ ਖੁਦ ਤਿਆਰ ਕੀਤੀ ਗਈ ਦਿਲਚਸਪ ਪ੍ਰਦਰਸ਼ਨੀ ਸਮੱਗਰੀ, ਗਣਿਤਕ ਮਾਡਲ ਅਤੇ ਵੱਖ-ਵੱਖ ਸਿੱਖਿਆ-ਸਹਾਇਕ ਸਾਧਨਾਂ ਨੇ ਵਿਦਿਆਰਥੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਆਡੀਓ-ਵਿਜ਼ੁਅਲ ਮਾਧਿਅਮ ਰਾਹੀਂ ਵੀ ਗਣਿਤਕ ਸੰਕਲਪਾਂ ਨੂੰ ਸਰਲ ਢੰਗ ਨਾਲ ਪੇਸ਼ ਕੀਤਾ ਗਿਆ, ਜਿਸ ਨਾਲ ਸਿੱਖਣ ਦੀ ਪ੍ਰਕਿਰਿਆ ਵਿਦਿਆਰਥੀਆਂ ਲਈ ਹੋਰ ਵੀ ਪ੍ਰਭਾਵਸ਼ਾਲੀ ਅਤੇ ਦਿਲਚਸਪ ਬਣ ਗਈ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਸਿਰਫ਼ ਗਣਨਾ ਕਰਨਾ ਹੀ ਨਹੀਂ ਸਿੱਖਿਆ, ਸਗੋਂ ਉਨ੍ਹਾਂ ਵਿਚ ਆਲੋਚਨਾਤਮਕ ਸੋਚ, ਤਰਕਸ਼ੀਲਤਾ, ਤੁਲਨਾ ਕਰਨ, ਸਮੱਸਿਆ-ਹੱਲ ਕਰਨ ਅਤੇ ਆਪਣੀ ਸਮਝ ਨੂੰ ਅਮਲ ਵਿਚ ਲਿਆਉਣ ਵਰਗੇ ਮਹੱਤਵਪੂਰਨ ਹੁਨਰ ਵੀ ਵਿਕਸਤ ਹੋਏ। ਬੱਚਿਆਂ ਦੇ ਉਤਸ਼ਾਹ ਅਤੇ ਸਰਗਰਮ ਭਾਗੀਦਾਰੀ ਨੇ ਇੱਕ ਖੁਸ਼ਗਵਾਰ ਮਾਹੌਲ ਸਿਰਜਿਆ। ਸਕੂਲ ਦੀ ਪ੍ਰਿੰਸੀਪਲ ਸਮ੍ਰਿਤੀ ਭੱਲਾ ਨੇ ਇਸ ਮੌਕੇ ਤੇ ਅਧਿਆਪਕਾਂ ਦੇ ਰਚਨਾਤਮਕ ਅਤੇ ਸ਼ਲਾਘਾਯੋਗ ਯਤਨਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਚਿਹਰਿਆਂ