- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੇ ਕੱਲ੍ਹ ਪਰਾਲੀ ਨੂੰ ਅੱਗ ਲਗਾਉਣ ਸਮੇਂ

ਗ੍ਰਿਫਤਾਰ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਲਾਇਆ ਧਰਨਾ
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਬੀਤੇ ਕੱਲ੍ਹ ਪਰਾਲੀ ਨੂੰ ਅੱਗ ਲਗਾਉਣ ਸਮੇਂ ਪੁਲਿਸ ਅਤੇ ਕਿਸਾਨਾਂ ਵਿਚਾਕਾਰ ਹੋਏ ਤਕਰਾਰ ਤੋਂ ਬਆਦ ਕਿਸਾਨ ਆਗੂ ਗ੍ਰਿਫਤਾਰ ਕੀਤੇ ਕਿਸਾਨਾ ਦੀ ਰਿਹਾਈ ’ਤੇ ਅੜੇ ਰਹੇ ਅਤੇ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਪੁਲਿਸ ਥਾਣਾ ਨਿਹਾਲ ਸਿੰਘ ਵਾਲਾ ਦਾ ਘਿਰਾਓ ਜਾਰੀ ਹੈ। ਰੋਹ ‘ਚ ਆਏ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਥਾਨਕ ਪੁਲਿਸ ਤੇ ਦੋਸ਼ ਲਗਾਇਆ ਕਿ ਥਾਣਾ ਮੁਖੀ ਕਿਸਾਨਾਂ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕਰ ਰਹੀ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਨਿਹਾਲ ਸਿੰਘ ਵਾਲਾ ਵੱਲੋਂ ਪਿੰਡ ਭਾਗੀਕੇ ਦੇ ਕਿਸਾਨਾਂ ਵੱਲੋਂ ਮਜਬੂਰੀਵੱਸ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਸਮੇਂ ਕਿਸਾਨ ਆਗੂਆਂ ਨੂੰ ਖੇਤ ਵਿਚੋਂ ਹੀ ਗ੍ਰਿਫਤਾਰ ਕਰਨਾ ਸਹੀ ਤਰੀਕਾ ਨਹੀਂ ਹੈ। ਬਲਾਕ ਪ੍ਰਧਾਨ ਜਗਜੀਤ ਸਿੰਘ ਬੱਧਨੀ ਕਲਾਂ ਅਤੇ ਕਰਮਜੀਤ ਕੌਰ ਹਿੰਮਤਪੁਰਾ ਨੇ ਕਿਹਾ ਪਿੰਡ ਭਾਗੀਕੇ ਵਿਖੇ ਇਕ ਕਿਸਾਨ ਵੱਲੋਂ ਆਪਣੇ ਖੇਤ ਮਜਬੂਰੀਵੱਸ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਸੀ। ਸਿਵਲ ਪ੍ਰਸ਼ਾਸਨ ਕਿਸਾਨ ਨੂੰ ਅੱਗ ਬੁਝਾਉਣ ਲਈ ਕਿਹਾ ਕਿ ਕਿਸਾਨ ਅੱਗ ਬੁਝਾਉਣ ਲੱਗ ਪਏ ਪਰ ਐੱਸਐੱਚਓ ਰਣਜੀਤ ਸਿੰਘ ਢੀਂਡਸਾ ਅਗਵਾਈ ਵਿੱਚ ਆਏ ਸਿਪਾਹੀਆਂ ਨੇ ਕਿਸਾਨਾਂ ਨੂੰ ਕੁੱਟਣਾ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਖੁਦ ਐੱਸਐੱਚਓ ਕੁੱਟਣ ਨਾਲ ਲੱਗ ਜਾਂਦਾ ਹੈ। ਬਲਾਕ ਬੂਟਾ ਸਿੰਘ ਭਾਗੀਕੇ ਨੇ ਐੱਸਐੱਚਓ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਬੈਠਕੇ ਗੱਲ ਕਰ ਲੈਂਦੇ ਹਾਂ ਪਰ ਉਸਨੇ ਇਕ ਨਾ ਸੁਣੀ ਅਤੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਵਿਚ ਬੰਦ ਕਰਤਾ। ਕਿਸਾਨਾਂ ਦੀ ਮੁਕੰਮਲ ਰਿਹਾਈ ਥਾਣਾ ਨਿਹਾਲ ਸਿੰਘ ਵਾਲਾ ਮੂਹਰੇ ਧਰਨਾ ਲੱਗਿਆ ਹੋਇਆ ਹੈ ਇਹ ਓਨਾ ਚਿਰ ਜਾਰੀ ਰਹੇਗਾ ਜਿਨ੍ਹਾਂ ਚਿਰ ਕਿਸਾਨਾਂ ਨੂੰ ਰਿਹਾਅ ਕੀਤਾ ਜਾਂਦਾ। ਇਸ ਮੌਕੇ ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਜਰਨਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ, ਜੰਗੀਰ ਸਿੰਘ ਹਿੰਮਤਪੁਰਾ, ਬਲੌਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਰਦੇਵ ਸਿੰਘ ਕਿਸ਼ਨਪੁਰਾ, ਜਸਵਿੰਦਰ ਸਿੰਘ ਘਾਲੀ, ਕੇਵਲ ਕ੍ਰਿਸ਼ਨ ਬੱਧਨੀ ਕਲਾਂ, ਮੀਤ ਪ੍ਰਧਾਨ ਗੁਰਚਰਨ ਸਿੰਘ ਰਾਮਾਂ, ਸਰਬਜੀਤ ਸਿੰਘ ਖਾਈ ਆਦਿ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਨੌਜਵਾਨ ਅਤੇ ਔਰਤਾਂ ਹਾਜ਼ਰ ਸਨ। ਖ਼ਬਰ ਲਿਖੇ ਜਾਣ ਤੱਕ ਥਾਣੇ ਘਿਰਾਓ ਜਾਰੀ ਸੀ।