ਸ਼੍ਰੋਮਣੀ ਅਕਾਲੀ ਦਲਤੇ ਭਾਜਪਾ ਗੱਠਜੋੜ ਦੀ ਖੁਸ਼ੀ ’ਚ ਵੰਡੀ ਮਠਿਆਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ
Publish Date: Tue, 24 Nov 2026 05:46 PM (IST)
Updated Date: Tue, 24 Nov 2026 05:49 PM (IST)
ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ, ਬੱਧਨੀ ਕਲਾਂ : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗੱਠਜੋੜ ਹੋਣ ਦੀ ਖੁਸ਼ੀ ਵਿਚ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਕਸਬਾ ਬੱਧਨੀ ਕਲਾਂ ਵਿਖੇ ਲੱਡੂ ਵੰਡੇ ਗਏ। ਇਹ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਨੇ ਕਿਹਾ ਕਿ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਇਕੱਠੇ ਹੋ ਕੇ ਗਠਜੋੜ ਦੀ ਖੁਸ਼ੀ ਸਾਂਝੀ ਕੀਤੀ ਅਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਉਣ ਦੇ ਨਾਲ- ਨਾਲ ਆਮ ਲੋਕਾਂ ’ਚ ਵੀ ਲੱਡੂ ਵੰਡੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਗਠਜੋੜ ਨੂੰ ਲੈ ਕੇ ਅਕਾਲੀ ਦਲ ਤੇ ਭਾਜਪਾ ਵਰਕਰਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ’ਤੇ ਹਾਜ਼ਰ ਆਗੂਆਂ ਤੇ ਵਰਕਰਾਂ ਨੇ ਅਕਾਲੀ –ਭਾਜਪਾ ਦੇ ਨਾਅਰੇ ਲਗਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਿਆਸੀ ਗੱਠਜੋੜ ਦਾ ਸਵਾਗਤ ਕੀਤਾ। ਇਸ ਮੌਕੇ ਸਰਕਲ ਪ੍ਰਧਾਨ ਸੁਖਚੈਨ ਸਿੰਘ ਧਾਲੀਵਾਲ ਬੱਧਨੀ ਕਲਾਂ, ਰਾਮ ਸਿੰਘ ਪੱਤੋ, ਰੁਪਿੰਦਰ ਸਿੰਘ ਦੀਨਾ, ਗੁਰਪ੍ਰੀਤ ਸਿੰਘ ਲੋਪੋ, ਬਲਕਰਨ ਸਿੰਘ ਮਾਣੂੰਕੇ, ਜਗਰੂਪ ਸਿੰਘ ਰਾਮਾ, ਵਿਜੇ ਕੁਮਾਰ ਨਿਹਾਲ ਸਿੰਘ ਵਾਲਾ, ਅਮਰਜੀਤ ਸਿੰਘ ਬੁੱਟਰ, ਚਰਨਜੀਤ ਸਿੰਘ ਅੰਟੂ ਡਾਲਾ ਸਾਰੇ ਸਰਕਲ ਪ੍ਰਧਾਨ, ਪ੍ਰਧਾਨ ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਅਤਿੰਦਰ ਸਿੰਘ ਦੀਨਾ, ਰਾਜੂ ਸੈਦੋਕੇ, ਚੇਅਰਮੈਨ ਰਣਧੀਰ ਸਿੰਘ ਚੂਹੜਚੱਕ, ਜਗਜੀਤ ਸਿੰਘ ਜੱਗਾ, ਹਾਕਮ ਸਿੰਘ, ਟਿੰਕਾ ਰਾਮਾ, ਪਰਮਜੀਤ ਸਿੰਘ ਮਾਣੂੰਕੇ, ਪੂਰਨ ਸਿੰਘ ਪੱਤੋ, ਜਗਸੀਰ ਸਿੰਘ, ਅਜਮੇਰ ਸਿੰਘ, ਇਕੱਤਰ ਸਿੰਘ, ਹਰੀ ਸਿੰਘ, ਗੁਰਦੀਪ ਸਿੰਘ ਰੌਂਤਾ, ਮੋਹਨ ਸਿੰਘ ਰੌਂਤਾ, ਕੁਲਦੀਪ ਸਿੰਘ ਚੂਹੜਚੱਕ, ਪ੍ਰਧਾਨ ਨਾਹਰ ਸਿੰਘ ਬੱਧਨੀ ਕਲਾਂ, ਜਸਵੰਤ ਸਿੰਘ, ਦਿਆਲ ਸਿੰਘ, ਸੁਖਵਿੰਦਰ ਸਿੰਘ, ਫ਼ੌਜਾ ਸਿੰਘ, ਬਲਵੀਰ ਸਿੰਘ ਪੱਤੋ, ਹਰਵਿੰਦਰ ਸਿੰਘ, ਗੁਰਮੇਲ ਸਿੰਘ, ਸੁਖਜਿੰਦਰ ਸਿੰਘ, ਰਾਜੂ ਡਾਲਾ, ਚਮਕੌਰ ਸਿੰਘ, ਬਲਵੀਰ ਸਿੰਘ, ਬਲਜੀਤ ਸਿੰਘ, ਪਰਮਿੰਦਰ ਸਿੰਘ, ਅਮਨਦੀਪ ਸਿੰਘ, ਮੁਕੰਦ ਸਿੰਘ, ਬਲਜੀਵਨ ਸਿੰਘ, ਬੰਤ ਸਿੰਘ, ਸੁਰਜੀਤ ਸਿੰਘ, ਸਤਵੰਤ ਸਿੰਘ ਸੱਤਾ ਆਦਿ ਤੋਂ ਇਲਾਵਾ ਆਗੂ ਤੇ ਵਰਕਰ ਹਾਜ਼ਰ ਸਨ।