- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਿਗੁਰੂ ਬਾਬਾ ਲਾਲ ਦਿ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਸਤਿਗੁਰੂ ਬਾਬਾ ਲਾਲ ਦਿਆਲ ਜੀ ਦਾ 671ਵਾਂ ਜਨਮ ਦਿਨ ਅੱਜ ਸ਼ਹਿਰ ਦੇ ਅੰਮ੍ਰਿਤਸਰ ਰੋਡ ’ਤੇ ਖੰਨਾ ਹਸਪਤਾਲ ਦੇ ਨੇੜੇ ਸਥਿਤ ਸ਼੍ਰੀ ਬਾਬਾ ਲਾਲ ਜੀ ਦਰਬਾਰ, ਸ਼੍ਰੀ ਧਿਆਨਪੁਰ ਧਾਮ ਦੇ ਮੰਦਿਰ ਵਿਖੇ ਮਨਾਇਆ ਗਿਆ। ਸਭ ਤੋਂ ਪਹਿਲਾਂ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਲਾਲ ਧਿਆਨਪੁਰ ਧਾਮ, ਵਿਜੇ ਕੁਮਾਰ ਸ਼ਰਮਾ, ਪ੍ਰਧਾਨ ਪ੍ਰਦੀਪ ਭੱਲਾ, ਦੀਪਕ ਸੂਰੀ, ਸੋਨੂੰ ਚੰਨ, ਜਗਤਾਰ ਸਿੰਘ, ਪ੍ਰਦੀਪ ਭੱਲਾ, ਵਿਜੇ ਕੁਮਾਰ ਸ਼ਰਮਾ, ਰਮਨ ਸੱਚਰ, ਜਗਤਾਰ ਸਿੰਘ, ਦੀਪਕ ਕੁਮਾਰ ਸੂਰੀ, ਸ਼ੰਮੀ ਕੁਮਾਰ, ਓਮ ਪ੍ਰਕਾਸ਼ ਸੂਰੀ, ਰਾਜੇਸ਼ ਮੋਹਨਦੀਪ ਕੁਮਾਰ, ਰਾਜੇਸ਼ ਮੋਹਨਦੀਪ ਕੁਮਾਰ ਗੁਪਤਾ, ਕਮਰਾ ਰਾਜੂ ਕੁਮਾਰ, ਪ੍ਰਦੀਪ ਕੁਮਾਰ ਸੋਨੂੰ। ਪਵਨ ਸ਼ਰਮਾ, ਰਾਜੇਸ਼ ਕਾਂਸਲ, ਸਤੀਸ਼ ਕੁਮਾਰ ਰਾਜੂ, ਰਾਕੇਸ਼ ਕੁਮਾਰ, ਸੁਖਵਿੰਦਰ ਸ਼ਰਮਾ, ਨਰੇਸ਼ ਸ਼ਰਮਾ, ਵਿਨੀਤ ਸ਼ਰਮਾ, ਬਲਵੀਰ ਸਿੰਘ, ਨਿਰੰਜਨ ਸਿੰਘ ਅਤੇ ਸਤੀਸ਼ ਕੁਮਾਰ ਆਦਿ ਅਧਿਕਾਰੀਆਂ ਨੇ ਸਤਿਗੁਰੂ ਬਾਬਾ ਲਾਲ ਦਿਆਲ ਜੀ ਦੀ ਪੂਜਾ ਲਈ ਦੀਪ ਜਗਾਉਣ ਦੀ ਰਸਮ ਅਦਾ ਕੀਤੀ | ਇਸ ਦੌਰਾਨ ਰਾਹਗੀਰਾਂ ਲਈ ਹਲਵਾ ਪ੍ਰਸ਼ਾਦ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮੁੱਖ ਸੇਵਾਦਾਰ ਵਿਜੇ ਸ਼ਰਮਾ ਨੇ ਦੱਸਿਆ ਕਿ ਮਾਡਲ ਟਾਊਨ ਨੇੜੇ ਸਤਿਗੁਰੂ ਬਾਬਾ ਲਾਲ ਦਿਆਲ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦਾ ਕੇਕ ਕੱਟ ਕੇ ਸਮੂਹ ਸੇਵਾਦਾਰਾਂ ਨੂੰ ਮਹਾਰਾਜ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਗਈ | ਉਨ੍ਹਾਂ ਕਿਹਾ ਕਿ ਜਲਦੀ ਹੀ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ।