ਪਾਵਨ ਦੂਜ ਮੌਕੇ ਸਤਿਸੰਗ ਤੇ ਆਰਤੀ ਕਰਵਾਈ ਸਥਾਨਕ ਕੋਟਕਪੂਰਾ ਬਾਈਪਾਸ ਸਥਾਨਕ ਕੋਟਕਪੂਰਾ ਬਾਈਪਾਸ
Publish Date: Tue, 13 Oct 2026 03:32 PM (IST)
Updated Date: Wed, 14 Oct 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਸਥਾਨਕ ਕੋਟਕਪੂਰਾ ਬਾਈਪਾਸ ਸਥਿਤ ਲਾਲ ਦੁਆਰਾ ਮੰਦਰ ਵਿਖੇ ਪਾਵਨ ਦੂਜ ਦੇ ਮੌਕੇ ’ਤੇ ਸਤਿਸੰਗ ਅਤੇ ਆਰਤੀ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾਂ ਪੰਡਤ ਸਰਵਣ ਕੁਮਾਰ ਦੀ ਅਗਵਾਈ ਹੇਠ ਸ੍ਰੀ-ਸ੍ਰੀ 1008 ਪਰਮਹੰਸ ਯੋਗੀਰਾਜ ਸਤਿਗੁਰੂ ਸ੍ਰੀ ਬਾਬਾ ਲਾਲ ਦਿਆਲ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਸ਼ਰਧਾਲੂਆਂ ਨੇ ਬਾਬਾ ਲਾਲ ਦਿਆਲ ਜੀ ਦੇ ਦਰਬਾਰ ’ਚ ਨਤਮਸਤਕ ਹੋ ਕੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਮੰਦਰ ਦੇ ਚੇਅਰਮੈਨ ਅਤੇ ਸਮਾਜ ਸੇਵੀ ਰਾਜਿੰਦਰ ਵਧਵਾ ਅਤੇ ਵੀਨਾ ਵਧਵਾ ਨੇ ਬਾਬਾ ਲਾਲ ਦਿਆਲ ਜੀ ਦੇ ਦਰਬਾਰ ਵਿਚ ਜੋਤ ਜਗਾਉਣ ਦੀ ਰਸਮ ਅਦਾ ਕੀਤੀ। ਇਸ ਦੌਰਾਨ ਮਹਿਲਾ ਸਤਿਸੰਗ ਮੰਡਲੀ ਦੀਆਂ ਮੈਂਬਰਾਂ ਨੇ ਭਜਨਾਂ ਦਾ ਗਾਇਨ ਕਰਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਮੌਕੇ ਮੰਦਰ ਦੇ ਚੇਅਰਮੈਨ ਰਾਜਿੰਦਰ ਵਧਵਾ ਨੇ ਸੰਗਤ ਨੂੰ ਮੰਦਰ ਵਿਖੇ ਹੋਣ ਵਾਲੇ ਕੀਰਤਨ ਸਮਾਗਮਾਂ ’ਚ ਵੱਧ-ਚੜ੍ਹ ਕੇ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਮੰਦਰ ਦੇ ਵੱਡੇ ਹਾਲ ਵਿਚ ਜਲਦੀ ਹੀ ਮੂਰਤੀ ਸਥਾਪਨਾ ਕੀਤੀ ਜਾਵੇਗੀ। ਸਮਾਗਮ ਦੇ ਅੰਤ ਵਿਚ ਆਰਤੀ ਕੀਤੀ ਗਈ ਅਤੇ ਸੰਗਤ ਨੂੰ ਲੰਗਰ ਵਰਤਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਰਾਜਿੰਦਰ ਵਧਵਾ, ਅਸ਼ਵਨੀ ਕੁਮਾਰ ਜੱਸੀ ਧਰਮਕੋਟ, ਰਾਹੁਲ ਮਿੱਤਲ, ਰਾਜਿੰਦਰ ਚੌਧਰੀ, ਆਸ਼ੀਸ਼ ਸੂਦ, ਸੁਰਿੰਦਰ ਚੋਪੜਾ, ਕੁਲਦੀਪ ਵਧਵਾ, ਯਸ਼ਇੰਦਰ ਰਾਜਾ, ਰਮੇਸ਼ ਵਧਵਾ, ਕਪਿਲ ਕਪੂਰ, ਰਾਜੀਵ ਉੱਪਲ, ਵਿਜੇ ਕੁਮਾਰ, ਰੋਬਿਨ ਕੁਮਾਰ, ਮੋਨੂੰ ਅਰੋੜਾ, ਅਨਿਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ।