ਬਾਬਾ ਖਾਟੂ ਸ਼ਿਆਮ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ ਸਥਾਨਕ ਸਿਵਲ ਲਾਈਨ ਇਲਾਕੇ
Publish Date: Mon, 23 Nov 2026 03:27 PM (IST)
Updated Date: Mon, 23 Nov 2026 03:28 PM (IST)
ਮਨਮੋਹਕ ਝਾਕੀਆਂ ਤੇ ਸ਼ਾਨਦਾਰ ਦਰਬਾਰ ਦੀ ਸਜਾਵਟ ਰਹੀ ਖਿੱਚ ਦਾ ਕੇਂਦਰ ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਸਥਾਨਕ ਸਿਵਲ ਲਾਈਨ ਇਲਾਕੇ ਵਿਚ ਪੁਰਾਣੇ ਮੈਡੀਸਿਟੀ ਹਸਪਤਾਲ ਦੇ ਨੇੜੇ ਦੱਤ ਰੋਡ ਸਥਿਤ ਧਰਮਸ਼ਾਲਾ ਵਿਖੇ ਜੈ ਸ਼੍ਰੀ ਸ਼ਿਆਮ ਸੇਵਾ ਪਰਿਵਾਰ ਮੋਗਾ ਵੱਲੋਂ ਲਖਦਾਤਾਰ ਬਾਬਾ ਖਾਟੂ ਸ਼ਿਆਮ ਜੀ ਦਾ ਜਨਮ ਉਤਸਵ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਵਿਸ਼ਾਲ ਧਾਰਮਿਕ ਸਮਾਗਮ ਅਤੇ ਭਜਨ ਸੰਧਿਆ ਵਿਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਪੂਰਾ ਧਰਮਸ਼ਾਲਾ ਕੰਪਲੈਕਸ ਬਾਬਾ ਸ਼ਿਆਮ ਦੇ ਜੈਕਾਰਿਆਂ ਅਤੇ ਮਿੱਠੇ ਭਜਨਾਂ ਨਾਲ ਗੂੰਜ ਉੱਠਿਆ। ਸ਼ਰਧਾਲੂਆਂ ਨੇ ਬਾਬਾ ਦੇ ਦਰਬਾਰ ਵਿਚ ਮੱਥਾ ਟੇਕ ਕੇ ਆਪਣੇ ਪਰਿਵਾਰਾਂ ਦੀ ਸੁੱਖ-ਸਮ੍ਰਿੱਧੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਸਮਾਗਮ ਦੀ ਸ਼ੁਰੂਆਤ ਵਿਦਵਾਨ ਪੰਡਤ ਹਰੀ ਓਮ ਸ਼ਰਮਾ ਵੱਲੋਂ ਵਿਧੀਵਤ ਪੂਜਾ-ਅਰਚਨਾ ਕਰਵਾ ਕੇ ਕੀਤੀ ਗਈ। ਮੰਤਰਾਂ ਦੇ ਉਚਾਰਨ ਦੌਰਾਨ ਬਾਬਾ ਸ਼ਿਆਮ ਦੀ ਪਵਿੱਤਰ ਜੋਤ ਜਗਾਈ ਗਈ ਅਤੇ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਨਾਲ ਪੂਜਾ ਵਿੱਚ ਭਾਗ ਲਿਆ। ਇਸ ਮੌਕੇ ਬਾਬਾ ਸ਼ਿਆਮ ਦੇ ਸ਼ਾਨਦਾਰ ਦਰਬਾਰ ਨੂੰ ਮਨਮੋਹਕ ਫੁੱਲਾਂ ਅਤੇ ਸੁੰਦਰ ਸਜਾਵਟ ਨਾਲ ਸਜਾਇਆ ਗਿਆ ਸੀ, ਜੋ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਕਾਲਾ ਬਜਾਜ, ਬਲਜੀਤ ਬੱਗੀ, ਕੌਂਸਲਰ ਭੂਸ਼ਣ ਗਰਗ ਰਾਜੂ, ਨਰੇਸ਼ ਬੋਹਤ, ਵਿਪਨ ਮੈਡੀਕਲ ਵਾਲੇ, ਐੱਸਕੇ ਬਾਂਸਲ, ਸੰਜੇ ਤਾਇਲ ਸਮੇਤ ਕਈ ਪਤਵੰਤੇ ਵਿਅਕਤੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੰਡਲ ਦੇ ਮੁੱਖ ਸੇਵਾਦਾਰ ਅਤੇ ਪ੍ਰਸਿੱਧ ਭਜਨ ਗਾਇਕ ਧਰਮਿੰਦਰ ਸ਼ਰਮਾ, ਰਾਜਿੰਦਰ ਮਿੱਡਾ, ਬਲਜੀਤ ਬੱਗੀ, ਸੁਨੀਲ ਸ਼ਰਮਾ, ਰਘੁਵੀਰ ਸ਼ਰਮਾ, ਅਵਿਨਾਸ਼ ਗਰਗ, ਜੀਤੀ, ਰਮਨ ਸੂਦ, ਰਾਜੂ ਨਾਰੰਗ, ਰਾਮਚੰਦਰ ਸ਼ਰਮਾ, ਅਮਿਤ, ਲੱਕੀ, ਪ੍ਰੀਤਮ ਅਰੋੜਾ, ਪ੍ਰਿੰਸ ਅਰੋੜਾ, ਪ੍ਰੀਤ ਫੈਸ਼ਨ, ਸੋਨੂੰ, ਭੀਮੇ ਦੀ ਹੱਟੀ, ਤਨਵ, ਅਮਿਤ ਅਨਮੋਲ ਸ਼ਰਮਾ, ਮਿੱਕੀ, ਹੈਪੀ, ਸੋਨੂੰ, ਲੱਕੀ, ਬਰਜੇਸ਼, ਪ੍ਰੀਤ ਨਦਨ, ਰਾਜਿੰਦਰ, ਸਰਦਾਰ ਡੇਅਰੀ, ਵਿਪਨ, ਓਮ, ਰਾਜੂ ਨਾਰੰਗ, ਰਮਨ ਸੂਦ, ਪ੍ਰੀਤਮ ਅਰੋੜਾ, ਜੋਤੀ, ਅਮਨ ਸ਼ਰਮਾ, ਸਰੋਜ, ਅਲਕਾ ਮਿੱਡਾ, ਕਲਪਨਾ ਸਮੇਤ ਹੋਰ ਸੇਵਾਦਾਰਾਂ ਨੇ ਆਪਣੇ ਪਰਿਵਾਰਾਂ ਸਮੇਤ ਬਾਬਾ ਸ਼ਿਆਮ ਦੇ ਦਰਬਾਰ ਵਿਚ ਹਾਜ਼ਰੀ ਲਗਵਾਈ ਅਤੇ ਜੋਤ ਜਗਾ ਕੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਮੁਕੇਸ਼ ਆਰਟਿਸਟ ਗਰੁੱਪ ਵੱਲੋਂ ਪੇਸ਼ ਕੀਤੀਆਂ ਗਈਆਂ ਮਨਮੋਹਕ ਧਾਰਮਿਕ ਝਾਕੀਆਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਜਨਮ ਉਤਸਵ ਦੀ ਸਮਾਪਤੀ ਮੌਕੇ ਕੇਕ ਕੱਟ ਕੇ ਬਾਬਾ ਖਾਟੂ ਸ਼ਿਆਮ ਜੀ ਦਾ ਜਨਮ ਦਿਨ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਉਪਰੰਤ ਸਮੂਹ ਸ਼ਰਧਾਲੂਆਂ ਲਈ ਅਟੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪ੍ਰਸ਼ਾਦ ਛਕਿਆ। ਪ੍ਰਬੰਧਕ ਮੰਡਲ ਦੇ ਮੈਂਬਰਾਂ ਨੇ ਸਮਾਗਮ ਵਿੱਚ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਧਾਉਣ ਵਾਲੀਆਂ ਸਮੂਹ ਪਤਵੰਤੀਆਂ ਸ਼ਖ਼ਸੀਅਤਾਂ, ਕਲਾਕਾਰਾਂ, ਸੇਵਾਦਾਰਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ।