ਦੁਰਗਾ ਅਸ਼ਟਮੀ ਮੌਕੇ ਕੰਜਕ ਪੂਜਨ ਕਰਵਾਇਆ
ਦੁਰਗਾ ਅਸ਼ਟਮੀ ਦੇ ਮੌਕੇ 'ਤੇ
Publish Date: Thu, 26 Mar 2026 03:36 PM (IST)
Updated Date: Fri, 27 Mar 2026 03:59 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਦੁਰਗਾ ਅਸ਼ਟਮੀ ਦੇ ਮੌਕੇ ਤੇ ਅੱਜ ਮੋਗਾ ਵਿਚ ਕੰਜਕ ਪੂਜਨ ਸਮਾਰੋਹ ਦਾ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਸਮਾਜ ਸੇਵਕ ਸੁਸ਼ੀਲ ਅਰੋੜਾ ਨੇ ਹੋਰ ਸ਼ਹਿਰ ਵਾਸੀਆਂ ਦੇ ਨਾਲ ਕੰਜਕ ਪੂਜਨ ਰਸਮ ਨਿਭਾਈ। ਇਸ ਮੌਕੇ ਛੋਟੀਆਂ ਕੰਜਕਾਂ ਨੂੰ ਤੋਹਫ਼ੇ ਭੇਟ ਕੀਤੇ ਗਏ। ਉਨ੍ਹਾਂ ਨੇ ਦੁਰਗਾ ਅਸ਼ਟਮੀ ਅਤੇ ਰਾਮ ਨੌਮੀ ਦੇ ਤਿਉਹਾਰਾਂ ਲਈ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।