ਦੁਰਗਾ ਅਸ਼ਟਮੀ ਤੇ ਰਾਮ ਨੌਮੀ ਮਨਾਈ
ਮੋਗਾ ਦੇ ਫਿਰੋਜ਼ਪੁਰ ਜੀਟੀ ਰੋਡ ’ਤੇ
Publish Date: Thu, 26 Mar 2026 03:37 PM (IST)
Updated Date: Fri, 27 Mar 2026 03:59 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਮੋਗਾ ਦੇ ਫਿਰੋਜ਼ਪੁਰ ਜੀਟੀ ਰੋਡ ’ਤੇ ਗ੍ਰੀਨ ਸਿਟੀ ਕਲੋਨੀ ਸਥਿਤ ਨਾਰਾਇਣ ਕੁੰਜ ਵਿਖੇ ਦੁਰਗਾ ਅਸ਼ਟਮੀ ਅਤੇ ਰਾਮ ਨੌਮੀ ਦਾ ਤਿਉਹਾਰ ਮਨਾਇਆ ਗਿਆ। ਸਭ ਤੋਂ ਪਹਿਲਾਂ ਸਮਾਜ ਸੇਵਕ ਡਾ. ਜੀਡੀ ਗੁਪਤਾ, ਉਨ੍ਹਾਂ ਦੀ ਪਤਨੀ ਸਵਿਤਾ ਗੁਪਤਾ, ਸ਼ਿਵਮ ਗੁਪਤਾ, ਸਤਯਮ ਗੁਪਤਾ ਨੇ ਆਪਣੇ ਪਰਿਵਾਰਾਂ ਨਾਲ ਮਿਲ ਕੇ ਕੰਜਕਾਂ ਨੂੰ ਆਪਣੇ ਪੈਰ ਛੂਹ ਕੇ ਅਤੇ ਗੁਲਾਬ ਦੇ ਫੁੱਲ ਦੇ ਕੇ ਅਤੇ ਘਰ ਵਿਚ ਪ੍ਰਵੇਸ਼ ਕਰਨ ’ਤੇ ਕੰਜਕਾਂ ਦਾ ਸਵਾਗਤ ਗੁਲਾਬ ਦੇ ਫੁੱਲਾਂ ਨਾਲ ਕਰਕੇ ਕੰਜਕਾਂ ਨੂੰ ਪੂਜਨ ਦੀ ਰਸਮ ਅਦਾ ਕੀਤੀ। ਇਸ ਦੌਰਾਨ ਕੰਜਕਾਂ ਨੂੰ ਪ੍ਰਸ਼ਾਦ ਭੇਟ ਕਰਕੇ ਮਾਂ ਭਗਵਤੀ ਨੂੰ ਪੂਰੀ ਦੁਨੀਆਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ ਗਈ।