ਮਾਸਿਕ ਕਵੀ ਦਰਬਾਰ ਦੌਰਾਨ ਭਲੂਰੀਆ ਦੀ ਪੁਸਤਕ ਰੀਲੀਜ਼ ਤੇ ਸਨਮਾਨ ਹਰ ਵਾਰ ਦੀ ਤਰਾਂ ਕੇਂਦਰੀ
Publish Date: Tue, 17 Nov 2026 05:41 PM (IST)
Updated Date: Wed, 18 Nov 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਾਘਾਪੁਰਾਣਾ : ਹਰ ਵਾਰ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਮਹੀਨਾਵਾਰ ਕਵੀ-ਦਰਬਾਰ ਸੀਨੀਅਰ ਸਿਟੀਜਨ ਸ਼ੈਟਰ ਦੇ ੳੱਪਰਲੇ ਹਾਲ ਵਿਚ ਹੋਇਆ। ਨਵੰਬਰ ਮਹੀਨੇ ਦਾ ਕਵੀ-ਦਰਬਾਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ। ਇਸ ਕਵੀ-ਦਰਬਾਰ ਦੌਰਾਨ ਬਹੁਵਿਧਾਈ ਲੇਖਕ ਜਸਵੀਰ ਸਿੰਘ ਭਲੂਰੀਆ ਦੀ ਕਾਵਿ-ਵਿਅੰਗ ਦੀ ਪੁਸਤਕ ‘ਜਸਵੀਰ ਦੇ ਵਿਅੰਗ ਤੀਰ’ ਲੋਕ ਅਰਪਣ ਕੀਤੀ ਗਈ ਤੇ ਜਸਵੀਰ ਸਿੰਘ ਭਲੂਰੀਆ ਦਾ ਸਨਮਾਨ ਵੀ ਕੀਤਾ ਗਿਆ। ਠੀਕ ਸਮੇਂ ਤੇ ਜਨਰਲ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਸਟੇਜ ਦੀ ਸ਼ੁਰੂਆਤ ਕਰਦਿਆਂ ਲੇਖਕਾਂ, ਸ਼ਾਇਰਾਂ ਅਤੇ ਵਿਦਵਾਨਾਂ ਨੂੰ ਜੀ ਆਇਆਂ ਕਿਹਾ ਅਤੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀ ਵਧਾਈ ਦਿੱਤੀ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ,ਸਾਬਕਾ ਪ੍ਰਧਾਨ ਬਿੱਕਰ ਸਿੰਘ ਖੋਸਾ,ਲੇਖਕ ਜਸਵੀਰ ਸਿੰਘ ਭਲੂਰੀਆ ਅਤੇ ਪਲਵਿੰਦਰ ਸਿੰਘ ਰੰਧਾਵਾ ਸ਼ਾਮਲ ਹੋਏ। ਉਪਰੰਤ ਪਲਵਿੰਦਰ ਸਿੰਘ ਰੰਧਾਵਾ ਨੇ ਕਵੀ-ਦਰਬਾਰ ਦੀ ਰੂਪ ਰੇਖਾ ਸਰੋਤਿਆਂ ਨਾਲ ਸਾਂਝੀ ਕੀਤੀ ਅਤੇ ਨਵੰਬਰ ਮਹੀਨੇ ਵਿਚ ਜਨਮ ਦਿਨ ਵਾਲੀਆਂ ਸ਼ਖ਼ਸੀਅਤਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਪੱਤਰਕਾਰ ਨਰੰਜਣ ਸਿੰਘ ਲੇਹਲ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਲਈ ਜਲਦੀ ਸਿਹਤਯਾਬੀ ਲਈ ਅਰਦਾਸ ਅਤੇ ਕਾਮਨਾ ਕੀਤੀ ਗਈ। ਕਵੀ-ਦਰਬਾਰ ਦਾ ਅਗਾਜ਼ ਕਰਦਿਆਂ ਮਨਜੀਤ ਸਿੰਘ ਮੱਲ੍ਹਾ ਨੇ ਸੰਤ ਰਾਮ ਉਦਾਸੀ ਦੀ ਗੁਰੂ ਨਾਨਕ ਸਾਹਿਬ ਬਾਰੇ ਕਵਿਤਾ, ਪਵਨ ਭੱਮੀਆਂ ਨੇ ਕਵਿਤਾ, ਸੁਰਜੀਤ ਸਿੰਘ ਗਿੱਲ ਨੇ ਗੀਤ, ਰਣਜੀਤ ਸਿੰਘ ਨਿੱਝਰ ਨੇ ਗੁਰਪੁਰਬ ਨਾਲ ਸਬੰਧਿਤ ਗੀਤ, ਸੁਖਪ੍ਰੀਤ ਬੱਡੋਂ ਨੇ ਕਵਿਤਾ, ਸੁਰਿੰਦਰ ਸਿੰਘ ਜੱਬਲ ਨੇ ਗੁਰੂ ਨਾਨਕ ਸਾਹਿਬ ਬਾਰੇ ਕਵਿਤਾ, ਹਰਚੰਦ ਸਿੰਘ ਗਿੱਲ ਨੇ ਗੁਰੂ ਨਾਨਕ ਸਾਹਿਬ ਬਾਰੇ ਕਵਿਤਾ, ਗਿਆਨ ਸਿੰਘ ਕੋਟਲੀ ਨੇ ਕਵਿਤਾ,ਸ਼ਤੀਸ਼ ਗੁਲਾਟੀ ਨੇ ਗ਼ਜ਼ਲ,ਗੁਰਬਖਸ਼ ਸਿੰਘ ਸਿੱਧੂ ਨੇ ਕਵਿਤਾ, ਅਮਰੀਕ ਪਲਾਹੀ ਨੇ ਕਵਿਤਾ, ਗੁਰਦਰਸ਼ਨ ਬਾਦਲ ਨੇ ਗ਼ਜ਼ਲ, ਇੰਦਰਜੀਤ ਸਿੰਘ ਧਾਮੀ ਨੇ ਗ਼ਜ਼ਲ,ਸੁੱਖ ਗੋਹਲਵੜ ਨੇ ਵਿਅੰਗ ਮੋਤਾ ਸਿੰਘ ਝੀਤਾ ਨੇ ਬਹੁਮੁੱਲੇ ਵਿਚਾਰ ਪੇਸ਼ ਕੀਤੇ। ਅਜਮੇਰ ਸਿੰਘ ਢਿੱਲੋਂ ਨੇ ਵੀ ਵਿਚਾਰ ਆਪਣੇ ਵਿਚਾਰ ਰੱਖੇ, ਪ੍ਰੋ: ਕਸ਼ਮੀਰਾ ਸਿੰਘ ਨੇ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਸਰੋਤਿਆਂ ਦੇ ਸਵਾਲਾਂ ਦੇ ਢੁਕਵੇਂ ਜਵਾਬ ਦਿੱਤੇ। ਜਰਨੈਲ ਸਿੰਘ ਭੰਡਾਲ ਨੇ ਕਵਿਤਾ, ਹਰਦਮ ਮਾਨ ਨੇ ਗ਼ਜ਼ਲ, ਡਾ ਰਣਜੀਤ ਸਿੰਘ ਪੰਨੂੰ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ਵੀਤ ਬਾਦਸ਼ਾਹਪੁਰੀ ਨੇ ਗੀਤ, ਗੁਰਮੀਤ ਕਾਲਕਟ ਨੇ ਕਵਿਤਾ, ਰਾਜਦੀਪ ਤੂਰ ਨੇ ਕਵਿਤਾ, ਅਮਰਜੀਤ ਕੌਰ ਅਤੇ ਦਵਿੰਦਰ ਕੌਰ ਜੌਹਲ ਨੇ ਕਵਿਤਾ, ਪ੍ਹਿੰ: ਮਲੂਕ ਚੰਦ ਕਲੇਰ ਨੇ ਗੁਰੂ ਨਾਨਕ ਸਾਹਿਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸੰਗੀਤ ਨੂੰ ਸਮਰਪਿਤ ਉੱਘੇ ਸੰਜੀਦਾ ਗਾਇਕ ਰਾਜਾ ਰਣਜੋਧ, ਪੰਜਾਬ ਦੀ ਬੁਲੰਦ ਅਵਾਜ਼ ਚਰਨਜੀਤ ਸਲ੍ਹੀਣਾ,ਬਹੁਤ ਹੀ ਸੁਰੀਲੇ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਅਤੇ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਕੇਸੀ ਨਾਇਕ ਨੇ ਜਸਵੀਰ ਸਿੰਘ ਭਲੂਰੀਆ ਦੇ ਗੀਤ ਤਰੰਨਮ ਵਿਚ ਪੇਸ਼ ਕਰਕੇ ਮਹੌਲ ਨੂੰ ਸੰਗੀਤਕ ਰੰਗ ਵਿਚ ਰੰਗ ਦਿੱਤਾ। ਪਲਵਿੰਦਰ ਸਿੰਘ ਰੰਧਾਵਾ, ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਹਰਦਮ ਮਾਨ ਅਤੇ ਡਾ: ਦਵਿੰਦਰ ਪਾਲ ਕੌਰ ਨੇ ਜਸਵੀਰ ਸਿੰਘ ਭਲੂਰੀਆ ਦੀ ਪੁਸਤਕ ਉੱਪਰ ਬਹੁਤ ਮਿਹਨਤ ਨਾਲ ਤਿਆਰ ਕੀਤੇ ਪਰਚੇ ਪੜੇ ਅਤੇ ਬਹੁਮੁੱਲੇ ਵਿਚਾਰ ਪੇਸ਼ ਕੀਤੇ। ਜਸਵੀਰ ਸਿਘ ਭਲੂਰੀਆ ਨੇ ਆਪਣੇ ਸਾਹਿਤਕ ਸਫ਼ਰ, ਨਵਪ੍ਰਕਾਸ਼ਤ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਇੱਕ ਸ਼ੇਅਰ ਨਾਲ ਹਾਜ਼ਰੀ ਲਾਈ। ਸਟੇਜ ਸਕੱਤਰ ਦੀ ਜ਼ੁੰਮੇਵਾਰੀ ਪਲਵਿੰਦਰ ਸਿੰਘ ਰੰਧਾਵਾ ਨੇ ਹਰ ਵਾਰ ਦੀ ਤਰ੍ਹਾਂ ਵਧੀਆ ਨਿਭਾਈ। ਅੰਤ ਵਿਚ ਪ੍ਰਧਾਨਗੀ ਮੰਡਲ,ਸਭਾ ਦੇ ਨੁਮਾਇੰਦਿਆਂ ਅਤੇ ਮਹਿਮਾਨਾਂ ਦੀ ਹਾਜ਼ਰੀ ਵਿੱਚ ਪੁਸਤਕ ਲੋਕ ਅਰਪਣ ਕੀਤੀ ਗਈ। ਸਭਾ ਵੱਲੋਂ ਜਸਵੀਰ ਸਿੰਘ ਭਲੂਰੀਆ ਦਾ ਸਨਮਾਨ ਵੀ ਕੀਤਾ ਗਿਆ ਅਤੇ ਭਲੂਰੀਆ ਵੱਲੋਂ ਸੀਨੀਅਰ ਸਿਟੀਜ਼ਨ ਸੈਂਟਰ ਲਈ ਪੁਸਤਕ ਵੀ ਭੇਟ ਕੀਤੀ ਗਈ। ਇਸ ਕਵੀ ਦਰਬਾਰ ਵਿੱਚ ਰੌਸ ਗੁਰਦੁਆਰਾ ਸਾਹਿਬ ਵੈਨਕੂਵਰ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ 22 ਨਵੰਬਰ ਐਤਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਹੋ ਰਹੇ ਕਵੀ ਦਰਬਾਰ ਵਿਚ ਸ਼ਾਮਲ ਹੋਣ ਲਈ ਸਮੂਹ ਕਵੀਆਂ ਨੂੰ ਸੱਦਾ ਦਿੱਤਾ।