ਸੰਤ ਆਸ਼ਰਮ ਲੋਪੋ ਵਿਖੇ ਬਰਸੀ ਸਮਾਗਮਾਂ ਸਬੰਧੀ ਪਹਿਲੀ ਲੜੀ ਦੇ ਸ਼੍ਰੀ ਅਖੰਡ ਪਾਠ ਕੀਤੇ ਪ੍ਰਕਾਸ਼ ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ ਬੱਧਨੀ ਕਲਾਂ: ਦੇਸ਼-ਵਿਦੇਸ਼ ਅੰਦਰ ਧਾਰਮਿਕ ਅਤੇ ਸਮਾਜਿਕ ਕਾਰਜਾਂ ਨੂੰ ਸਮਰਪਿਤ ਸੰਸਥਾ ਦਰਬਾਰ ਸੰਪਰਦਾਇ ਲੋਪੋ ਦੇ ਬਾਨੀ ਸ੍ਰੀਮਾਨ ਸੰਤ ਸੁਆਮੀ ਦਰਬਾਰਾ ਸਿੰਘ ਜੀ ਲੋਪੋ ਵਾਲਿਆਂ ਦੀ 48ਵੀਂ ਬਰਸੀ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ ਵਿਖੇ ਮੋਗਾ 22 ਅਕਤੂਬਰ ਦਿਨ ਵੀਰਵਾਰ ਨੂੰ ਇਲਾਕੇ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋ ਮਿਲ ਕੇ ਸ਼ਰਧਾਭਾਵਨਾ ਨਾਲ ਮਨਾਈ ਜਾ ਰਹੀ ਹੈ। ਇਸ ਬਰਸੀ ਸਮਾਗਮ ਨੂੰ ਸਮਰਪਿਤ ਦਰਬਾਰ ਸੰਤ ਆਸ਼ਰਮ ਲੋਪੋ ਦੇ ਮੌਜ਼ੂਦਾ ਗੱਦੀ ਨਸ਼ੀਨ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਵੱਲੋਂ ਦਰਬਾਰ ਸੰਪਰਦਾਇ ਦੀ ਮਰਯਾਦਾ ਅਨੁਸਾਰ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਕਾਸ਼ ਕਰਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਹਿਲੀ ਲੜੀ ਦੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਦੂਜੀ ਲੜੀ ਦੇ ਸ਼੍ਰੀ ਅਖੰਡ ਪ੍ਰਕਾਸ਼ ਕੀਤੇ ਜਾਣਗੇ। ਇਸ ਮੌਕੇ ਮਹਾਂਪੁਰਸ਼, ਪ੍ਰਸਿੱਧ ਕਵੀਸ਼ਰੀ ਜੱਥੇ ਅਤੇ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲੇ ਸੰਗਤਾਂ ਨੂੰ ਆਪਣੇ ਅਨਮੋਲ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ। ਅੱਜ ਸਮਾਗਮ ਦੀ ਸ਼ੁਰੂਆਤ ਮੌਕੇ ਸੁਆਮੀ ਜਗਜੀਤ ਸਿੰਘ ਲੋਪੋਂ ਨੇ ਦਰਬਾਰ ਸੰਪ੍ਰਦਾਇ ਲੋਪੋਂ ਦੇ ਬਾਨੀ ਸੁਆਮੀ ਦਰਬਾਰਾ ਸਿੰਘ ਲੋਪੋਂ ਵਾਲਿਆਂ ਦੀ ਸਲਾਨਾ 48 ਵੀਂ ਬਰਸੀ ਵਿੱਚ ਸੰਗਤਾਂ ਨੂੰ ਹੁੰਮ-ਹੁੰਮਾਂ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਪੂਰਨਮਾਸੀ ਦਾ ਦਿਹਾੜਾ ਵੀ ਮਨਾਇਆ ਗਿਆ। ਇਸ ਮੌਕੇ ਭਗੀਰਥ ਸਿੰਘ ਲੋਪੋ, ਜਥੇਦਾਰ ਸੁਖਚੈਨ ਸਿੰਘ ਘੋਲੀਆ, ਗਿਆਨੀ ਰਜਿੰਦਰ ਸਿੰਘ ਛੱਜਾਂਵਾਲ, ਬਸੰਤ ਸਿੰਘ ਲੋਪੋ, ਵੈਦ ਨਿਰਮਲ ਦਾਸ ਜੰਗੀਆਣਾ, ਜਥੇਦਾਰ ਮੱਖਣ ਸਿੰਘ ਗਊਸ਼ਾਲਾ, ਠੇਕੇਦਾਰ ਅਜੀਤ ਸਿੰਘ, ਠੇਕੇਦਾਰ ਹਰਦਿਆਲ ਸਿੰਘ, ਭਾਊ ਗੁਰਮੇਲ ਸਿੰਘ ਵਲਟੋਹਾ, ਮਨਜਿੰਦਰ ਸਿੰਘ ਕਲਸੀ, ਪ੍ਰਧਾਨ ਅਜਮੇਰ ਸਿੰਘ ਰਸੂਲਪੁਰ, ਮੈਂਬਰ ਬਲੌਰ ਸਿੰਘ ਲੱਖਾ, ਧਰਮ ਸਿੰਘ ਕਲਕੱਤਾ, ਕਾਨੂੰਗੋ ਗੁਰਮੀਤ ਸਿੰਘ, ਰਣਧੀਰ ਸਿੰਘ ਲੋਪੋ, ਸੁਖਚੈਨ ਸਿੰਘ ਬਾਸੀਅਰਖ, ਮੈਂਬਰ ਬੁੱਧ ਸਿੰਘ, ਆਤਮਾ ਸਿੰਘ ਜੌਹਲ, ਪੂਰਨ ਸਿੰਘ ਲੋਪੋ, ਚਮਕੌਰ ਸਿੰਘ ਰਸੂਲਪੁਰ, ਜਗਜੀਤ ਸਿੰਘ ਲੁਹਾਰਾ, ਜੋਰਾ ਸਿੰਘ ਘੋਲੀਆ, ਰੂਪ ਸਿੰਘ ਸੈਦੋਕੇ, ਪ੍ਰੀਤਮ ਸਿੰਘ ਭੱਟੀ, ਗੁਰਚਰਨ ਸਿੰਘ ਲੋਪੋ, ਗੁਰਚਰਨ ਸਿੰਘ ਫਗਵਾੜਾ, ਕਰਤਾਰ ਸਿੰਘ ਲੋਪੋ, ਗੁਰਸ਼ਰਨ ਸਿੰਘ ਪੱਪੀ, ਸੂਬੇਦਾਰ ਜਗਦੀਸ਼ ਸਿੰਘ, ਅਮਰ ਸਿੰਘ ਨੰਗਲ, ਜਗਜੀਤ ਸਿੰਘ ਜੇ.ਈ, ਤਰਸੇਮ ਸਿੰਘ ਸੇਮਾ ਲੋਪੋ, ਚਮਕੌਰ ਸਿੰਘ ਭੋਡੀਪੁਰਾ, ਸਰਬਜੀਤ ਸਿੰਘ ਮੱਲਾ, ਮਾਸਟਰ ਭਾਗ ਸਿੰਘ, ਮੈਂਬਰ ਬੂਟਾ ਸਿੰਘ, ਗੁਰਨਾਮ ਸਿੰਘ ਦੇਹੜਕੇ, ਅਜੈਬ ਸਿੰਘ ਚੌਂਕੀਮਾਨ, ਕੁਲਵੰਤ ਸਿੰਘ ਇਆਲੀ, ਦਰਸ਼ਨ ਸਿੰਘ ਪੰਡੋਰੀ, ਲਾਭ ਸਿੰਘ ਕੁਲਾਰ, ਜਸਬੀਰ ਸਿੰਘ ਉਮੈਦਪੁਰੀ, ਗਗਨ ਮਨਸੂਰਾਂ, ਗਾਜੀ ਹਾਕਮ ਸਿੰਘ, ਕੁਲਦੀਪ ਸਿੰਘ ਭਦੌੜ, ਸਰਪੰਚ ਦਰਸ਼ਨ ਸਿੰਘ, ਬਲਦੇਵ ਸਿੰਘ ਢਿੱਲੋਂ, ਜਗਤਾਰ ਸਿੰਘ ਭੋਲਾ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ, ਮੈਂਬਰ ਸੁਦਾਗਰ ਸਿੰਘ, ਮਨੀ ਸੰਘਾ ਕੋਰੇਵਾਲਾ, ਹਰਵਿੰਦਰ ਸਿੰਘ ਲੋਪੋ, ਪਿ੍ਰਤਪਾਲ ਸਿੰਘ ਚੂਹੜਚੱਕ, ਕੁਲਦੀਪ ਸਿੰਘ ਸੋਨੂੰ, ਮਨਪ੍ਰੀਤ ਸਿੰਘ ਮੰਤਰੀ ਬੀੜ ਰਾਊਕੇਆਦਿ ਤੋਂ ਇਲਾਵਾ ਹੋਰ ਨਗਰਾਂ ਦੀ ਸਮੂਹ ਗੁਰਸੰਗਤ ਵੱਲੋਂ ਸੰਤ ਆਸ਼ਰਮ ਲੋਪੋ ਵਿਖੇ ਗੁਰਛੇਤਰਾਂ ’ਚ ਸੇਵਾਵਾਂ ਨਿਭਾਉਣ ਵਾਲੇ ਸਮੂਹ ਸੇਵਾਦਾਰਾਂ ਤੋਂ ਇਲਾਵਾ ਸੰਗਤਾਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ।