- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਰਾਮੂੰਵਾਲਾ ਨਵਾਂ ਦੇ

ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ ਚੜਿੱਕ: ਪਿੰਡ ਰਾਮੂੰਵਾਲਾ ਨਵਾਂ ਦੇ ਸਵ: ਪਾਖਰ ਸਿੰਘ ਪ੍ਰਧਾਨ ਦੇ ਸਪੁੱਤਰ ਜਗਰਾਜ ਸਿੰਘ ਲੁੱਗਾ ਯੂਐੱਸਏ ਵੱਲੋਂ ਪਿੰਡ ਦੇ ਚੱਲ ਰਹੇ ਸਾਂਝੇ ਕੰਮਾਂ ਲਈ ਮਾਇਆ ਦੀ ਸੇਵਾ ਭੇਜੀ ਗਈ ਹੈ । ਗੁਰਦੁਆਰਾ ਸਾਹਿਬ ਬਾਬਾ ਪੂਰਨ ਦਾਸ ਜੀ ਪ੍ਰਬੰਧਕ ਕਮੇਟੀ ਰਾਮੂੰਵਾਲਾ ਨਵਾਂ ਵੱਲੋਂ ਗ੍ਰਾਂਮ ਪੰਚਾਇਤ, ਨਗਰ ਵਾਸੀਆਂ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਜੀ ਦੇ ਮਗਰ ਛੱਪੜ ਵਾਲੇ ਪਾਸੇ ਸਕੂਲ ਵਾਲੀ ਸੜਕ ਵੱਲ ਰਸਤਾ ਚੌੜਾ ਕਰ ਕੇ ਬਣਾਉਣ ਦੇ ਕੰਮ ਲਈ ਜਗਰਾਜ ਸਿੰਘ ਯੂਐੱਸਏ ਵੱਲੋਂ 21 ਹਜ਼ਾਰ ਰੁਪਏ ਦੀ ਸੇਵਾ ਅਤੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਪਾਏ ਜਾ ਰਹੇ ਬਰਾਂਡੇ ਵਾਸਤੇ ਵੀ 21 ਹਜ਼ਾਰ ਦੀ ਸੇਵਾ ਕੀਤੀ ਗਈ ਹੈ । ਰਸਤੇ ਵਾਸਤੇ ਆਈ ਸੇਵਾ ਅੰਦਰਲੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਬਲਦੀਪ ਸਿੰਘ ਖ਼ਾਲਸਾ ਵੱਲੋਂ ਗੁਰਦੁਆਰਾ ਸਾਹਿਬ ਜੀ ਬਾਬਾ ਪੂਰਨ ਦਾਸ ਜੀ ਪ੍ਰਬੰਧਕ ਕਮੇਟੀ ਪ੍ਰਧਾਨ ਪਰਮਿੰਦਰ ਸਿੰਘ ਪਿੰਦਾ ਸੰਧੂ ਨੂੰ ਸੌਂਪੀ ਗਈ । ਦਾਨੀ ਵੀਰ ਦਾ ਧੰਨਵਾਦ ਕਰਦਿਆਂ ਪ੍ਰਧਾਨ ਬਲਦੀਪ ਸਿੰਘ ਖ਼ਾਲਸਾ, ਪ੍ਰਧਾਨ ਪਰਮਿੰਦਰ ਸਿੰਘ ਪਿੰਦਾ ਸੰਧੂ, ਗੁਰਵਿੰਦਰ ਸਿੰਘ ਸਰਪੰਚ ਤੇ ਗੁਰਮੀਤ ਸਿੰਘ ਕਾਕਾ ਨੰਬਰਦਾਰ ਨੇ ਕਿਹਾ ਕਿ ਜਗਰਾਜ ਸਿੰਘ ਯੂਐੱਸਏ ਸਮੇਂ-ਸਮੇਂ ’ਤੇ ਪਿੰਡ ਦੇ ਸਾਂਝੇ ਕੰਮਾਂ ਲਈ ਭਰਵਾਂ ਸਹਿਯੋਗ ਦਿੰਦੇ ਰਹਿੰਦੇ ਹਨ । ਇਸ ਮੌਕੇ ਗ੍ਰੰਥੀ ਲਾਲ ਸਿੰਘ, ਪਰਮਿੰਦਰ ਸਿੰਘ ਪਿੰਦਾ ਸੰਧੂ ਪ੍ਰਧਾਨ, ਸਰਪੰਚ ਗੁਰਵਿੰਦਰ ਸਿੰਘ, ਪ੍ਰਧਾਨ ਬਲਦੀਪ ਸਿੰਘ ਖ਼ਾਲਸਾ, ਗੁਰਮੀਤ ਸਿੰਘ ਕਾਕਾ ਨੰਬਰਦਾਰ, ਗ੍ਰੰਥੀ ਲਾਲ ਸਿੰਘ, ਗੁਰਭੇਜਸਿੰਘ, ਬਲਕਰਨ ਸਿੰਘ ਆਦਿ ਹਾਜ਼ਰ ਸਨ।