- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਜਨ ਤਾ ਪਾਰਟੀ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਭਾਰਤੀ ਜਨਤਾ ਪਾਰਟੀ ਦੇ ਪੁਰਾਣੀ ਦਾਣਾ ਮੰਡੀ ਸਥਿਤ ਜ਼ਿਲ੍ਹਾ ਦਫ਼ਤਰ ਵਿਖੇ ਦੀਵਾਲੀ ਦਾ ਪਵਿੱਤਰ ਅਤੇ ਪ੍ਰਾਚੀਨ ਤਿਉਹਾਰ ਹਿੰਦੂ ਧਰਮ ਦੀਆਂ ਰਵਾਇਤਾਂ ਅਨੁਸਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਭਾਜਪਾ ਦੇ ਮੈਡੀਕਲ ਸੈੱਲ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਦੀ ਅਗਵਾਈ ਹੇਠ ਪਾਰਟੀ ਦੇ ਸਮੂਹ ਅਹੁਦੇਦਾਰਾਂ ਵੱਲੋਂ ਲਕਸ਼ਮੀ ਪੂਜਨ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਪੰਡਿਤ ਮਹਿੰਦਰ ਨਾਰਾਇਣ ਝਾਅ ਅਤੇ ਆਚਾਰੀਆ ਸੁਨੀਲ ਕੁਮਾਰ ਸ਼ਾਸਤਰੀ ਨੇ ਵਿਧੀ-ਵਿਧਾਨ ਅਨੁਸਾਰ ਪੂਜਾ-ਅਰਚਨਾ ਕਰਵਾਈ ਅਤੇ ਦੀਵਾਲੀ ਦੇ ਤਿਉਹਾਰ ਦੀ ਧਾਰਮਿਕ ਅਤੇ ਅਧਿਆਤਮਿਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਭਾਜਪਾ ਦੇ ਮੈਡੀਕਲ ਸੈੱਲ ਦੇ ਸੂਬਾ ਪ੍ਰਧਾਨ ਡਾ. ਸੀਮਾਂਤ ਗਰਗ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਸੀਨੀਅਰ ਆਗੂ ਨਿਧੜਕ ਸਿੰਘ ਬਰਾੜ, ਰਾਕੇਸ਼ ਭੱਲਾ, ਭਜਨ ਸਿਤਾਰਾ, ਜਨਰਲ ਸਕੱਤਰ ਵਿੱਕੀ ਸਿਤਾਰਾ, ਮੁਕੇਸ਼ ਸ਼ਰਮਾ, ਹੇਮੰਤ ਸੂਦ, ਜਤਿੰਦਰ ਚੱਢਾ, ਮੰਡਲ ਪ੍ਰਧਾਨ ਭੁਪਿੰਦਰ ਹੈਪੀ, ਅਮਨਦੀਪ ਗਰੋਵਰ, ਸੁਖਬੀਰ ਸਿੰਘ, ਕੁਲਵੰਤ ਸਿੰਘ, ਹਰਵਿੰਦਰ ਭੁੱਲਰ, ਦੀਪਕ ਤਲਵਾੜ, ਰਾਮਤੀਰਥ ਗੁੰਬਰ, ਗੋਲਡੀ, ਸੁੱਖਾ ਸਿੰਘ, ਅਮਿਤ ਗੁਪਤਾ, ਸੁਕੇਸ਼ ਸੂਦ, ਰਜਿੰਦਰ ਗਾਬਾ, ਸ਼ਸ਼ੀਕਾਂਤ ਪਾਂਡੇ, ਉਮਾਕਾਂਤ ਪਾਂਡੇ, ਵਿਜੇ ਮਿਸ਼ਰਾ, ਸੰਜੀਵ ਕੁਮਾਰ, ਰਮਨ ਸੂਦ, ਧੀਰਜ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਿਲਪਾ ਬਾਂਸਲ, ਲੀਨਾ ਗੋਇਲ, ਨੀਤੂ ਗੁਪਤਾ, ਗੀਤਾ ਆਰੀਆ, ਪ੍ਰੋਮਿਲਾ ਮੈਨਰਾਇ, ਸ਼ਿਵਾਨੀ ਸ਼ਰਮਾ, ਜੋਤੀ ਕੰਡਾ, ਸ਼ਿਮਲਾ ਸ਼ਰਮਾ, ਆਂਚਲ ਸ਼ਰਮਾ, ਨੀਲਮ ਰਾਣੀ, ਮਨਦੀਪ ਕੌਰ, ਪਰਮਪ੍ਰੀਤ ਕੌਰ, ਸੁਖਵਿੰਦਰ ਕੌਰ, ਡਾ. ਰਾਮਿੰਦਰ ਸ਼ਰਮਾ, ਕਮਲ ਘਾਰੂ, ਸਚਿਨ ਗਰਗ, ਪਰਮ ਬਾਂਸਲ, ਹਰਵਿੰਦਰ ਸਿੰਘ ਧਾਲੀਵਾਲ, ਸੁਖਵਿੰਦਰ ਵਾਂਦਰ, ਸਤੀਸ਼ ਸਿੰਗਲਾ, ਧਰਮਵੀਰ ਭਾਰਤੀ, ਡਿੰਪੀ ਸੂਦ, ਸਰਦੂਲ ਸਿੰਘ ਕੰਗ ਅਤੇ ਤਰਸੇਮ ਜੰਡ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਡਾ. ਸੀਮਾਂਤ ਗਰਗ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਾਜਪਾ ਵੱਲੋਂ ਦੀਵਾਲੀ ਦੇ ਪਵਿੱਤਰ ਮੌਕੇ