ਆਈਐੱਸਐੱਫ ਕਾਲਜ ’ਚ ਭੋਲੇ ਨਾਥ ਦਾ ਸੰਕੀਰਤਨ ਕਰਵਾਇਆ
ਮਹਾਂ ਸ਼ਿਵਰਾਤਰੀ ਦੇ ਮੌਕੇ ’ਤੇ
Publish Date: Mon, 16 Feb 2026 03:45 PM (IST)
Updated Date: Tue, 17 Feb 2026 04:00 AM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਮਹਾਂ ਸ਼ਿਵਰਾਤਰੀ ਦੇ ਮੌਕੇ ’ਤੇ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਦੇ ਵਿਹੜੇ ਵਿਚ ਸਥਿਤ ਦੁਰਗਾ ਮੰਦਿਰ ਵਿਚ ਭੋਲੇ ਨਾਥ ਦੇ ਨਾਮ ’ਤੇ ਸ਼ਾਮ ਦਾ ਸੰਕੀਰਤਨ ਕਰਵਾਇਆ ਗਿਆ। ਸਭ ਤੋਂ ਪਹਿਲਾਂ, ਪੰਡਿਤ ਰਾਮ ਚੰਦਰ ਸ਼ਰਮਾ, ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਆਈਐੱਸਐੱਫਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਡੀਨ ਵਿਦਿਆਰਥੀ ਡਾ. ਜੀਐੱਸ ਸ਼ਰਮਾ, ਡਾ. ਸੰਤਕੁਮਾਰ ਵਰਮਾ, ਡਾ. ਵਿਵੇਕ ਅਸਥੀ, ਨਵਨੀਸ਼ ਕੁਮਾਰ, ਡਾ. ਕਾਲੀਚਰਨ ਸ਼ਰਮਾ, ਵਾਰਡਨ ਵਿਸ਼ਾਲ ਕੁਮਾਰ, ਡਾ. ਖੜਗ ਰਾਜ ਫੈਕਲਿਟੀ ਅਤੇ ਵਿਦਿਆਰਥੀਆਂ ਨੇ ਭਗਵਾਨ ਭੋਲੇ ਨਾਥ ਦੀ ਪੂਜਾ ਦੀ ਰਸਮ ਅਦਾ ਕੀਤੀ। ਇਸ ਮੌਕੇ ਕੀਰਤਨ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਡਾ. ਜੀਡੀ ਗੁਪਤਾ ਨੇ ਭਜਨ ਗਾਏ ਗਏ। ਇਸ ਮੌਕੇ ਡਾ. ਆਰਕੇ ਨਾਰੰਗ ਅਤੇ ਵਿਦਿਆਰਥੀਆਂ ਨੇ ਵੀ ਭਜਨ ਗਾਏ। ਭੋਲੇ ਬਾਬਾ ਦੇ ਸੰਕੀਰਤਨ ਸਾਰਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਅੰਤ ਵਿਚ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਸਾਰਿਆਂ ਦੇ ਕਲਿਆਣ ਦੀ ਕਾਮਨਾ ਕੀਤੀ।