ਆਈਐੱਸਐੱਫ਼ ਕਾਲਜ ਆਫ਼ ਫਾਰਮੇਸੀ ਦੀ ਕਾਨਫਰੰਸ ਦਾ ਬਰੋਸ਼ਰ ਰੀਲੀਜ਼ ਸੂਬੇ ਦੀ ਪ੍ਰਮੁੱਖ ਸੰਸਥਾ ਆਈਐੱਸਐੱਫ਼
Publish Date: Tue, 29 Sep 2026 03:32 PM (IST)
Updated Date: Wed, 30 Sep 2026 04:01 AM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਸੂਬੇ ਦੀ ਪ੍ਰਮੁੱਖ ਸੰਸਥਾ ਆਈਐੱਸਐੱਫ਼ ਕਾਲਜ ਆਫ਼ ਫਾਰਮੇਸੀ ਮੋਗਾ ਵੱਲੋਂ 23, 24 ਅਤੇ 25 ਅਕਤੂਬਰ ਨੂੰ ਕਰਵਾਈ ਜਾਣ ਵਾਲੀ 22ਵੀਂ ਅੰਤਰਰਾਸ਼ਟਰੀ ਸਾਈਕਲੋਡਿਸਟੈਂਸ ਸਿੰਪੋਜ਼ੀਅਮ ਕਾਨਫਰੰਸ ਦਾ ਬਰੋਸ਼ਰ ਨਵੀਂ ਦਿੱਲੀ ਵਿਖੇ ਆਯੋਜਿਤ ਨੈਸ਼ਨਲ ਫਾਰਮਾ ਸਮਿਟ ਦੌਰਾਨ ਰੀਲੀਜ਼ ਕੀਤਾ ਗਿਆ। ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਦੱਸਿਆ ਕਿ ਸੰਸਥਾ ਦੇ 44 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਇਸ ਤਰ੍ਹਾਂ ਦੀ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਜਾ ਰਹੀ ਹੈ। ਕਾਨਫਰੰਸ ਦਾ ਬਰੋਸ਼ਰ ਡਾ. ਦੇਵੇਂਦਰ ਸਿੰਘ, ਚੇਅਰਮੈਨ ਐਜੂਕੇਸ਼ਨ ਰੈਗੂਲੇਸ਼ਨ ਕਮੇਟੀ, ਫਾਰਮੇਸੀ ਕੌਂਸਲ ਆਫ ਇੰਡੀਆ, ਡਾ. ਹਰੀਸ਼ ਕੁਮਾਰ ਜੈਨ, ਨੈਸ਼ਨਲ ਪ੍ਰਧਾਨ, ਫੈਡਰੇਸ਼ਨ ਆਫ ਫਾਰਮਾ ਐਂਟਰਪ੍ਰਿਨਿਊਰ, ਡਾ. ਆਰਕੇ ਖਾਰ, ਡਾ. ਏਐੱਨ ਕਾਲੀਆ, ਡਾ. ਅਰੁਣ ਗਰਗ, ਵਾਈਸ ਚਾਂਸਲਰ ਐੱਮਬੀਐੱਨ ਯੂਨੀਵਰਸਿਟੀ, ਪ੍ਰੋ. ਵਿਜੇ ਭੱਲਾ, ਡਾ. ਹੁੱਡਾ ਕੈਂਪਸ ਡਾਇਰੈਕਟਰ ਭਾਰਤੀ ਵਿਦਿਆਪੀਠ ਨਵੀਂ ਦਿੱਲੀ, ਡਾ. ਦੇਵੇਂਦਰ ਪਾਠਕ, ਡਾ. ਆਲੋਕ ਮੁਖਰਜੀ, ਡਾ. ਸਤੀਸ਼ ਕੁਮਾਰ, ਡਾ. ਜੈ ਬਾਲਮ, ਡਾ. ਮੁਹੰਮਦ ਸੈਲਾਲੁਦੀਨ, ਡਾ. ਗੌਰਵ ਕੁਮਾਰ, ਡਾ. ਜੁਨੇਦ, ਡਾ. ਤਥਲੀਨ, ਡਾ. ਸੌਰਭ ਕੋਸੇ, ਡਾ. ਬਾਲਕ ਦਾਸ ਕੁੜਮੀ, ਡਾ. ਵਿਵੇਕ ਅਸਾਠੀ, ਡਾ. ਸੰਤ ਕੁਮਾਰ ਵਰਮਾ, ਡਾ. ਮੁਹੰਮਦ ਹਨੀਫ, ਅਮਿਤ ਝਾ, ਫਾਈਨੈਂਸ ਸਕੱਤਰ ਡਾ. ਆਰਕੇ ਨਾਰੰਗ, ਆਰਗੇਨਾਈਜ਼ਿੰਗ ਸਕੱਤਰ ਡਾ. ਸਿਧਾਰਥ ਮਹਿਨ ਅਤੇ ਸਮੁੱਚੀ ਫਾਰਮਾ ਖ਼ੇਤਰ ਦੀ ਟੀਮ ਵੱਲੋਂ ਸਾਂਝੇ ਤੌਰ ’ਤੇ ਰੀਲੀਜ਼ ਕੀਤਾ ਗਿਆ। ਡਾ. ਜੀਡੀ ਗੁਪਤਾ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਇਸ ਕਾਨਫਰੰਸ ਵਿਚ ਵੱਧ ਤੋਂ ਵੱਧ ਭਾਗੀਦਾਰੀ ਕਰਕੇ ਇਸ ਨੂੰ ਸਫ਼ਲ ਬਣਾਇਆ ਜਾਵੇ। ਤਿੰਨ ਦਿਨ ਚੱਲਣ ਵਾਲੀ ਇਸ ਅੰਤਰਰਾਸ਼ਟਰੀ ਕਾਨਫਰੰਸ ਵਿਚ 20 ਤੋਂ ਵੱਧ ਅੰਤਰਰਾਸ਼ਟਰੀ ਸਪੀਕਰ ਸ਼ਮੂਲੀਅਤ ਕਰਨਗੇ। ਇਸ ਤੋਂ ਇਲਾਵਾ ਦੇਸ਼ ਦੇ ਹਰ ਸੂਬੇ ਤੋਂ ਲਗਭਗ 3 ਹਜ਼ਾਰ ਫਾਰਮੇਸੀ ਖ਼ੇਤਰ ਨਾਲ ਸਬੰਧਤ ਵਿਅਕਤੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਕਾਨਫਰੰਸ ਨੂੰ ਸ਼ਾਨਦਾਰ ਅਤੇ ਯਾਦਗਾਰ ਬਣਾਉਣ ਲਈ ਸੰਸਥਾ ਵੱਲੋਂ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।