ਆਈਐੱਸਐੱਫ ਕਾਲਜ ਆਫ ਫਾਰਮੇਸੀ ਦੇ ਅਧਿਆਪਕ ਸਨਮਾਨਿਤ ਸੂਬੇ ਦੀ ਪ੍ਰਮੁੱਖਸੂਬੇ ਦੀ ਪ੍ਰਮੁੱਖ
Publish Date: Sat, 03 Oct 2026 08:12 PM (IST)
Updated Date: Sun, 04 Oct 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮੋਗਾ : ਪ੍ਰਮੁੱਖ ਵਿੱਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ ਫਾਰਮੇਸੀ ਦੇ ਅਧਿਆਪਕਾਂ ਨੇ ਨਵੀਂ ਦਿੱਲੀ ਵਿਖੇ ਹਾਲ ਹੀ ਵਿਚ ਕਰਵਾਏ ਗਏ ਨੈਸ਼ਨਲ ਫਾਰਮਾ ਸਮਿਟ-2026 ਵਿਚ ਵੱਖ-ਵੱਖ ਸ਼੍ਰੇਣੀਆਂ ਅਧੀਨ ਸਨਮਾਨ ਹਾਸਲ ਕਰਕੇ ਸੰਸਥਾ ਦਾ ਮਾਣ ਵਧਾਇਆ। ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਫਾਰਮ ਡੀ ਵਿਭਾਗ ਦੇ ਮੁਖੀ ਡਾ. ਸੌਰਭ ਕੋਸੇ ਨੇ ਕਨਵੀਨਰ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਡਾ. ਵਿਵੇਕ ਅਸਾਠੀ ਨੂੰ ‘ਪ੍ਰੋ. ਭੂਪੇਸ਼ ਵਰਮਾ ਮੈਮੋਰੀਅਲ ਬੈਸਟ ਟੀਚਰ ਐਵਾਰਡ’, ਡਾ. ਸੰਤ ਕੁਮਾਰ ਵਰਮਾ ਨੂੰ ‘ਪ੍ਰੋ. ਜੈਰਾਮ ਪਟੇਲ ਮੈਮੋਰੀਅਲ ਇਨੋਵੇਟਿਡ ਟੀਚਰ ਐਵਾਰਡ’ ਅਤੇ ਡਾ. ਮੁਹੰਮਦ ਹਨੀਫ ਨੂੰ ‘ਫਾਰਮਾਲੋਕ ਦੇਵਜੀਤ ਭੋਮਿਕ ਮੈਮੋਰੀਅਲ ਫਾਰਮਾ ਰਾਈਜ਼ਿੰਗ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਡਾ. ਬਾਲਕ ਦਾਸ ਕੁੜਮੀ ਨੂੰ ਐਕਸਪਰਟ ਓਰਲ ਪ੍ਰਜ਼ੈਂਟੇਸ਼ਨ ਅਤੇ ਡਾ. ਪ੍ਰੀਤੀ ਪਟੇਲ ਨੂੰ ਆਨਲਾਈਨ ਐਕਸਪਰਟ ਵਜੋਂ ਸਨਮਾਨਿਤ ਕੀਤਾ ਗਿਆ। ਉਤਕ੍ਰਿਸ਼ਟ ਕਾਰਜਾਂ ਲਈ ਡਾ. ਸਾਚੀ ਗੁਪਤਾ, ਡਾ. ਆਈਸ਼੍ਰੀ ਬੰਗਾ, ਡਾ. ਮੋਹਿਤ ਯਾਦਵ ਅਤੇ ਡਾ. ਹੇਮੀਲਾਊਨ ਸਿੰਡਈ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਗੈਸਟ ਆਫ ਆਨਰ ਵਜੋਂ ਕਾਨਫਰੰਸ ਵਿੱਚ ਸ਼ਿਰਕਤ ਕੀਤੀ। ਸੰਸਥਾ ਦੇ ਚੇਅਰਮੈਨ ਪ੍ਰਵੀਣ ਗਰਗ ਨੇ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਅਧਿਆਪਨ ਅਤੇ ਖੋਜ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਦਾ ਹਰੇਕ ਅਧਿਆਪਕ ਅਤੇ ਵਿਦਿਆਰਥੀ ਆਪਣੀ ਭੂਮਿਕਾ ਬਾਖੂਬੀ ਨਿਭਾ ਰਿਹਾ ਹੈ। ਇਸ ਉਪਲਬਧੀ ਤੇ ਨੈਸ਼ਨਲ ਫਾਰਮਾ ਸਮਿਟ-2026 ਦੇ ਕਨਵੀਨਰ ਡਾ. ਸੌਰਭ ਕੋਸੇ ਅਤੇ ਸਨਮਾਨਿਤ ਹੋਏ ਸਮੂਹ ਅਧਿਆਪਕਾਂ ਨੂੰ ਸੰਸਥਾ ਦੇ ਚੇਅਰਮੈਨ ਪ੍ਰਵੀਣ ਗਰਗ, ਸਕੱਤਰ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਆਈਐੱਸਐੱਫਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਡੀਨ ਐਗਜ਼ਾਮੀਨੇਸ਼ਨ ਇੰਜੀ. ਜਸਪ੍ਰੀਤ ਇੰਦਰ ਸਿੰਘ, ਡੀਨ ਸਟੂਡੈਂਟ ਵੈਲਫੇਅਰ ਡਾ. ਜੀਐੱਸ ਸ਼ਰਮਾ, ਡੀਨ ਆਰਐੱਨਡੀ ਡਾ. ਸ਼ਮਸ਼ੇਰ ਸਿੰਘ, ਡੀਨ ਆਈਕਿਊਏਸੀ ਡਾ. ਸਿੱਧਾਰਥ ਮਹਿਨ ਅਤੇ ਸਮੂਹ ਫੈਕਲਟੀ ਮੈਂਬਰਾਂ ਨੇ ਵਧਾਈ ਦਿੱਤੀ।