- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈ ਐੱਸ ਐੱਫ ਕਾਲਜ

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਆਈਐੱਸਐੱਫ ਕਾਲਜ ਆਫ ਫਾਰਮੇਸੀ, ਮੋਗਾ ਵਿਖੇ ਗਣੇਸ਼ ਚਤੁਰਥੀ ਦੇ ਮੌਕੇ ਸਥਾਪਿਤ ਕੀਤੀ ਗਈ ਗਣਪਤੀ ਮਹਾਰਾਜ ਜੀ ਦੀ ਮੂਰਤੀ ਦਾ ਸ਼ਰਧਾ ਅਤੇ ਭਗਤੀ ਭਾਵ ਨਾਲ ਵਿਸਰਜਨ ਕੀਤਾ ਗਿਆ। ਇਸ ਮੌਕੇ ਮੰਦਰ ਵਿਖੇ ਵਿਸ਼ੇਸ਼ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਗਣਪਤੀ ਬੱਪਾ ਦੀ ਵਿਦਾਈ ਮੌਕੇ ਕਾਲਜ ਕੈਂਪਸ ਵਿੱਚ ਭਗਤੀਮਈ ਮਾਹੌਲ ਦੇਖਣ ਨੂੰ ਮਿਲਿਆ। ਕਾਲਜ ਦੇ ਅਧਿਆਪਕਾਂ, ਸਟਾਫ ਅਤੇ ਵਿਦਿਆਰਥੀਆਂ ਨੇ “ਗਣਪਤੀ ਬੱਪਾ ਮੋਰਿਆ, ਅਗਲੇ ਬਰਸ ਤੂੰ ਜਲਦੀ ਆ” ਦੇ ਜੈਕਾਰਿਆਂ ਨਾਲ ਗਣਪਤੀ ਮਹਾਰਾਜ ਜੀ ਨੂੰ ਭਾਵਪੂਰਵਕ ਵਿਦਾਈ ਦਿੱਤੀ। ਵਿਸਰਜਨ ਤੋਂ ਪਹਿਲਾਂ ਮੰਦਰ ਪ੍ਰਿਸਰ ਵਿੱਚ ਪੰਡਿਤ ਰਾਮ ਚੰਦਰ ਸ਼ਰਮਾ ਦੀ ਅਗਵਾਈ ਹੇਠ ਵਿਧੀ-ਵਿਧਾਨ ਅਨੁਸਾਰ ਪੂਜਾ-ਅਰਚਨਾ ਕੀਤੀ ਗਈ। ਇਸ ਦੌਰਾਨ ਗਣਪਤੀ ਮਹਾਰਾਜ ਜੀ ਨੂੰ ਭੋਗ ਲਗਾਇਆ ਗਿਆ ਅਤੇ ਸਮੂਹ ਹਾਜ਼ਰ ਸੰਗਤ ਨੇ ਪਰਿਵਾਰ, ਕਾਲਜ ਅਤੇ ਸਮਾਜ ਦੀ ਸੁੱਖ-ਸਮ੍ਰਿੱਧੀ, ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਉਪਰੰਤ ਗਣਪਤੀ ਮਹਾਰਾਜ ਜੀ ਦੀ ਮੂਰਤੀ ਨੂੰ ਸ਼ਰਧਾਪੂਰਵਕ ਵਿਸਰਜਨ ਲਈ ਫਿਰੋਜ਼ਸ਼ਾਹ ਨਹਿਰ ਵੱਲ ਰਵਾਨਾ ਕੀਤਾ ਗਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਗਣਪਤੀ ਉਤਸਵ ਰਾਹੀਂ ਵਿਦਿਆਰਥੀਆਂ ਨੂੰ ਧਾਰਮਿਕ ਸੰਸਕਾਰਾਂ, ਭਾਰਤੀ ਸੱਭਿਆਚਾਰ ਅਤੇ ਸਮਾਜਿਕ ਮੁੱਲਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਕਾਲਜ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਕਿਹਾ ਕਿ ਗਣਪਤੀ ਮਹਾਰਾਜ ਜੀ ਦੇ ਆਗਮਨ ਤੋਂ ਲੈ ਕੇ ਵਿਸਰਜਨ ਤੱਕ ਕਾਲਜ ਕੈਂਪਸ ਵਿੱਚ ਸ਼ਰਧਾ ਅਤੇ ਭਗਤੀ ਦਾ ਮਾਹੌਲ ਬਣਿਆ ਰਿਹਾ। ਵਿਦਿਆਰਥੀਆਂ ਅਤੇ ਸਟਾਫ ਨੇ ਪੂਰੇ ਉਤਸ਼ਾਹ ਨਾਲ ਧਾਰਮਿਕ ਸਮਾਗਮ ਵਿੱਚ ਭਾਗ ਲਿਆ। ਉਨ੍ਹਾਂ ਕਿਹਾ ਕਿ ਗਣਪਤੀ ਬੱਪਾ ਅੱਗੇ ਸਾਰਿਆਂ ਦੇ ਉਜਵਲ ਭਵਿੱਖ ਅਤੇ ਮੰਗਲਮਈ ਜੀਵਨ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸਕੱਤਰ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਆਈਐੱਸਐੱਫਸੀਪੀਆਰ. ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਡੀਨ ਐਗਜ਼ਾਮੀਨੇਸ਼ਨ ਇੰਜੀ. ਜਸਪ੍ਰੀਤ ਇੰਦਰ ਸਿੰਘ, ਡੀਨ ਸਟੂਡੈਂਟ ਵੈਲਫੇਅਰ ਡਾ. ਜੀਐੱਸ ਸ਼ਰਮਾ, ਡਾ. ਸ਼ਮਸ਼ੇਰ ਸਿੰਘ, ਡਾ. ਬਾਲਕ ਦਾਸ, ਡਾ. ਭੀਮਾਕਿਰਣ, ਡਾ. ਸੰਤ ਕੁਮਾਰ ਵਰਮਾ, ਡਾ. ਵਿਵੇਕ ਅਸਾਠੀ, ਡਾ. ਪ੍ਰੀਤੀ ਪਟੇਲ, ਡਾ. ਨਿਧੀ ਗੁਪਤਾ, ਡਾ. ਸ਼ੁਭਮ ਸਿੰਘ, ਡਾ. ਸ਼ੁਭਮ ਠਾਕੁਰ, ਡਾ. ਅਮਨਦੀਪ ਸਿੰਘ, ਸਾਨੀਆ ਗਰੋਵਰ, ਡਾ. ਸਿੱਧਾਰਥ ਮਹਿਨ, ਸੀਮਾ ਬਰਾੜ ਸਮੇਤ ਕਾਲਜ ਦੇ ਅਧਿਆਪਕ, ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।