- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਆਮ ਸੇਵਾ ਸੋਸਾਇਟੀ ਰਜਿ: ਮੋਗਾ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਸ਼ਿਆਮ ਸੇਵਾ ਸੋਸਾਇਟੀ ਰਜਿ: ਮੋਗਾ ਵੱਲੋਂ 20 ਨਵੰਬਰ ਨੂੰ ਦੇਵ ਉਠਨੀ ਇਕਾਦਸ਼ੀ ਦੇ ਸ਼ੁਭ ਮੌਕੇ ’ਤੇ ਸ਼੍ਰੀ ਸ਼ਿਆਮ ਮੰਦਰ ਜਲੰਧਰ ਕਲੋਨੀ ਗਲੀ ਨੰਬਰ-3 ਪੁਰਾਣਾ ਕੋਟਕਪੂਰਾ ਰੋਡ ਵਿਖੇ ਸ਼੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦਾ ਜਨਮਉਤਸਵ ਸੰਕੀਰਤਨ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਸਬੰਧੀ ਸੰਕੀਰਤਨ ਦਾ ਪਵਿੱਤਰ ਸੱਦਾ ਪੱਤਰ ਸੋਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ ਵੱਲੋਂ ਮੰਦਰ ਲਾਲ ਦੁਆਰਾ ਦੇ ਚੇਅਰਮੈਨ ਰਾਜਿੰਦਰ ਵਧਵਾ, ਗ੍ਰੇਟ ਪੰਜਾਬ ਪ੍ਰਿੰਟਰ ਦੇ ਐੱਮਡੀ ਨਵੀਨ ਸਿੰਗਲਾ, ਉਨ੍ਹਾਂ ਦੇ ਪੁੱਤਰ ਲਵਿਸ਼ ਸਿੰਗਲਾ, ਮੰਗਤ ਰਾਏ ਸ਼ਰਮਾ ਅਤੇ ਦੇਵ ਕੁਮਾਰ ਦੇਵ ਬ੍ਰਦਰ ਨੂੰ ਭੇਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ 20 ਨਵੰਬਰ ਨੂੰ ਹੋਣ ਵਾਲੇ ਸੰਕੀਰਤਨ ਵਿਚ ਪਰਿਵਾਰ ਸਮੇਤ ਸ਼ਾਮਲ ਹੋ ਕੇ ਖਾਟੂ ਨਰੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਗਈ। ਕਮਲ ਸ਼ਰਮਾ ਨੇ ਦੱਸਿਆ ਕਿ ਸੰਕੀਰਤਨ ਵਾਲੇ ਦਿਨ ਮੰਦਰ ਦੇ ਵਿਹੜੇ ਨੂੰ ਬਹੁਤ ਹੀ ਸੁੰਦਰ ਅਤੇ ਆਕਰਸ਼ਕ ਢੰਗ ਨਾਲ ਸਜਾਇਆ ਜਾਵੇਗਾ। ਮੰਦਰ ’ਚ ਅਖੰਡ ਜੋਤ ਜਗਾਈ ਜਾਵੇਗੀ ਅਤੇ ਪ੍ਰਸਿੱਧ ਸੰਕੀਰਤਨ ਮੰਡਲੀਆਂ ਵੱਲੋਂ ਬਾਬਾ ਸ਼ਿਆਮ ਦਾ ਗੁਣਗਾਨ ਕੀਤਾ ਜਾਵੇਗਾ। ਇਸ ਉਪਰੰਤ ਸ਼ਰਧਾਲੂਆਂ ਲਈ ਅਤੁੱਟ ਲੰਗਰ ਅਤੇ ਮਹਾਂਪ੍ਰਸਾਦ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਨੂੰ ਸ਼ਾਨਦਾਰ ਅਤੇ ਸਫ਼ਲ ਬਣਾਉਣ ਲਈ ਸੋਸਾਇਟੀ ਦੇ ਸਾਰੇ ਮੈਂਬਰਾਂ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਲਗਾ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।