ਨਗਰ ਨਿਗਮ ਮੋਗਾ ਦੇ ਮੇਅਰ ਪ੍ਰਵੀਨ ਸ਼ਰਮਾ ਨੂੰ ਸੱਦਾ ਪੱਤਰ ਭੇਟ
ਮੋਗਾ ਨਗਰ ਨਿਗਮ ਦੇ ਮੇਅਰ
Publish Date: Wed, 18 Feb 2026 03:28 PM (IST)
Updated Date: Thu, 19 Feb 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਮੋਗਾ ਨਗਰ ਨਿਗਮ ਦੇ ਮੇਅਰ ਪ੍ਰਵੀਨ ਕੁਮਾਰ ਸ਼ਰਮਾ ਨੂੰ 21 ਫਰਵਰੀ ਤੋਂ 1 ਮਾਰਚ ਤੱਕ ਜਲੰਧਰ ਕਲੋਨੀ ਦੇ ਸ਼ਿਆਮ ਮੰਦਰ ਵਿਖੇ ਹੋਣ ਵਾਲੇ 14ਵੇਂ ਫਾਲਗੁਨ ਮਹਾਉਤਸਵ ਲਈ ਸ਼ਿਆਮ ਸੇਵਾ ਸੁਸਾਇਟੀ ਵੱਲੋਂ ਸੱਦਾ ਪੱਤਰ ਭੇਟ ਕੀਤਾ ਗਿਆ। ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਸਕੱਤਰ ਭੂਸ਼ਣ ਗਰਗ ਰਾਜੂ ਸਾਬਕਾ ਕੌਂਸਲਰ ਅਤੇ ਭੁਪੇਸ਼ ਸ਼ਰਮਾ ਨੇ ਸੱਦਾ ਪੱਤਰ ਭੇਟ ਕੀਤਾ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਅਜੇ ਗਰਗ, ਸੰਸਥਾਪਕ ਕਮਲ ਸ਼ਰਮਾ, ਪ੍ਰਧਾਨ ਵਿਨੋਦ ਪੋਪਲੀ, ਸਕੱਤਰ ਭੂਸ਼ਣ ਗਰਗ ਅਤੇ ਵਿੱਤ ਸਕੱਤਰ ਚੰਦਰਮੋਹਨ ਸਹਿਗਲ ਨੇ ਐਲਾਨ ਕੀਤਾ ਕਿ ਸੁਸਾਇਟੀ 21 ਫਰਵਰੀ ਤੋਂ 1 ਮਾਰਚ ਤੱਕ ਸ਼ਿਆਮ ਬਾਬਾ ਜੀ ਦਾ 14ਵਾਂ ਫਾਲਗੁਨ ਮਹਾਉਤਸਵ ਸੰਕੀਰਤਨ ਨਾਲ ਮਨਾਏਗੀ। ਭਗਵਾਨ ਦੀ ਇੱਛਾ ਤੱਕ ਮੰਦਰ ਵਿਚ ਰੋਜ਼ਾਨਾ ਸ਼ਾਮ 6 ਵਜੇ ਤੋਂ ਸੰਕੀਰਤਨ ਕੀਤਾ ਜਾਵੇਗਾ। ਇਸ ਫਾਲਗੁਨ ਮਹਾਉਤਸਵ ਦੌਰਾਨ ਸ਼ਿਆਮ ਬਾਬਾ ਦਾ ਵਿਸ਼ਾਲ ਦਰਬਾਰ, ਬ੍ਰਹਮ ਸ਼ਿੰਗਾਰ ਅਤੇ ਛਪੰਜ ਭੇਟਾਂ ਖਿੱਚ ਦਾ ਕੇਂਦਰ ਹੋਣਗੀਆਂ। ਸੰਕੀਰਤਨ ਦੌਰਾਨ ਲੰਗਰ ਪ੍ਰਸ਼ਾਦ ਲਗਾਤਾਰ ਵੰਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਜਨ ਗਾਇਕ ਮਹਾਉਤਸਵ ਵਿਚ ਰੋਜ਼ਾਨਾ ਸ਼ਿਆਮ ਬਾਬਾ ਦੀ ਮਹਿਮਾ ਗਾਉਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਫਾਲਗੁਨ ਮਹਾਉਤਸਵ ਵਿਚ ਸ਼ਾਮਲ ਹੋਣ ਅਤੇ ਸ਼ਿਆਮ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।