ਸੰਕੀਰਤਨ ਸਮਾਰੋਹ ਦਾ ਸੱਦਾ ਪੱਤਰ ਭੇਟ ਕੀਤਾ ਸ਼ਹਿਰ ਦੀ ਜਲੰਧਰ ਕਲੋਨੀ ਸਥਿਤ ਸ੍ਰੀ ਸ਼ਿਆਮ
Publish Date: Thu, 05 Nov 2026 03:30 PM (IST)
Updated Date: Thu, 05 Nov 2026 03:32 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਸ਼ਹਿਰ ਦੀ ਜਲੰਧਰ ਕਲੋਨੀ ਸਥਿਤ ਸ੍ਰੀ ਸ਼ਿਆਮ ਮੰਦਰ ਵਿਖੇ 20 ਨਵੰਬਰ ਨੂੰ ਕਰਵਾਏ ਜਾਣ ਵਾਲੇ ਸ੍ਰੀ ਸ਼ਿਆਮ ਪ੍ਰਭੂ ਦੇ ਜਨਮ ਉਤਸਵ ਸੰਕੀਰਤਨ ਸਮਾਰੋਹ ਨੂੰ ਲੈ ਕੇ ਤਿਆਰੀਆਂ ਅਤੇ ਧਾਰਮਿਕ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਇਸੇ ਲੜੀ ਤਹਿਤ ਸਮਾਰੋਹ ਦੇ ਪ੍ਰਬੰਧਕਾਂ ਵੱਲੋਂ ਸ੍ਰੀ ਸਾਲਾਸਰ ਧਾਮ, ਮੋਗਾ ਵਿਖੇ ਪਹੁੰਚ ਕੇ ਮੰਦਰ ਪ੍ਰਬੰਧਕਾਂ ਅਤੇ ਪੁਜਾਰੀਆਂ ਨੂੰ ਸੱਦਾ ਪੱਤਰ ਭੇਟ ਕਰਕੇ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਸ੍ਰੀ ਸਾਲਾਸਰ ਧਾਮ ਦੇ ਮੁੱਖ ਸੇਵਾਦਾਰ ਰਾਜੀਵ ਬਾਂਸਲ, ਯਕੀਨ ਕੁਮਾਰ, ਵੈਭਵ ਸਿੰਗਲਾ, ਨਰੇਸ਼ ਖੰਨਾ, ਰਾਜੀਵ ਟਾਂਗੜੀ, ਹੁਕਮ ਚੰਦ ਅਤੇ ਧੀਰਜ ਕੁਮਾਰ ਜੈਨ ਨੂੰ ਵਿਧੀਵਤ ਤੌਰ ਤੇ ਸੱਦਾ ਪੱਤਰ ਸੌਂਪਿਆ ਗਿਆ। ਇਸ ਤੋਂ ਇਲਾਵਾ ਮੰਦਰ ਦੇ ਪੁਜਾਰੀ ਪੰਡਿਤ ਜੈ ਨਾਰਾਇਣ ਅਤੇ ਪੰਡਿਤ ਸੁਰਿੰਦਰ ਸ਼ੁਕਲਾ ਨੂੰ ਵੀ ਸ੍ਰੀ ਸ਼ਿਆਮ ਪ੍ਰਭੂ ਦੇ ਜਨਮ ਉਤਸਵ ਸੰਕੀਰਤਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ, ਸ਼ਿਆਮ ਭਗਤਾਂ ਅਤੇ ਸ਼ਰਧਾਲੂਆਂ ਨੂੰ ਸਮਾਰੋਹ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ 20 ਨਵੰਬਰ ਨੂੰ ਸਵੇਰੇ 9 ਵਜੇ ਨਵਗ੍ਰਹਿ ਪੂਜਨ ਨਾਲ ਧਾਰਮਿਕ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਬਾਅਦ ਸਵੇਰੇ 9:30 ਵਜੇ ਸ੍ਰੀ ਸ਼ਿਆਮ ਪ੍ਰਭੂ ਦੇ ਸ਼ੀਸ਼ ਇਸ਼ਨਾਨ ਅਤੇ ਪੂਜਨ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਸਵੇਰੇ 10 ਵਜੇ ਨਿਸ਼ਾਨ ਪੂਜਨ ਕੀਤਾ ਜਾਵੇਗਾ। ਦਿਨ ਭਰ ਧਾਰਮਿਕ ਪਰੰਪਰਾਵਾਂ ਅਨੁਸਾਰ ਪੂਜਾ-ਅਰਚਨਾ ਅਤੇ ਹੋਰ ਪ੍ਰੋਗਰਾਮ ਕਰਵਾਏ ਜਾਣਗੇ, ਉੱਥੇ ਹੀ ਸ਼ਾਮ 6 ਵਜੇ ਸ੍ਰੀ ਸ਼ਿਆਮ ਪ੍ਰਭੂ ਦੇ ਵਿਸ਼ਾਲ ਸੰਕੀਰਤਨ ਦੀ ਸ਼ੁਰੂਆਤ ਹੋਵੇਗੀ, ਜਿਸ ਵਿਚ ਸ਼ਰਧਾਲੂ ਭਜਨਾਂ ਰਾਹੀਂ ਬਾਬਾ ਦਾ ਗੁਣਗਾਨ ਕਰਕੇ ਆਪਣੀ ਹਾਜ਼ਰੀ ਲਗਵਾਉਣਗੇ।