- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਇਕੋ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਇਕੋ ਮਕਸਦ ਨਾਲ ਨਿਰੰਤਰ ਸੇਵਾ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜਦੋਂ ਸਮਰਪਣ, ਗਿਆਨ ਅਤੇ ਮਨੁੱਖਤਾ ਇਕੋ ਰਾਹ ’ਤੇ ਚੱਲਣ ਤਾਂ ਉਹ ਸਿਰਫ਼ ਇਕ ਡਾਕਟਰ ਨਹੀਂ ਸਗੋਂ ਇਕ ਸੰਸਥਾ ਬਣ ਜਾਂਦੇ ਹਨ। ਅਜਿਹਾ ਹੀ ਇਕ ਨਾਮ ਇਲੈਕਟਰੋਹੋਮਿਓਪੈਥੀ ਦੇ ਖੇਤਰ ਵਿਚ ਡਾ. ਜਗਤਾਰ ਸਿੰਘ ਸੇਖੋਂ ਹੈ ਜਿਸ ਨੇ ਆਪਣੇ 26 ਸਾਲਾਂ ਤੋਂ ਵੱਧ ਦੇ ਅਨੁਭਵ ਨਾਲ ਮਰੀਜ਼ਾਂ ਦਾ ਵਿਸ਼ਵਾਸ ਜਿੱਤਿਆ ਅਤੇ ਇਸ ਚਿਕਿਤਸਾ ਪ੍ਰਣਾਲੀ ਦੇ ਵਿਕਾਸ ਵਿਚ ਯੋਗਦਾਨ ਪਾਇਆ। ਡਾ. ਜਗਤਾਰ ਸਿੰਘ ਸੇਖੋਂ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਕ ਚਿਕਿਤਸਕ ਦੀ ਪਛਾਣ ਸਿਰਫ਼ ਉਸ ਦੀ ਡਿਗਰੀ ਨਾਲ ਨਹੀਂ ਸਗੋਂ ਉਸ ਦੀ ਸੇਵਾ, ਇਮਾਨਦਾਰੀ ਅਤੇ ਮਰੀਜ਼ ਪ੍ਰਤੀ ਸੰਵੇਦਨਸ਼ੀਲਤਾ ਨਾਲ ਹੁੰਦੀ ਹੈ। ਇਸੇ ਵਿਚਾਰਧਾਰਾ ਨਾਲ ਉਹ ਲੰਬੇ ਸਮੇਂ ਤੋਂ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ ਅਤੇ ਸਿਹਤ ਜਾਗਰੂਕਤਾ ਮੁਹਿੰਮਾਂ ਵਿਚ ਵੀ ਆਪਣਾ ਯੋਗਦਾਨ ਦੇ ਰਹੇ ਹਨ। ਡਾ ਜਗਤਾਰ ਸਿੰਘ ਸੇਖੋਂ ਤਿੰਨ ਦਹਾਕਿਆਂ ਦੀ ਯਾਤਰਾ ਦੌਰਾਨ ਉਨ੍ਹਾਂ ਨੇ ਇਲੈਕਟ੍ਰੋਹੋਮਿਓਪੈਥੀ ਦੇ ਖੇਤਰ ਵਿਚ ਲਗਾਤਾਰ ਅਧਿਐਨ, ਅਭਿਆਸ ਅਤੇ ਸੇਵਾ ਨੂੰ ਆਪਣਾ ਮੂਲ ਮੰਤਰ ਬਣਾਇਆ। ਉਨ੍ਹਾਂ ਦੀ ਕੋਸ਼ਿਸ਼ ਰਹੀ ਹੈ ਕਿ ਹਰ ਮਰੀਜ਼ ਨੂੰ ਸਨਮਾਨ, ਸਮਾਂ ਅਤੇ ਉਚਿਤ ਮਾਰਗਦਰਸ਼ਨ ਮਿਲੇ। ਇੱਥੇ ਦੱਸ ਦਈਏ ਕਿ ਸਿਹਤ ਖੇਤਰ ਵਿਚ ਕੀਤੀਆਂ ਸੇਵਾਵਾਂ ਲਈ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਸਨਮਾਨਿਤ ਹੋਣਾ ਡਾ. ਜਗਤਾਰ ਸਿੰਘ ਸੇਖੋਂ ਦੀ ਪੇਸ਼ੇਵਰ ਯਾਤਰਾ ਦਾ ਇਕ ਮਹੱਤਵਪੂਰਨ ਮੀਲ ਪੱਥਰ ਹੈ। ਇਹ ਸਨਮਾਨ ਉਨ੍ਹਾਂ ਦੇ ਸਮਰਪਣ ਅਤੇ ਲੋਕ ਸੇਵਾ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਡਾ. ਜਗਤਾਰ ਸਿੰਘ ਸੇਖੋਂ ਇੰਸਟੀਚਿਊਟ ਆਫ ਇਲੈਕਟ੍ਰੋਹੋਮਿਓਪੈਥੀ ਰਿਸਰਚ ਐਂਡ ਐਜੂਕੇਸ਼ਨ ਨਾਲ ਜੁੜੇ ਹੋਏ ਹਨ, ਜਿੱਥੇ ਉਹ ਇਲੈਕਟਰੋਹੋਮਿਓਪੈਥੀ ਦੀ ਸਿੱਖਿਆ, ਖੋਜ ਅਤੇ ਪੇਸ਼ੇਵਰ ਵਿਕਾਸ ਲਈ ਆਪਣਾ ਯੋਗਦਾਨ ਦੇ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਵੀ ਚਿਕਿਤਸਾ ਪ੍ਰਣਾਲੀ ਦੀ ਮਜ਼ਬੂਤੀ ਲਗਾਤਾਰ ਖੋਜ, ਸਿੱਖਿਆ ਅਤੇ ਨੈਤਿਕ ਅਭਿਆਸ ਨਾਲ ਆਉਂਦੀ ਹੈ। ਡਾ. ਜਗਤਾਰ ਸਿੰਘ ਸੇਖੋਂ ਨੌਜਵਾਨ ਡਾਕਟਰਾਂ ਨੂੰ ਕੇਵਲ ਇਲਾਜ ਹੀ ਨਹੀਂ ਸਗੋਂ ਨਿਰੰਤਰ ਸਿੱਖਣ, ਖੋਜ ਕਰਨ ਅਤੇ ਮਰੀਜ਼-ਕੇਂਦਰਿਤ ਸੋਚ ਅਪਣਾਉਣ ਲਈ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਚਿਕਿਤਸਾ ਦਾ ਅਸਲ ਮਕਸਦ ਮਨੁੱਖੀ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਲਿਆਉਣਾ ਹੈ। ਡਾ ਜਗਤਾਰ ਸਿੰਘ ਸੇਖੋਂ ਦਾ ਟੀਚਾ ਇਲੈਕਟਰੋਹੋਮਿਓਪੈਥੀ ਦੇ ਖੇਤਰ ਵਿਚ ਸਿੱਖਿਆ, ਖੋਜ ਅਤੇ ਜਨ-ਜਾਗਰੂਕਤਾ ਨੂੰ ਹੋਰ ਮਜ਼ਬੂਤ ਕਰਨਾ ਹੈ, ਤਾਂ ਜੋ ਇਹ ਖੇਤਰ ਹੋਰ ਜ਼ਿੰਮੇਵਾਰ ਅਤੇ ਪੇਸ਼ੇਵਰ ਢੰਗ ਨਾਲ ਅੱਗੇ ਵਧੇ।