- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਚਨਾਤਮਿਕਤਾ, ਨਵੀਂ ਸੋਚ ਅਤੇ ਡਿਜ਼ਿਟਲ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਰਚਨਾਤਮਿਕਤਾ, ਨਵੀਂ ਸੋਚ ਅਤੇ ਡਿਜ਼ਿਟਲ ਪ੍ਰਭਾਵ ਦਾ ਜਸ਼ਨ ਮਨਾਉਂਦੇ ਹੋਏ ਸੀਟੀ ਯੂਨੀਵਰਸਿਟੀ ਨੇ ਇੰਫਲੂਐਂਸਰਜ਼ ਐਵਾਰਡਜ਼ 2026 ਦਾ ਸ਼ਾਨਦਾਰ ਆਯੋਜਨ ਕੀਤਾ। ਇਸ ਸਮਾਗਮ ਵਿਚ ਖ਼ੇਤਰ ਭਰ ਦੇ 30 ਤੋਂ ਵੱਧ ਪ੍ਰਸਿੱਧ ਕੰਟੈਂਟ ਕ੍ਰੀਏਟਰਾਂ, ਕਲਾਕਾਰਾਂ ਅਤੇ ਡਿਜ਼ਿਟਲ ਸ਼ਖ਼ਸੀਅਤਾਂ ਨੂੰ ਇੱਕੋ ਮੰਚ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਉਦੇਸ਼ ਸੋਸ਼ਲ ਮੀਡੀਆ ਰਾਹੀਂ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੇ ਕ੍ਰੀਏਟਰਾਂ ਦੀਆਂ ਉਪਲਬਧੀਆਂ ਦਾ ਸਨਮਾਨ ਕਰਨਾ ਸੀ। ਇਸ ਮੌਕੇ ਲੁਧਿਆਣਾ ਰੂਰਲ ਦੇ ਐੱਸਪੀ ਰਾਜਨ ਸ਼ਰਮਾ, ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਅਤੇ ਪ੍ਰਸਿੱਧ ਪੰਜਾਬੀ ਗਾਇਕ ਸਿੱਪੀ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੀ ਪ੍ਰੇਰਣਾਦਾਇਕ ਹਾਜ਼ਰੀ ਨੇ ਸਮਾਗਮ ਦੀ ਸ਼ੋਭਾ ਹੋਰ ਵੀ ਵਧਾ ਦਿੱਤੀ। ਇਸ ਦੌਰਾਨ ਐਂਟਰਟੇਨਮੈਂਟ ਕ੍ਰੀਏਟਰ, ਕਾਮੇਡੀ ਕ੍ਰੀਏਟਰ, ਡਾਂਸ ਕ੍ਰੀਏਟਰ, ਮਿਊਜ਼ਿਕ ਕ੍ਰੀਏਟਰ ਅਤੇ ਐਕਟਰ/ਪਰਫਾਰਮਰ ਕ੍ਰੀਏਟਰ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਡਿਜ਼ਿਟਲ ਕ੍ਰੀਏਟਰਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਕ੍ਰੀਏਟਰਾਂ ਨੇ ਸੋਸ਼ਲ ਮੀਡੀਆ ਨੂੰ ਮਨੋਰੰਜਨ, ਸਿੱਖਿਆ ਅਤੇ ਸਕਾਰਾਤਮਕ ਬਦਲਾਅ ਦਾ ਪ੍ਰਭਾਵਸ਼ਾਲੀ ਮਾਧਿਅਮ ਬਣਾਇਆ ਹੈ। ਸਨਮਾਨਿਤ ਹੋਣ ਵਾਲੇ ਪ੍ਰਮੁੱਖ ਇੰਫਲੂਐਂਸਰਾਂ ਵਿਚ ਸੈਮ ਨਰੂਲਾ, ਰੀਤ ਨਰੂਲਾ, ਸਾਜਨ ਜਗਪਾਲਪੁਰੀਆ, ਤਾਨਿਆ ਅਰੋੜਾ ਸੋਸ਼ਲ ਮੀਡੀਆ ਇੰਫਲੂਐਂਸਰ, ਜਸਨੂਰ ਧਵਨ ਐਂਕਰ, ਮੁਸਕਾਨ ਖਨੇਜਾ ਫਾਊਂਡਰ, ਔਰਾ ਬਾਇ ਮੁਸਕਾਨ, ਹਰਕੀਰਤ ਸਿੰਘ, ਕਰਮਨਜੋਤ ਸਿੰਘ ਚਾਈਲਡ ਆਰਟਿਸਟ ਅਤੇ ਪ੍ਰਿਸ਼ਾ ਸ਼ਰਮਾ ਪੀਹੂ ਜੀ ਚਾਈਲਡ ਆਰਟਿਸਟ ਸ਼ਾਮਲ ਰਹੇ। ਆਪਣੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੀ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਸੀਟੀ ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀ ਕ੍ਰੀਏਟਰ ਟਾਸਪਰ ਪ੍ਰਸਿੱਧ ‘ਮੋਗਾ ਮੋਗਾ ਗਾਇ’ ਅਤੇ ਸੁਰਭੀ ਨਰੂਲਾ ਫੈਸ਼ਨ ਇੰਫਲੂਐਂਸਰ ਨੂੰ ਵੀ ਡਿਜ਼ਿਟਲ ਕੰਟੈਂਟ ਖ਼ੇਤਰ ਵਿਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ। ਇਸ ਮੌਕੇ ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ, ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਕੋ-ਵਾਈਸ ਚੇਅਰਪਰਸਨ ਐਡਵੋਕੇਟ ਮੰਜਿੰਦਰ ਕੌਰ ਅਤੇ ਡਾਇਰੈਕਟਰ, ਡਿਪਾਰਟਮੈਂਟ ਆਫ ਸਟੂਡੈਂਟ ਵੈੱਲਫੇਅਰ, ਇੰਜੀ. ਦਵਿੰਦਰ ਸਿੰਘ ਸਮੇਤ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਨੇ ਸਾਰੇ ਕ੍ਰੀਏਟਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਡਿਜ਼ਿਟਲ ਮਾਧਿਅਮਾਂ ਰਾਹੀਂ ਸਕਾਰਾਤਮਕ ਸੋਚ ਅਤੇ ਸਮਾਜਿਕ ਬਦਲਾਅ ਨੂੰ ਉਤਸ਼ਾਹਿਤ ਕਰਨ ਵਿਚ ਉਨ੍ਹਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਅੱਜ ਦੇ ਡਿਜ਼ਿਟਲ ਯੁੱਗ ਵਿਚ ਕੰਟੈਂਟ ਕ੍ਰੀਏਟਰ ਨਵੀਂ ਪੀੜ੍ਹੀ ਦੇ ਕਹਾਣੀਕਾਰ ਹਨ। ਉਹ ਆਪਣੇ ਵਿਚਾਰਾਂ, ਰਚਨਾਤਮਕਤਾ ਅਤੇ ਨਵੀਂ ਸੋਚ ਰਾਹੀਂ ਸਮਾਜ ਨੂੰ ਨਵੀਂ ਦਿਸ਼ਾ ਦੇ ਰਹੇ ਹਨ। ਸੀਟੀ ਯੂਨੀਵਰਸਿਟੀ ਨੂੰ ਮਾਣ ਹੈ ਕਿ ਉਹ ਅਜਿਹੇ ਪ੍ਰਤਿਭਾਸ਼ਾਲੀ ਕ੍ਰੀਏਟਰਾਂ ਦਾ ਸਨਮਾਨ ਕਰ ਰਹੀ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਰਵਾਇਤੀ ਕਰੀਅਰ ਤੋਂ ਅੱਗੇ ਵੱਧ ਕੇ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰ ਰਹੀ ਹੈ। ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਡਿਜ਼ਿਟਲ ਕ੍ਰੀਏਟਰ ਭਾਈਚਾਰਾ ਅੱਜ ਦੀ ਸੰਸਕ੍ਰਿਤੀ ਅਤੇ ਭਵਿੱਖ ਦੇ ਮੌਕਿਆਂ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ।