ਕਿਸਾਨ ਰੈਲੀ ਦੀ ਤਿਆਰੀ ਸਬੰਧੀ ਕੀਤੀ ਲਾਮਬੰਦੀ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ
Publish Date: Sat, 04 Apr 2026 04:18 PM (IST)
Updated Date: Sun, 05 Apr 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਧਰਮਕੋਟ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਹੋਈ। ਮੀਟਿੰਗ 'ਚ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੀਤ ਪ੍ਰਧਾਨ ਮੋਹਨ ਸਿੰਘ ਜੀਂਦੜਾ, ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ, ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਕਾਦਰ ਵਾਲਾ, ਸੂਬਾ ਆਗੂ ਇਕਬਾਲ ਸਿੰਘ ਗਲੋਟੀ, ਸੂਬਾ ਆਗੂ ਗੁਰਜੰਟ ਸਿੰਘ ਗਗੜਾ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਚੋਟੀਆਂ ਖੁਰਦ, ਪਿਸ਼ੋਰਾ ਸਿੰਘ ਬਲਾਕ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਜਸਵੰਤ ਸਿੰਘ ਪੰਡੋਰੀ ਨੇ ਕਿਹਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹਾਂ ਕਿਸਾਨ ਰੈਲੀ ਫਿਰੋਜ਼ਪੁਰ ਰੋਡ ਵਿੰਡਸਰ ਪੈਲਸ ਮੋਗਾ ਵਿਚ 10 ਅਪ੍ਰੈਲ ਨੂੰ ਹੋ ਰਹੀ ਹੈ ਜਿਸ ਵਿਚ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਤੋਂ ਇਲਾਵਾ ਰਾਸ਼ਟਰੀ ਆਗੂ ਯੁੱਧਵੀਰ, ਡਾ ਪਿਆਰੇ ਲਾਲ ਗਰਗ, ਡਾ ਅਮਰਦੀਪ ਸਿੰਘ ਚੀਮਾ, ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਸੰਬੋਧਨ ਕਰਨਗੇ। ਇਸ ਰੈਲੀ ਦੌਰਾਨ ਵੱਡੀ ਗਿਣਤੀ ਕਿਸਾਨ ਆਗੂ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕਿਸਾਨਾਂ ਪ੍ਰਤੀ ਰਵਾਇਆ ਨਿੰਦਣਯੋਗ ਹੈ ਕਿਉਕਿ ਕੇਂਦਰ ਅਤੇ ਰਾਜ ਸਰਕਾਰਾਂ ਕਿਸਾਨੀ ਮਸਲੇ ਹੱਲ ਕਰਨ ਚ ਨਿਕਾਮ ਹਨ, ਜਿਸ ਲਈ ਵੱਡੀ ਗਿਣਤੀ ਕਿਸਾਨ ਸਰਕਾਰਾਂ ਦੇ ਜ਼ਬਰ ਖਿਲਾਫ ਇਕੱਠੇ ਹੋਣਗੇ। ਇਸ ਮੌਕੇ ਕੁਲਵੰਤ ਸਿੰਘ ਮੁੰਡੀ ਜਮਾਲ, ਮੇਜਰ ਸਿੰਘ ਸ਼ਾਹ ਵਾਲਾ, ਅਰਬੇਲ ਸਿੰਘ, ਆਤਮਾ ਸਿੰਘ, ਜਗਤਾਰ ਸਿੰਘ, ਚਮਕੌਰ ਸਿੰਘ ਗਗੜਾ, ਪ੍ਰਕਾਸ਼ ਸਿੰਘ, ਬਲਦੇਵ ਸਿੰਘ ਬੂਟਾ ਸਿੰਘ ਨਛੱਤਰ ਸਿੰਘ,ਰੇਸ਼ਮ ਸਿੰਘ, ਓਕਾਰ ਸਿੰਘ, ਸੁਖਦੇਵ ਸਿੰਘ, ਗੁਰਮੇਲ ਸਿੰਘ, ਬਰਾੜ ਸਿੰਘ, ਬਲਵੰਤ ਸਿੰਘ,ਟਹਿਲ ਸਿੰਘ, ਜਗਦੇਵ ਸਿੰਘ, ਜਗਸੀਰ ਸਿੰਘ, ਕਰਮਜੀਤ ਸਿੰਘ, ਨੰਬਰਦਾਰ ਅੰਮ੍ਰਿਤਪਾਲ ਸਿੰਘ, ਮੁਖਤਿਆਰ ਸਿੰਘ, ਚਮਕੌਰ ਸਿੰਘ, ਮਹਿੰਦਰ ਸਿੰਘ, ਜਨਰਲ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਹਰਵਿੰਦਰ ਸਿੰਘ, ਦਰਸ਼ਨ ਵੀਰ ਸਿੰਘ, ਸੁਖਮਨਦੀਪ ਸਿੰਘ, ਜਗਰਾਜ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ ਡਰੋਲੀ,ਗੁਰਜੰਤ ਸਿੰਘ, ਕੁਲਵੰਤ ਸਿੰਘ, ਸਹਿਜਦੀਪ ਸਿੰਘ, ਅਮਰੀਕ ਸਿੰਘ, ਅਮਰਦੀਪ ਸਿੰਘ ਆਦਿ ਹੋਰ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ।