
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੋਗਾ ਸੰਜੀਤ ਸਿੰਘ ਸੰਨੀ ਗਿੱਲ ਦੀ ਅਗਵਾਈ ਵਿਚ ਦੇਸ਼ ਦਾ 80ਵਾਂ ਸੁਤੰਤਰਤਾ ਦਿਵਸ ਹਲਕਾ ਮੋਗਾ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਸੀਨੀਅਰ ਆਗੂਆਂ ਵਿਚ ਐਡਵੋਕੇਟ ਵਿਜੇ ਧੀਰ, ਰਾਜਵੰਤ ਸਿੰਘ ਮਾਹਲਾ, ਰਣਜੀਤ ਸਿੰਘ ਭਾਊ, ਗੋਵਰਧਨ ਪੋਪਲੀ, ਮਨਜੀਤ ਸਿੰਘ ਧੰਮੂ, ਚਰਨਜੀਤ ਸਿੰਘ ਝੰਡੇਆਣਾ, ਸੁਖਬੀਰ ਸਿੰਘ ਗਿੱਲ, ਜੋਏਦੀਪ ਸ਼ਰਮਾ, ਸੁਖਚੈਨ ਸਿੰਘ ਰਾਮੂੰਵਾਲੀਆ, ਕੁਲਦੀਪ ਸਿੰਘ ਦੀਪਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਹੱਥਾਂ ’ਚ ਤਿਰੰਗੇ ਫੜ੍ਹਕੇ ਭਾਰਤ ਮਾਤਾ ਦੀ ਜੈ ਦੇ ਜੈਕਾਰਿਆਂ ਦੀ ਗੂੰਜ ਵਿਚ ਆਜ਼ਾਦੀ ਦਿਵਸ ਨੂੰ ਮਨਾਇਆ ਗਿਆ ਅਤੇ ਕੌਮੀ ਰਾਸ਼ਟਰੀ ਗਾਣ ਗਾਕੇ ਆਜ਼ਾਦੀ ਦੇ ਉਨ੍ਹਾਂ ਸੰਗਰਾਮੀਆਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ ਜਿਨ੍ਹਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਭਾਰਤ ਦੇਸ਼ ਅੰਗਰੇਜ਼ੀ ਹਕੂਮਤ ਦੀ ਗੁਲਾਮੀ ਤੋਂ ਮੁਕਤ ਹੋਇਆ। ਇਸ ਮੌਕੇ ਹਲਕਾ ਇੰਚਾਰਜ ਮੋਗਾ ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਕਿ ਅੱਜ ਦੇਸ਼ ਭਰ ਵਿਚ ਅਜਾਦੀ ਦਾ 80ਵਾਂ ਅਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਇਹ ਫਖਰ ਤੇ ਮਾਣ ਵਾਲੀ ਗੱਲ ਹੈ ਕਿ ਦੇਸ ਦੀ ਅਜਾਦੀ ਵਿਚ ਸਾਡੀ ਅਬਾਦੀ ਢਾਈ ਫੀਸਦੀ ਹੋਣ ਦੇ ਬਾਵਜੂਦ ਕੁਰਬਾਨੀਆਂ 85 ਫੀਸਦੀ ਹਨ ਅਤੇ ਉਨ੍ਹਾਂ ਮਰਜੀਵੜਿਆਂ ਸਦਕਾ ਭਾਰਤ ਦੇਸ਼ ਆਜ਼ਾਦ ਹੋਇਆ ਅਤੇ ਅਤੇ ਭਾਰਤ ਪੂਰੇ ਵਿਸ਼ਵ ਵਿਚ ਸਭ ਤੋਂ ਵੱਡਾ ਲੋਕਤੰਤਰਿਕ ਤੇ ਵਿਕਾਸਸ਼ੀਲ ਦੇਸ ਹੈ ਭਾਵੇਂ ਕਿ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਉਹ ਦਰਜਾ ਤੇ ਮਾਣ ਨਹੀਂ ਦਿੱਤਾ ਜਿਸਦੇ ਉਹ ਮੁੱਢ ਕਦੀਮੀ ਹੱਕਦਾਰ ਸਨ। ਉਨ੍ਹਾਂ ਹਲਕਾ ਮੋਗਾ ਦੇ ਸਾਰੇ ਵਾਸੀਆਂ ਨੂੰ ਅਜਾਦੀ ਦਿਹਾੜੇ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਨਰਿੰਦਰਪਾਲ ਸਿੰਘ ਸਹਾਰਨ, ਰਵੀ ਨੌਨਿਧ ਫਾਇਨਾਂਸ, ਗੁਰਜੰਟ ਸਿੰਘ ਰਾਮੂਵਾਲਾ, ਦਵਿੰਦਰ ਸਿੰਘ ਪੀਏ, ਹਰਪਾਲ ਸਿੰਘ ਮੱਕੜ, ਗੁਰਪ੍ਰੀਤ ਸਿੰਘ ਹੈਪੀ, ਬਲਜੀਤ ਸਿੰਘ ਡਰੋਲੀ, ਮੇਹਰਬਾਨ ਸਿੰਘ ਬਿੱਟੂ, ਪਰਮਜੀਤ ਸਿੰਘ ਨੈਸਲੇ, ਜਸਪਾਲ ਸਿੰਘ ਭੱਟੀ, ਲਖਵੀਰ ਸਿੰਘ ਖੋਖਰ, ਜਸਵੀਰ ਸਿੰਘ ਝਿਰੀ, ਹਰਪ੍ਰੀਤ ਸਿੰਘ ਖੀਵਾ, ਪਰਮਿੰਦਰ ਸਿੰਘ ਖੂਹ ਵਾਲੇ, ਦਵਿੰਦਰ ਸ਼ਰਮਾ, ਪਰਮਿੰਦਰ ਸਿੰਘ ਸਫ਼ਰੀ, ਹਰਬੰਸ ਸਿੰਘ ਖਾਲਸਾ, ਗੁਰਦੀਪ ਸਿੰਘ ਭੰਗੂ, ਜਗਦੀਸ਼ ਜੰਡੂ, ਦਿਲਬਾਗ ਸਿੰਘ ਬਿੱਟੂ, ਨੈਬ ਸਿੰਘ ਬਿੱਟੂ, ਜਰਨੈਲ ਸਿੰਘ ਖੁੱਡੀਆ, ਵਿੱਕੀ ਸਹੋਤਾ, ਸੁਰਜੀਤ ਸਿੰਘ ਬੁੱਗਾ, ਸੁਨੀਲ ਚਾਟਲੇ ਅਤੇ ਹਰਪ੍ਰੀਤ ਭੰਮ ਆਦਿ ਹਾਜ਼ਰ ਸਨ।