- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੋਗਾ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੋਗਾ ਦੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਅੱਗੇ ਵਧਾਉਣ ਦੇ ਮਕਸਦ ਨਾਲ ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਵੱਲੋਂ ਮੋਗਾ ਜ਼ਿਲ੍ਹੇ ਦੇ 23 ਸਰਕਲਾਂ ਦੇ ਪ੍ਰਭਾਰੀ ਅਤੇ ਸਹਿ-ਪ੍ਰਭਾਰੀ ਨਿਯੁਕਤ ਕੀਤੇ ਗਏ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਭਾਜਪਾ ਦੇ ਵੱਖ-ਵੱਖ ਸੈੱਲਾਂ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਪਾਰਟੀ ਆਗੂਆਂ ਨੂੰ ਸੌਂਪੀਆਂ ਗਈਆਂ ਹਨ। ਹਲਕਾ ਮੋਗਾ ਅਧੀਨ ਮੋਗਾ ਨੌਰਥ ਸਰਕਲ ਦੇ ਪ੍ਰਭਾਰੀ ਵਜੋਂ ਜ਼ਿਲ੍ਹਾ ਵਾਈਸ ਪ੍ਰਧਾਨ ਨਿਰਮਲ ਮੀਨੀਆਂ ਅਤੇ ਕੋ ਇੰਚਾਰਜ ਵਜੋਂ ਜ਼ਿਲ੍ਹਾ ਕਾਰਜਕਾਰੀ ਮੈਂਬਰ ਪ੍ਰਦੀਪ ਸ਼ਰਮਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਮੋਗਾ ਸਾਊਥ ਸਰਕਲ ਵਿਚ ਜ਼ਿਲ੍ਹਾ ਵਾਈਸ ਪ੍ਰਧਾਨ ਵਿੱਕੀ ਸਿਤਾਰਾ ਨੂੰ ਇੰਚਾਰਜ ਅਤੇ ਜ਼ਿਲ੍ਹਾ ਸਕੱਤਰ ਸ਼ਿਲਪਾ ਬਾਂਸਲ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਮੋਗਾ ਈਸਟ ਸਰਕਲ ਦੀ ਜ਼ਿੰਮੇਵਾਰੀ ਜ਼ਿਲ੍ਹਾ ਵਾਈਸ ਪ੍ਰਧਾਨ ਦੇਵ ਪ੍ਰਿਯ ਤਿਆਗੀ ਨੂੰ ਪ੍ਰਭਾਰੀ ਅਤੇ ਜ਼ਿਲ੍ਹਾ ਸਕੱਤਰ ਲੀਨਾ ਗੋਇਲ ਨੂੰ ਸਹਿ-ਇੰਚਾਰਜ ਵਜੋਂ ਸੌਂਪੀ ਗਈ ਹੈ। ਇਸੇ ਤਰ੍ਹਾਂ ਮੋਗਾ ਵੈਸਟ ਸਰਕਲ ਵਿਚ ਜ਼ਿਲ੍ਹਾ ਵਾਈਸ ਪ੍ਰਧਾਨ ਹਿਤੇਸ਼ ਗੁਪਤਾ ਨੂੰ ਇੰਚਾਰਜ ਅਤੇ ਜ਼ਿਲ੍ਹਾ ਵਾਈਸ ਪ੍ਰਧਾਨ ਗੀਤਾ ਨੰਦਾ ਆਰੀਆ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਹਲਕਾ ਬਾਘਾਪੁਰਾਣਾ ਅਧੀਨ ਭਲੂਰ ਸਰਕਲ ਦੇ ਪ੍ਰਭਾਰੀ ਜ਼ਿਲ੍ਹਾ ਕਾਰਜਕਾਰੀ ਮੈਂਬਰ ਸੁਰਿੰਦਰਪਾਲ ਨੱਥਾ ਅਤੇ ਸਹਿ-ਇੰਚਾਰਜ ਬਲਜੀਤ ਆਦੀਵਾਲ ਹੋਣਗੇ। ਮਾੜੀ ਮੁਸਤਫਾ ਸਰਕਲ ਦੀ ਜ਼ਿੰਮੇਵਾਰੀ ਜ਼ਿਲ੍ਹਾ ਸਕੱਤਰ ਅਮਿਤ ਅਗਰਵਾਲ ਨੂੰ ਦਿੱਤੀ ਗਈ ਹੈ। ਸਮਾਲਸਰ ਸਰਕਲ ਵਿਚ ਜ਼ਿਲ੍ਹਾ ਅਧਿਆਪਕ ਕਨਵੀਨਰ ਹਰਵਿੰਦਰ ਧਾਲੀਵਾਲ ਨੂੰ ਪ੍ਰਭਾਰੀ ਅਤੇ ਜ਼ਿਲ੍ਹਾ ਪੰਚਾਇਤੀ ਰਾਜ ਕਨਵੀਨਰ ਕੁਲਵੰਤ ਆਦੀਵਾਲ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਬਾਘਾਪੁਰਾਣਾ ਸਰਕਲ ਵਿਚ ਜ਼ਿਲ੍ਹਾ ਸਕੱਤਰ ਸੁਖਨੰਦਨ ਅਗਰਵਾਲ ਨੂੰ ਇੰਚਾਰਜ ਅਤੇ ਜ਼ਿਲ੍ਹਾ ਕਾਰਜਕਾਰੀ ਮੈਂਬਰ ਕਸ਼ਿਸ਼ ਧਮੀਜਾ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਸਮਾਧ ਭਾਈ ਸਰਕਲ ਵਿਚ ਜ਼ਿਲ੍ਹਾ ਵਾਈਸ ਪ੍ਰਧਾਨ ਮਨਜੀਤ ਸਿੰਘ ਨੂੰ ਇੰਚਾਰਜ ਅਤੇ ਜ਼ਿਲ੍ਹਾ ਪੰਚਾਇਤੀ ਰਾਜ ਸੈੱਲ ਦੇ ਕੋ-ਕਨਵੀਨਰ ਚਮਨ ਲਾਲ ਨੂੰ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹਲਕਾ ਨਿਹਾਲ ਸਿੰਘ ਵਾਲਾ ਅਧੀਨ ਸ਼ਹਿਰੀ ਸਰਕਲ ਵਿਚ ਜ਼ਿਲ੍ਹਾ ਕੈਸ਼ੀਅਰ ਅਨਿਲ ਬਾਂਸਲ ਨੂੰ ਇੰਚਾਰਜ, ਰੌਂਤਾ ਸਰਕਲ ਵਿਚ ਜ਼ਿਲ੍ਹਾ ਵਾਈਸ ਪ੍ਰਧਾਨ ਪਵਨ ਬੰਟੀ ਨੂੰ ਇੰਚਾਰਜ, ਨਿਹਾਲ ਸਿੰਘ ਵਾਲਾ ਦਿਹਾਤੀ ਸਰਕਲ ਵਿਚ ਜ਼ਿਲ੍ਹਾ ਕਾਰਜਕਾਰੀ ਮੈਂਬਰ ਸੋਮ ਨਾਥ ਬਾਂਸਲ ਨੂੰ ਇੰਚਾਰਜ, ਬੱਧਨੀ ਕਲਾਂ ਸਰਕਲ ਵਿਚ ਜ਼ਿਲ੍ਹਾ ਕਾਰਜਕਾਰੀ ਮੈਂਬਰ ਲਖਵੀਨ ਸੋਨੀ ਭੱਟੀ ਨੂੰ ਇੰਚਾਰਜ ਅਤੇ ਦੌਧਰ ਸਰਕਲ ਵਿਚ ਜ਼ਿਲ੍ਹਾ ਵਾਈਸ ਪ੍ਰਧਾਨ ਰਾਹੁਲ ਗਰਗ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਅਜੀਤਵਾਲ ਸਰਕਲ ਵਿਚ ਜ਼ਿਲ੍ਹਾ ਸਕੱਤਰ ਨੀਤੂ ਗੁਪਤਾ ਨੂੰ ਇੰਚਾਰਜ ਅਤੇ ਜ਼ਿਲ੍ਹਾ ਸਕੱਤਰ ਰਜਿੰਦਰ ਗਾਬਾ ਨੂੰ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹਲਕਾ ਧਰਮਕੋਟ ਅਧੀਨ ਸ਼ਹਿਰੀ ਸਰਕਲ ਵਿੱਚ ਜ਼ਿਲ੍ਹਾ ਵਾਈਸ ਪ੍ਰਧਾਨ ਅਸ਼ੋਕ ਬਜਾਜ ਨੂੰ ਇੰਚਾਰਜ, ਫਤਿਹਗੜ੍ਹ ਪੰਜਤੂਰ ਸਰਕਲ ਵਿਚ ਜ਼ਿਲ੍ਹਾ ਵਪਾਰ ਸੈੱਲ ਕਨਵੀਨਰ ਸੁਸ਼ੀਲ ਅਰੋੜਾ ਨੂੰ ਇੰਚਾਰਜ, ਖੋਸਾ ਕੋਟਲਾ ਸਰਕਲ ਵਿਚ ਜ਼ਿਲ੍ਹਾ ਸਪੋਰਟਸ ਸੈੱਲ ਕਨਵੀਨਰ ਵਿਕਾਸ ਗਾਬਾ ਨੂੰ ਇੰਚਾਰਜ, ਭਿੰਡਰ ਕਲਾਂ ਸਰਕਲ ਵਿਚ ਜ਼ਿਲ੍ਹਾ ਸਕੱਤਰ ਰਾਓ ਬਰਿੰਦਰ ਪੱਬੀ ਨੂੰ ਇੰਚਾਰਜ, ਕੋਟ ਈਸੇ ਖਾਂ ਸਰਕਲ ਵਿਚ ਜ਼ਿਲ੍ਹਾ ਸਕੱਤਰ ਸੋਨੀ ਮੰਗਲਾ ਨੂੰ ਇੰਚਾਰਜ ਅਤੇ ਜ਼ਿਲ੍ਹਾ ਕਾਰਜਕਾਰੀ ਮੈਂਬਰ ਲਾਲਾ ਤਾਇਲ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਕਿਸ਼ਨਪੁਰਾ ਸਰਕਲ ਦੀ ਜ਼ਿੰਮੇਵਾਰੀ ਜ਼ਿਲ੍ਹਾ ਕਾਰਜਕਾਰੀ ਮੈਂਬਰ ਨਵਲ ਸੂਦ ਨੂੰ ਦਿੱਤੀ ਗਈ ਹੈ।